23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਟੀ.ਬੀ. ਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਮਾਨਸਾ, 22 ਅਗਸਤ (ਸ. ਰਿ.)

ਅਜੀਤ ਡੈਸਕ 23-08-2026
ਮਾਨਸਾ, 22 ਅਗਸਤ (ਸ.ਰਿ.)- ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਐਨ.ਸੀ.ਸੀ. ਕੈਡਿਟਾਂ ਵਲੋਂ 3 ਪੀ. ਬੀ. ਨੇਵਲ ਯੂਨਿਟ ਐਨ. ਸੀ. ਸੀ. ਬਠਿੰਡਾ ਦੇ ਮਾਰਗ ਦਰਸ਼ਨ ਹੇਠ ਟੀ.ਬੀ. ਮੁਕਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਰੈੱਡ ਕਰਾਸ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਟੀ. ਬੀ. ਰੋਗ ਦੇ ਕਾਰਨਾਂ, ਬਚਾਅ, ਲੱਛਣਾਂ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਗਿਆ। ਐਨ. ਸੀ. ਸੀ. ਕੈਡਟਾਂ ਨੇ ਵੀ ਟੀ. ਬੀ. ਮੁਕਤ ਭਾਰਤ ਮੁਹਿੰਮ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਵਿੱਦਿਆ ਮੰਦਰ ਦੇ ਦੀਦੀ ਐਸ਼ਵਰਿਆ ਸ਼ਰਮਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ, ਐਨ. ਸੀ. ਸੀ. ਇੰਸਟਰਕਟਰ ਅਨਬਰ ਖਾਨ ਪੈਟੀ ਅਫ਼ਸਰ ਅਤੇ ਸੇਵਾ ਮੁਕਤ ਇੰਡੀਅਨ ਨੇਵੀ ਨੇ ਵਿਚਾਰ ਪੇਸ਼ ਕੀਤੇ।
ਪਿਛਲੀ ਖ਼ਬਰ ਭਾਕਿਯੂ (ਉਗਰਾਹਾਂ) ਵਲੋਂ ਡੀ. ਸੀ. ਦਫ਼ਤਰਾਂ ਨੇੜੇ ਅਣਮਿੱਥੇ ਸਮੇਂ ਲਈ ਧਰਨੇ 30 ਤੋਂ ਕਿਸਾਨੀ ਮੰਗਾਂ ਸੰਬੰਧੀ ਕੀਤੀ ਜ਼ਿਲ੍... ਅਗਲੀ ਖ਼ਬਰ ਕੇਂਦਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ-ਆਗੂ 20 ਸਤੰਬਰ ਦੀ ਜਲੰਧਰ ਰੈਲੀ ਸੰਬੰਧੀ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।