09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਭੀਖੀ ਨਹਿਰ ‘ਚ ਪਏ ਪਾੜ ਨੂੰ ਪੂਰਨ ਅਤੇ ਲੋਕਾਂ ਦੀ ਹਿਫ਼ਾਜ਼ਤ ਲਈ ਥਾਣਾ ਮੁਖੀ ਦੀ ਪ੍ਰਸ਼ੰਸਾ

ਅਜੀਤ ਡੈਸਕ 21-06-2026

ਭੀਖੀ, 20 ਜੂਨ (ਬਲਕਾਰ ਸਿੰਘ ਸਹੋਤਾ)- ਬੇਸ਼ੱਕ ਪੁਲਿਸ ਵਿਭਾਗ ਦਾ ਕੰਮ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਹੈ ਪ੍ਰੰਤੂ ਜਿਸ ਤਰਾਂ ਭੀਖੀ ਡਿਸਟ੍ਰੀਬਿਊਟਰੀ ‘ਚ ਪਾੜ ਪੈਣ ‘ਤੇ ਥਾਣਾ ਭੀਖੀ ਦੇ ਮੁਖੀ ਗੁਰਮੇਲ ਸਿੰਘ ਵਲੋਂ ਨਿਭਾਈ ਭੂਮਿਕਾ ਦੀ ਸ਼ਹਿਰੀ ਪ੍ਰਸੰਸਾ ਕਰ ਰਹੇ ਹਨ। ਲੰਘੀ 13 ਜੂਨ ਨੂੰ ਨਹਿਰ ਟੁੱਟਣ ਸਮੇਂ ਤੋਂ ਹੀ ਉਹ ਨਹਿਰੀ ਵਿਭਾਗ ਅਤੇ ਨਗਰ ਪੰਚਾਇਤ ਦਾ ਨਿਰੰਤਰ ਸਹਿਯੋਗ ਕਰ ਰਹੇ ਹਨ। ਇੱਥੋਂ ਤੱਕ ਪਾੜ ਪੂਰਨ ਲਈ ਮਿੱਟੀ ਦੇ ਭਰੇ ਗੱਟਿਆਂ ਨੂੰ ਕਈ ਪੁਲਿਸ ਕਰਮਚਾਰੀਆਂ ਨੇ ਆਪਣੇ ਮੋਢਿਆਂ ‘ਤੇ ਚੁੱਕਿਆ। ਬੀਤੇ ਦਿਨ ਹਲਕਾ ਵਿਧਾਇਕ ਵਿਜੈ ਸਿੰਗਲਾ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਚੁਸਪਿੰਦਰਬੀਰ ਸਿੰਘ ਚਹਿਲ ਨੇ ਥਾਣੇਦਾਰ ਦੇ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਸੋਨੀ ਨੇ ਥਾਣਾ ਮੁਖੀ ਵਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਹਿਰੀ ਪਾੜ ਨੂੰ ਪੂਰਨ ‘ਚ ਪੁਲਿਸ ਦਾ ਸਹਿਯੋਗ ਕਾਬਲੇ ਤਾਰੀਫ਼ ਰਿਹਾ।

ਪਿਛਲੀ ਖ਼ਬਰ ਕੱਚੇ ਬਿਜਲੀ ਮੁਲਾਜ਼ਮਾਂ ਨੂੰ ਰੋਲ ’ਤੇ ਲੈਣ ਦਾ ਨੋਟੀਫ਼ਿਕੇਸ਼ਨ ਤੁਰੰਤ ਜਾਰੀ ਕਰਨ ਦੀ ਮੰਗ ਅਗਲੀ ਖ਼ਬਰ ਨਸ਼ਾ ਮੁਕਤੀ ਅਭਿਆਨ ਤਹਿਤ ਜਾਗਰੂਕਤਾ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।