04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਮੀਰਾ ਪਬਲਿਕ ਸਕੂਲ ਦੇ ਹਰਮਨਜੋਤ ਸਿੰਘ ਨੇ ਖੇਡਾਂ ’ਚੋਂ ਸੋਨ ਤਗਮਾ ਜਿੱਤਿਆ

ਸਰਦੂਲਗੜ੍ਹ, 3 ਅਕਤੂਬਰ (ਜੀ. ਐਮ.

ਅਜੀਤ ਡੈਸਕ 04-10-2026
ਸਰਦੂਲਗੜ੍ਹ, 3 ਅਕਤੂਬਰ (ਜੀ.ਐਮ.ਅਰੋੜਾ)- ਮੀਰਾ ਪਬਲਿਕ ਸਕੂਲ ਸਰਦੂਲੇਵਾਲਾ ਦੇ 8ਵੀਂ ਜਮਾਤ ਦੇ ਵਿਦਿਆਰਥੀ ਹਰਮਨਜੋਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਸਰਦੂਲੇਵਾਲਾ ਨੇ ਮਾਨਸਾ ਵਿਖੇ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਸ਼ਾਟਪੁੱਟ ਮੁਕਾਬਲੇ ਅੰਡਰ-14 ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਸੋਨ ਤਗਮਾ ਜਿੱਤਿਆ ਹੈ। ਉਸ ਦੀ ਚੋਣ ਸੂਬਾ ਪੱਧਰੀ ਖੇਡਾਂ ਲਈ ਕੀਤੀ ਗਈ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਚੇਅਰਮੈਨ ਵਿਜੇ ਲਹਿਰੀ, ਅਗਰਵਾਲ ਸਭਾ ਦੇ ਪ੍ਰਧਾਨ ਸਤੀਸ਼ ਕੁਮਾਰ ਲਹਿਰੀ, ਪ੍ਰਬੰਧਕੀ ਮੈਂਬਰ ਮਹੇਸ਼ ਗਰਗ, ਨਰੇਸ਼ ਲਹਿਰੀ ਅਤੇ ਰਾਜਿੰਦਰ ਗਰਗ ਨੇ ਹਰਮਨਜੋਤ ਸਿੰਘ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਅਮਿਤ ਕੁਮਾਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ’ਚ ਸਰੀਰਕ ਤੰਦਰੁਸਤੀ, ਅਨੁਸ਼ਾਸਨ, ਖੇਡ-ਭਾਵਨਾ, ਇਕਾਗਰਤਾ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਉਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਅਗਵਾਈ ਅਤੇ ਸਮਰਪਿਤ ਯਤਨ ਕਰਨ ਬਦਲੇ ਡੀ.ਪੀ.ਈ. ਅਮਰਜੀਤ ਸਿੰਘ ਦੀ ਪ੍ਰਸ਼ੰਸਾ ਕੀਤੀ।
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਅਗਵਾਈ ਵਾਲੇ ਮਾਰਚ ਦਾ ਮਾਨਸਾ ਜ਼ਿਲ੍ਹੇ ’ਚ ਭਰਵਾਂ ਸਵਾਗਤ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਐਨ.ਐਨ.ਐਸ. ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।