04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਕਾਰੀ ਪ੍ਰਾਇਮਰੀ ਸਕੂਲ ਕਾਹਨੇਵਾਲਾ ’ਚ ਸਾਂਝੇ ਤੌਰ ’ਤੇ ਸਫ਼ਾਈ ਮੁਹਿੰਮ ਚਲਾਈ

ਸਰਦੂਲਗੜ੍ਹ, 3 ਅਕਤੂਬਰ (ਜੀ. ਐਮ.

ਅਜੀਤ ਡੈਸਕ 04-10-2026
ਸਰਦੂਲਗੜ੍ਹ, 3 ਅਕਤੂਬਰ (ਜੀ.ਐਮ.ਅਰੋੜਾ)- ਸਰਕਾਰੀ ਪ੍ਰਾਇਮਰੀ ਸਕੂਲ ਕਾਹਨੇਵਾਲਾ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁਰੱਖਿਅਤ ਬਣਾਉਣ ਲਈ ਸਾਬਕਾ ਸਰਪੰਚ ਮਹਿੰਦਰ ਰਾਮ ਦੀ ਅਗਵਾਈ ਹੇਠ ਐਸ.ਐਮ.ਸੀ. ਕਮੇਟੀ ਅਤੇ ਸਕੂਲ ਸਟਾਫ਼ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਸ਼ੁਰੂਆਤ ਸਕੂਲ ਵਿਚ ਬੋਹੜ ਦਾ ਬੂਟਾ ਲਗਾ ਕੇ ਕੀਤੀ ਗਈ। ਇਸ ਦੌਰਾਨ ਸਕੂਲ ਮੈਦਾਨ ਅਤੇ ਆਲੇ-ਦੁਆਲੇ ਦੀਆਂ ਨਦੀਨ-ਝਾੜੀਆਂ ਦੀ ਸਫ਼ਾਈ, ਬੂਟਿਆਂ ਦੀ ਕਾਂਟ-ਛਾਂਟ ਅਤੇ ਹੋਰ ਸਫ਼ਾਈ ਕਾਰਜ ਕੀਤੇ ਗਏ। ਇਸ ਨਾਲ ਸਕੂਲ ਦੀ ਸੁੰਦਰਤਾ ’ਚ ਵਾਧੇ ਦੇ ਨਾਲ ਬੱਚਿਆਂ ਦੀ ਸੁਰੱਖਿਆ ਵੀ ਯਕੀਨੀ ਬਣੀ। ਸਕੂਲ ਵਿਚ ਲਗਾਏ ਬੂਟਿਆਂ ਦੀ ਸੰਭਾਲ ਅਤੇ ਬੱਚਿਆਂ ਲਈ ਪੀਣ ਯੋਗ ਪਾਣੀ ਦੀ ਸਹੂਲਤ ਵਾਸਤੇ ਵਾਟਰ ਵਰਕਸ ਦੀ ਨਕਾਰਾ ਪਾਈਪ ਦੀ ਮੁਰੰਮਤ ਕਰਵਾ ਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਸੇਵਾ ਕਾਰਜ ’ਚ ਐਸ. ਐਮ. ਸੀ. ਚੇਅਰਮੈਨ ਦਲਵੀਰ ਸਿੰਘ, ਵਾਈਸ ਚੇਅਰਮੈਨ ਸੁਸ਼ੀਲ ਕੁਮਾਰ, ਸਾਬਕਾ ਐਸ. ਐਮ. ਸੀ. ਚੇਅਰਮੈਨ ਰਾਮਦਾਸ, ਮਹਾਵੀਰ, ਅਮਰ ਸਿੰਘ ਅਤੇ ਸਕੂਲ ਸਟਾਫ਼ ਨੇ ਸਹਿਯੋਗ ਦਿੱਤਾ। ਸਾਬਕਾ ਸਰਪੰਚ ਮਹਿੰਦਰ ਰਾਮ ਨੇ ਸਕੂਲ ਦੇ ਵਿਕਾਸ ਅਤੇ ਬੱਚਿਆਂ ਦੀ ਬਿਹਤਰੀ ਲਈ ਭਵਿੱਖ ’ਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੁੱਖ ਅਧਿਆਪਕ ਮੇਲਾ ਸਿੰਘ ਨੇ ਕਿਹਾ ਕਿ ਸਮਾਜ ਦੇ ਸਹਿਯੋਗ ਨਾਲ ਸਕੂਲ ਨੂੰ ਹੋਰ ਬਿਹਤਰ, ਸੁਰੱਖਿਅਤ ਅਤੇ ਸਿੱਖਿਆ ਲਈ ਸੁਖਾਵਾਂ ਬਣਾਇਆ ਜਾ ਸਕਦਾ ਹੈ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਐਨ.ਐਨ.ਐਸ. ਕੈਂਪ ਲਗਾਇਆ ਅਗਲੀ ਖ਼ਬਰ ਰਣਜੀਤ ਕੌਰ ਭਾਕਿਯੂ (ਉਗਰਾਹਾਂ) ਨੰਗਲ ਖ਼ੁਰਦ ਇਕਾਈ ਦੀ ਪ੍ਰਧਾਨ ਚੁਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।