ਕਲਪਨਾ ਚਾਵਲਾ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ’ਚੋਂ 55 ਮੈਡਲ ਜਿੱਤੇ
ਬਰੇਟ, 22 ਅਗਸਤ (ਜੀਵਨ ਸ਼ਰਮਾ)- ਗਰਮ ਰੁੱਤ ਦੀਆਂ ਜੋਨ ਪੱਧਰੀ ਸਕੂਲੀ ਖੇਡਾਂ ’ਚੋਂ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਸ਼ਤੀ ਅੰਡਰ-14 ਅਤੇ 17 ’ਚ 14 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ, ਰੱਸਾਕਸ਼ੀ ਅੰਡਰ-14 ਅਤੇ 17 ਵਿਚ ਕੁੜੀਆਂ ਨੇ ਪਹਿਲਾ ਸਥਾਨ, ਅੰਡਰ-14 ਲੜਕਿਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਾਵਰ ਲਿਫ਼ਟਿੰਗ ਅੰਡਰ-17 ਤੇ 19 ’ਚ 11 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ ਮੱਲਿਆ।
ਅਜੀਤ ਡੈਸਕ
23-08-2026