31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੰਤ ਬਾਬਾ ਫਤਿਹ ਸਿੰਘ ਦਾ ਜੀਵਨ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੰਦਾ ਹੈ - ਚੇਅਰਮੈਨ ਨਵਦੀਪ ਸਿੰਘ ਜੀਦਾ

ਚਾਉਕੇ, 30 ਅਕਤੂਬਰ (ਮਨਜੀਤ ਸਿੰਘ ਘੜੈਲੀ)- ਗੁਰਦੁਆਰਾ ਤਪ ਅਸਥਾਨ ਪਿੰਡ ਬਦਿਆਲਾ ਵਿਖੇ ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫ਼ਤਿਹ ਸਿੰਘ ਦੀ 54ਵੀਂ ਬਰਸੀ ਮੌਕੇ ਕਰਵਾਏ ਗਏ ਸ਼ਰਧਾਂਜਲੀ ਸਮਾਰੋਹ ’ਚ ਅੱਜ ‘ਆਪ’ ਵਲੋਂ ਸ਼ਿਰਕਤ ਕਰ ਕੇ ਸੰਤ ਬਾਬਾ ਫ਼ਤਿਹ ਸਿੰਘ ਨੂੰ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਸੰਤ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਸੰਤ ਬਾਬਾ ਫਤਿਹ ਸਿੰਘ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਜੀਵਨ ਸਾਨੂੰ ਹਮੇਸ਼ਾ ਸੇਵਾ, ਸਿਮਰਨ ਤੇ ਮਨੁੱਖਤਾ ਦੇ ਭਲੇ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਰਹੇਗਾ।

ਪਿੰਡ ਬਦਿਆਲਾ ਵਿਖੇ ਸੰਤ ਬਾਬਾ ਫਤਿਹ ਸਿੰਘ ਜੀ ਦੇ 54ਵੀਂ ਬਰਸੀ ਸਮਾਗਮ ਮੌਕੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੂੰ ਸਨਮਾਨਿਤ ਕਰਨ ਸਮੇਂ ਸਰਪੰਚ ਲਛਮਣ ਸਿੰਘ ਨਾਲ ਹੋਰ ਪਤਵੰਤੇ । ਅਜੀਤ ਤਸਵੀਰ 31-10-2026
ਚਾਉਕੇ, 30 ਅਕਤੂਬਰ (ਮਨਜੀਤ ਸਿੰਘ ਘੜੈਲੀ)- ਗੁਰਦੁਆਰਾ ਤਪ ਅਸਥਾਨ ਪਿੰਡ ਬਦਿਆਲਾ ਵਿਖੇ ਪੰਜਾਬੀ ਸੂਬੇ ਦੇ ਬਾਨੀ ਸੰਤ ਬਾਬਾ ਫ਼ਤਿਹ ਸਿੰਘ ਦੀ 54ਵੀਂ ਬਰਸੀ ਮੌਕੇ ਕਰਵਾਏ ਗਏ ਸ਼ਰਧਾਂਜਲੀ ਸਮਾਰੋਹ ’ਚ ਅੱਜ ‘ਆਪ’ ਵਲੋਂ ਸ਼ਿਰਕਤ ਕਰ ਕੇ ਸੰਤ ਬਾਬਾ ਫ਼ਤਿਹ ਸਿੰਘ ਨੂੰ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸ਼ੂਗਰਫੈੱਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਸੰਤ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਸੰਤ ਬਾਬਾ ਫਤਿਹ ਸਿੰਘ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਜੀਵਨ ਸਾਨੂੰ ਹਮੇਸ਼ਾ ਸੇਵਾ, ਸਿਮਰਨ ਤੇ ਮਨੁੱਖਤਾ ਦੇ ਭਲੇ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਰਹੇਗਾ। ਸਮਾਗਮ ਦੌਰਾਨ ਪੰਜਾਬ ਮਹਿਲਾ ਕਮਿਸ਼ਨ ਦੇ ਸੀਨੀਅਰ ਚੇਅਰਪਰਸਨ ਬੀਬੀ ਰੁਪਿੰਦਰ ਕੌਰ ਗਿੱਲ, ਬਲਵਿੰਦਰ ਸਿੰਘ ਬੱਲ੍ਹੋ ਚੇਅਰਮੈਨ ਮਾਰਕੀਟ ਕਮੇਟੀ ਮੌੜ, ਬੀਬੀ ਗੁਰਪ੍ਰੀਤ ਕੌਰ ਚੇਅਰਮੈਨ ਮਾਰਕੀਟ ਕਮੇਟੀ ਰਾਮਾ ਮੰਡੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੰਦੋਹਾ, ਵਾਇਸ ਚੇਅਰਮੈਨ ਬਲਾਕ ਸੰਮਤੀ ਰਾਮਪੁਰਾ ਮਨਪ੍ਰੀਤ ਕੌਰ ਭੂੰਦੜ, ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅਮਨਦੀਪ ਸਿੰਘ ਮੌੜ, ਜ਼ਿਲ੍ਹਾ ਸਕੱਤਰ ਕਿਸਾਨ ਵਿੰਗ ਨਛੱਤਰ ਸਿੰਘ ਮਾਨਸ਼ਾਹੀਆ, ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਿੰਮਤ ਸਿੰਘ ਕੁੱਤੀਵਾਲ, ਸਰਪੰਚ ਲਛਮਣ ਸਿੰਘ ਬਦਿਆਲਾ, ਸੁਰਿੰਦਰ ਸਿੰਘ ਗਿੱਲ ਬਦਿਆਲਾ ਬਲਾਕ ਕੁਆਰਡੀਨੇਟਰ ਆਪ, ਸੁਖਵੀਰਪਾਲ ਸਿੰਘ ਬਦਿਆਲਾ ਭਤੀਜਾ ਸੰਤ ਬਾਬਾ ਫਤਿਹ ਸਿੰਘ, ਸੁਖਚੈਨ ਸਿੰਘ, ਕੁਲਵੰਤ ਸਿੰਘ ਮੈਂਬਰ, ਕਾਕਾ ਸਿੰਘ ਬੱਬੀ, ਕੇਵਲ ਸਿੰਘ, ਬਾਬਾ ਬਲਬੀਰ ਸਿੰਘ, ਭਵਨ ਸਿੰਘ ਗਿੱਲ, ਜਗਸੀਰ ਸਿੰਘ ਬੰਗੜ, ਗੁਰਨੈਬ ਸਿੰਘ, ਅੰਮ੍ਰਿਤਪਾਲ ਸਿੰਘ, ਹਲਕਾ ਕੋਆਰਡੀਨੇਟਰ ਕਿਸਾਨ ਵਿੰਗ ਕੇਵਲ ਸਿੰਘ ਘੜੈਲੀ, ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਘੁੰਮਣ ਕਲਾਂ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਬੱਲ੍ਹੋ, ਬਲਾਕ ਸੰਮਤੀ ਮੈਂਬਰ ਬਲਜੀਤ ਸਿੰਘ ਖੋਖਰ, ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਬਾਲਿਆਂਵਾਲੀ, ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਹਲਕਾ ਸੰਗਠਨ ਇੰਚਾਰਜ ਰਣਜੀਤ ਸਿੰਘ ਮਠਾੜੂ, ਹਲਕਾ ਮੌੜ ਦੇ ਸੀਨੀਅਰ ਆਗੂ ਸਤਵੰਤ ਸਿੰਘ ਖੋਖਰ, ਸੁੱਚਾ ਸਿੰਘ ਬਾਲਿਆਂਵਾਲੀ, ਗੁਰਲਾਲ ਸਿੰਘ ਗਿੱਲ, ਗੁਰਜੀਤ ਸਿੰਘ ਗਿੱਲ, ਜਸਵੀਰ ਸਿੰਘ ਗਿੱਲ, ਹਰਿੰਦਰ ਸਿੰਘ ਚਾਉਕੇ, ਪ੍ਰੇਮ ਸਿੰਘ ਚਾਉਕੇ, ਮੇਜਰ ਸਿੰਘ ਚਾਉਕੇ, ਸੁਖਰਾਜ ਸਿੰਘ ਚਾਉਕੇ, ਜਸਵੀਰ ਸਿੰਘ ਬੱਲ੍ਹੋ, ਸੁੰਦਰ ਸਿੰਘ ਬੱਲ੍ਹੋ, ਰਣਜੀਤ ਸਿੰਘ ਚਾਉਕੇ, ਬਲਾਕ ਪ੍ਰਧਾਨ ਇਕਬਾਲ ਸਿੰਘ ਪਿੱਥੋ, ਸੁਖਪ੍ਰੀਤ ਸਿੰਘ ਮਾਨ, ਗੁਰਸੇਵਕ ਸਿੰਘ, ਗੁਰਲਾਲ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ ਰਾਮਪੁਰਾ, ਜਗਜੀਤ ਸਿੰਘ ਜੈਦ, ਰਣਜੀਤ ਸਿੰਘ ਜਿਉਂਦ, ਚਮਕੌਰ ਸਿੰਘ ਜਿਉਂਦ ਆਦਿ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸਟੇਜ ਦਾ ਸੰਚਾਲਨ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਬੱਲ੍ਹੋ ਨੇ ਕੀਤਾ। ਆਪ ਬਲਾਕ ਕੋਆਰਡੀਨੇਟਰ ਸੁਰਿੰਦਰ ਸਿੰਘ ਬਦਿਆਲਾ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ -ਅੰਤਰ ਜ਼ਿਲ੍ਹਾ ਸਕੂਲ ਖੇਡਾਂ- ਐੱਸ. ਏ. ਐੱਸ. ਨਗਰ ਦੇ ਲੜਕਿਆਂ ਦੀ ਟੀਮ ਅੰਡਰ-17 ਸਾਲ ਕ੍ਰਿਕਟ ਦੇ ਸੈਮੀਫਾਈਨਲ ’ਚ ਪੁੱਜੀ ਅਗਲੀ ਖ਼ਬਰ ਡਾ. ਰਿੰਪੀ ਰਾਣੀ ਨੇ ਟੀ. ਪੀ. ਡੀ. ਮਾਲਵਾ ਕਾਲਜ ਨੇਬਰਹੁੱਡ ਕੈਂਪਸ ਇੰਚਾਰਜ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।