09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਕੱਚੇ ਬਿਜਲੀ ਮੁਲਾਜ਼ਮਾਂ ਨੂੰ ਰੋਲ ’ਤੇ ਲੈਣ ਦਾ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕਰਨ ਦੀ ਮੰਗ

ਅਜੀਤ ਡੈਸਕ 21-06-2026

ਬਠਿੰਡਾ, 20 ਜੂਨ (ਸੱਤਪਾਲ ਸਿੰਘ ਸਿਵੀਆਂ)- ਥਰਮਲ ਪਲਾਂਟ ਕਰਮਚਾਰੀ ਸੰਘ ਪੰਜਾਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਥਰਮਲ ਪਲਾਂਟ ‘’ਚੋਂ ਸਰਪਲੱਸ ਹੋਏ ਕੱਚੇ ਕਾਮਿਆਂ ਨੂੰ ਠੇਕੇਦਾਰੀ ਸਿਸਟਮ ‘ਚੋਂ ਕੱਢ ਕੇ ਵਿਭਾਗ ਅਧੀਨ ਰੋਲ ‘ਤੇ ਲੈਣ ਦਾ ਵਾਅਦਾ ਪੂਰਾ ਕਰਦਿਆਂ ਤੁਰੰਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਸੰਘ ਦੇ ਸੂਬਾ ਪ੍ਰਧਾਨ ਭਗਵਾਨ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਖ਼ਜ਼ਾਨਚੀ ਅਜੀਤ ਸਿੰਘ, ਬਲਕੌਰ ਸਿੰਘ ਮਾਨ ਤੇ ਮੇਵਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਥਰਮਲ ਪਲਾਂਟ ‘ਚੋਂ ਸਰਪਲਸ 635 (ਹੁਣ ਕਰੀਬ 500) ਕੱਚੇ ਕਾਮਿਆਂ ਨੂੰ ਵਿਭਾਗ ਅਧੀਨ ਲੈਣ ਦੇ ਕੀਤੇ ਐਲਾਨ ਬਾਅਦ ਲਗਾਤਾਰ ਸੰਘ ਵਲੋਂ ਸਰਕਾਰ ਅਤੇ ਪਾਵਰਕਾਮ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਜਿਸ ਤਹਿਤ ਉਨ੍ਹਾਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਰਣਵੀਰ ਸਿੰਘ ਆਈ.ਆਰ. ਮੈਨੇਜਰ ਪਟਿਆਲਾ ਨਾਲ ਮੀਟਿੰਗ ਕਰਕੇ ਨੋਟੀਫ਼ਿਕੇਸ਼ਨ ਛੇਤੀ ਤੋਂ ਛੇਤੀ ਜਾਰੀ ਕਰਨ ਲਈ ਜੋਰ ਪਾਇਆ ਗਿਆ। ਇਸ ਦੌਰਾਨ ਮਹਿੰਗਾਈ ਨੂੰ ਧਿਆਨ ‘ਚ ਰੱਖਦੇ ਹੋਏ ਤਨਖ਼ਾਹ ‘ਚ ਵਾਧਾ ਕਰਨ ਅਤੇ ਡਿਊਟੀ ਦੌਰਾਨ ਕਰੰਟ ਲੱਗਣ ਦੀ ਹਾਲਤ ਵਿਚ ਮੁਆਵਜ਼ਾ ਦੇਣ ਸਬੰਧੀ ਦੋਵਾਂ ਧਿਰਾਂ ਵਿਚਕਾਰ ਸਹਿਮਤੀ ਬਣੀ, ਜਿਸ ਅਨੁਸਾਰ ਵਰਕਰ ਦਾ ਜਿੰਨੇ ਫ਼ੀਸਦੀ ਸਰੀਰਕ ਨੁਕਸਾਨ ਹੋਵੇਗਾ, ਉਸ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਲਾਰੇ ਲਗਾਉਣ ਦੀ ਥਾਂ ਕੱਚੇ ਕਾਮਿਆਂ ਨੂੰ ਰੋਲ ‘ਤੇ ਲੈਣ ਦਾ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕਰੇ।

ਪਿਛਲੀ ਖ਼ਬਰ -‘ਮਾਮਲਾ ਮੁੱਖ ਮੰਤਰੀ ਨਾਲ ਸੰਬੰਧਿਤ ਵਿਵਾਦਿਤ ਵੀਡੀਓ� ਦਾ’-ਆਮ ਆਦਮੀ ਪਾਰਟੀ ਵਲੋਂ ਹਰਸਿਮਰਤ ਕੌਰ ਬਾਦਲ ਦੇ ਦਫਤਰ ਮੂਹਰੇ... ਅਗਲੀ ਖ਼ਬਰ ਭੀਖੀ ਨਹਿਰ ‘ਚ ਪਏ ਪਾੜ ਨੂੰ ਪੂਰਨ ਅਤੇ ਲੋਕਾਂ ਦੀ ਹਿਫ਼ਾਜ਼ਤ ਲਈ ਥਾਣਾ ਮੁਖੀ ਦੀ ਪ੍ਰਸ਼ੰਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।