ਬਾਰ ਐਸੋਸੀਏਸ਼ਨ ਮਾਨਸਾ ਦੀ ਚੋਣ ਅੱਜ, ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਅਹੁਦੇਦਾਰੀਆਂ ਹਾਸਲ ਕਰਨ ਲਈ ਉਮੀਦਵਾਰ ਪੱਬਾਂ ਭਾਰ
ਮਾਨਸਾ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨਗੀ ਪਦ ਸਮੇਤ ਜਨਰਲ ਸਕੱਤਰ, ਸੀਨੀਅਰ ਮੀਤ ਪ੍ਰਧਾਨ ਤੇ ਉਪ ਪ੍ਰਧਾਨ ਲਈ ਗਹਿਗੱਚ ਮੁਕਾਬਲੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਚੋਣ ਮੈਦਾਨ ’ਚ ਨਿੱਤਰੇ ਉਮੀਦਵਾਰ ਅਹੁਦੇਦਾਰੀਆਂ ਹਾਸਲ ਕਰਨ ਲਈ ਪੱਬਾਂ ਭਾਰ ਹਨ।
ਬੀਰਦਵਿੰਦਰ ਸਿੰਘ ਸਿੱਧੂ, ਅੰਗਰੇਜ ਸਿੰਘ ਕਲੇਰ, ਅਭਿਨੰਦਨ ਸ਼ਰਮਾ, ਗੁਰਦੀਪ ਸਿੰਘ ਸਿੱਧੂ, ਅਮਨਪ੍ਰੀਤ ਸਿੰਘ ਭੁੱਲਰ, ਗੋਰਾ ਸਿੰਘ ਥਿੰਦ, ਸ਼ਿਵਾਨੀ ਗਰਗ, ਬਿਮਲ ਜਿੰਦਲ।
ਬਿਨਾਂ ਮੁਕਾਬਲੇ ਤਾਲਮੇਲ ਸਕੱਤਰ ਚੁਣੇ ਐਡਵੋਕੇਟ ਚਮਨਦੀਪ ਕੌਰ।
11-09-2026