13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਭੀਖੀ ਦੀਆਂ ਅੰਦਰੂਨੀ ਸੜਕਾਂ ਦਾ ਮੁੜ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਸ਼ਹਿਰੀਆਂ ਨੂੰ ਮਿਲੀ ਰਾਹਤ

ਭੀਖੀ, 12 ਅਗਸਤ (ਬਲਕਾਰ ਸਿੰਘ ਸਹੋਤਾ)- ਕਰੀਬ ਸਵਾ ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਅੰਦਰੂਨੀ ਸੜਕਾਂ ਗੁਰਦੁਆਰਾ ਸਾਹਿਬ ਅਤੇ ਸ਼ਮਸ਼ਾਨ ਘਾਟ ਸੜਕ ਦਾ ਨਿਰਮਾਣ ਕਾਰਜ ਫ਼ੰਡਾਂ ਦੀ ਕਮੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਅੱਧ ਵੱਟੇ ਲਮਕ ਰਿਹਾ ਸੀ, ਦੇ ਮੁੜ ਸ਼ੁਰੂ ਹੋਣ ਨਾਲ ਸ਼ਹਿਰੀਆਂ ਨੂੰ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸੜਕਾਂ ਨੂੰ ਮੁੜ ਬਣਾਉਣ ਲਈ ਲਗਪਗ 6 ਮਹੀਨੇ ਪਹਿਲਾਂ ਨਿਰਮਾਣ ਕਾਰਜ ਸ਼ੁਰੂ ਹੋਏ ਸਨ ਪ੍ਰੰਤੂ ਫ਼ੰਡਾਂ ਦੀ ਕਮੀ ਅਤੇ ਕੁਝ ਤਕਨੀਕੀ ਕਾਰਨਾਂ ਕਰ ਕੇ ਕੰਮ ਵਿਚਕਾਰ ਹੀ ਲਮਕਿਆ ਹੋਇਆ ਸੀ, ਜਿਸ ਕਾਰਨ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਵੱਡੀ ਤਕਲੀਫ਼ ਦੇ ਸਾਹਮਣੇ ਦੇ ਨਾਲ-ਨਾਲ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਸੀ।

ਭੀਖੀ ਵਿਖੇ ਗੁਰਦੁਆਰਾ ਸਾਹਿਬ ਰੋਡ ਦੇ ਸ਼ੁਰੂ ਹੋਏ ਨਿਰਮਾਣ ਕਾਰਜ ਦੀ ਤਸਵੀਰ।ਤਸਵੀਰ : ਬਲਕਾਰ ਸਿੰਘ ਸਹੋਤਾ 13-08-2026
ਭੀਖੀ, 12 ਅਗਸਤ (ਬਲਕਾਰ ਸਿੰਘ ਸਹੋਤਾ)- ਕਰੀਬ ਸਵਾ ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਅੰਦਰੂਨੀ ਸੜਕਾਂ ਗੁਰਦੁਆਰਾ ਸਾਹਿਬ ਅਤੇ ਸ਼ਮਸ਼ਾਨ ਘਾਟ ਸੜਕ ਦਾ ਨਿਰਮਾਣ ਕਾਰਜ ਫ਼ੰਡਾਂ ਦੀ ਕਮੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਅੱਧ ਵੱਟੇ ਲਮਕ ਰਿਹਾ ਸੀ, ਦੇ ਮੁੜ ਸ਼ੁਰੂ ਹੋਣ ਨਾਲ ਸ਼ਹਿਰੀਆਂ ਨੂੰ ਰਾਹਤ ਮਿਲੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਸੜਕਾਂ ਨੂੰ ਮੁੜ ਬਣਾਉਣ ਲਈ ਲਗਪਗ 6 ਮਹੀਨੇ ਪਹਿਲਾਂ ਨਿਰਮਾਣ ਕਾਰਜ ਸ਼ੁਰੂ ਹੋਏ ਸਨ ਪ੍ਰੰਤੂ ਫ਼ੰਡਾਂ ਦੀ ਕਮੀ ਅਤੇ ਕੁਝ ਤਕਨੀਕੀ ਕਾਰਨਾਂ ਕਰ ਕੇ ਕੰਮ ਵਿਚਕਾਰ ਹੀ ਲਮਕਿਆ ਹੋਇਆ ਸੀ, ਜਿਸ ਕਾਰਨ ਸ਼ਹਿਰੀਆਂ ਅਤੇ ਰਾਹਗੀਰਾਂ ਨੂੰ ਵੱਡੀ ਤਕਲੀਫ਼ ਦੇ ਸਾਹਮਣੇ ਦੇ ਨਾਲ-ਨਾਲ ਸੜਕੀ ਦੁਰਘਟਨਾਵਾਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਪਹਿਲਾਂ ਉਕਤ ਦੋਵੇਂ ਸੜਕਾਂ ਲੁੱਕ ਵਾਲੀਆਂ ਸਨ ਅਤੇ ਬਰਸਾਤ ਦੇ ਪਾਣੀ ਤੋਂ ਪ੍ਰਭਾਵਿਤ ਇਲਾਕੇ ਕਾਰਨ ਇਹ ਸੜਕਾਂ ਜਲਦੀ ਟੁੱਟ ਜਾਂਦੀਆਂ ਸਨ, ਜਿਸ ਦੇ ਮੱਦੇਨਜ਼ਰ ਨਗਰ ਪੰਚਾਇਤ ਨੇ ਇਨ੍ਹਾਂ ਦੋਵਾਂ ਸੜਕਾਂ ਦਾ ਸੀਮਿੰਟਡ ਸਮਗਰੀ ਨਾਲ ਨਿਰਮਾਣ ਕੀਤਾ ਹੈ ਤਾਂ ਜੋ ਇਨ੍ਹਾਂ ਨੂੰ ਲੰਬੇ ਸਮੇਂ ਲਈ ਵਰਤਿਆ ਜਾ ਸਕੇ ਪ੍ਰੰਤੂ ਫ਼ੰਡਾਂ ਦੀ ਉਪਲਬਧਤਾ ਨਾ ਹੋਣ ਕਰ ਕੇ ਇਹ ਸੜਕਾਂ ਸਮੇਂ ਸਿਰ ਨੇਪਰੇ ਨਹੀਂ ਚੜ੍ਹ ਸਕੀਆਂ ਬੀਤੀ ਦਿਨੀਂ ਮੁੜ ਨਿਰਮਾਣ ਸ਼ੁਰੂ ਹੋਣ ਨਾਲ ਉਮੀਦ ਬਣੀ ਹੈ ਕਿ ਕੰਮ ਜਲਦੀ ਮੁਕੰਮਲ ਹੋ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰੀਆਂ ਦੀ ਮੰਗ ਹੈ ਕਿ ਨਵੀਆਂ ਬਣੀਆਂ ਸੜਕਾਂ ਨਿਕਾਸੀ ਨਾਲੀਆਂ ਨਾਲੋਂ ਲਗਪਗ ਡੇਢ ਫੁੱਟ ਤੱਕ ਉੱਚੀਆਂ ਹਨ ਅਤੇ ਇਹੋ ਹਾਲ ਸੜਕ ਦੁਆਲੇ ਵਰਮ ਦਾ ਵੀ ਹੈ, ਉਹ ਵੀ ਲਗਪਗ ਡੇਢ ਫੁੱਟ ਡੂੰਘਾਈ ’ਚ ਹੈ, ਦਾ ਵੀ ਤੁਰੰਤ ਕੰਮ ਸ਼ੁਰੂ ਕਰਵਾਇਆ ਜਾਵੇ। ਉੱਧਰ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਗਰ ਦੇ ਜਿੰਨੇ ਵੀ ਨਿਰਮਾਣ ਅਧੀਨ ਕਾਰਜ ਹਨ, ਨੂੰ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵਲੋਂ ਭੀਖੀ-ਸੁਨਾਮ ਮੁੱਖ ਸੜਕ ਤੋਂ ਗੁਰਦੁਆਰਾ ਸਾਹਿਬ ਤੱਕ ਨਾਲਿਆਂ ਦੀ ਰੇਜਿੰਗ ਅਤੇ ਬਰਮ ਨੂੰ ਉੱਚਾ ਅਤੇ ਪੱਕਾ ਕਰਨ ਦਾ 60 ਲੱਖ ਦੇ ਕਰੀਬ ਦਾ ਟੈਂਡਰ ਲਗਾਇਆ ਗਿਆ ਹੈ, ਨੂੰ ਵੀ ਜਲਦੀ ਖੋਲ੍ਹ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਇਕੱਤਰਤਾ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਪਰਾਲੀ ਤੋਂ ਬਿਜਲੀ ਤੱਕ- ਵੇਦਾਂਤਾ ਪਾਵਰ ਨੇ ਬਾਇਓਮਾਸ ਨੂੰ ਬਣਾਇਆ ਟਿਕਾਊ ਊਰਜਾ ਦਾ ਸਰੋਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।