04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਕੱਢਿਆ ਅਤੇ ਘੋੜਿਆਂ ਦੀ ਦੌੜ ਲਗਾਈ

ਅਜੀਤ ਡੈਸਕ 04-06-2026
ਸਮਾਲਸਰ, 3 ਜੂਨ (ਗੁਰਜੰਟ ਕਲਸੀ ਲੰਡੇ)-ਸਮਾਲਸਰ ਵਿਚ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਮਹੱਲਾ ਕੱਢਿਆ ਗਿਆ¢ ਇਸ ਮੌਕੇ ਘੋੜਿਆਂ ਦੀਆ ਦੌੜਾਂ ਅਤੇ ਗਤਕੇ ਦੇ ਜੌਹਰ ਦਿਖਾਏ ਗਏ¢ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਪਹਿਲਾ ਮਹੱਲਾ ਕੱਢਿਆ ਗਿਆ ¢ ਨਗਰ ਦੀਆਂ ਸੰਗਤਾਂ ਵਲੋਂ ਡੇਰਾ ਬਾਬਾ ਕੌਲ ਦਾਸ, ਗੁਰਦੁਆਰਾ ਸੱਚ ਖੰਡ ਸਾਹਿਬ, ਬਾਜ਼ਾਰ, ਸਵ. ਕੁਲਦੀਪ ਸਿੰਘ ਨਿਹੰਗ, ਬੇਰੀਆਂ ਵਾਲਾ ਰਾਹ ਤੇ ਲਾਡਲੀਆਂ ਫੌਜਾਂ ਨੂੰ ਸਿਰੋਪਾਉ ਦਿੱਤੇ ਗਏ ਤੇ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਸੇਵਾ ਕੀਤੀ ਗਈ¢ ਇਸ ਵਿਚ ਆਲ ਇੰਡੀਆ ਮੀਰੀ ਪੀਰੀ ਤਰਨਾ ਦਲ, ਬਾਬਾ ਸਦਾ ਨੰਦ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ, ਜਥੇਦਾਰ ਲਵਦੀਪ ਸਿੰਘ ਤੇ ਸੱਚਖੰਡ ਵਾਸੀ ਜਥੇਦਾਰ ਗੁਰਜੰਟ ਸਿੰਘ ਦੀ ਅਗਵਾਈ ਵਿਚ ਬਾਬਾ ਸੁੱਚਾ ਸਿੰਘ, ਪੰਥ ਅਕਾਲੀ ਜੋਗਾ ਸਿੰਘ ਸਾਧੂਵਾਲਾ, ਗਿੰਦਰ ਸਿੰਘ, ਬਾਬਾ ਸ਼ਹੀਦ ਸਿੰਘ ਸਰਾਵਾਂ ਬੋਦਲਾਂ ਵਾਲੇ, ਪ੍ਰੀਤਮ ਸਿੰਘ, ਜੁਗਰਾਜ ਸਿੰਘ ਤੇ ਜਥੇਦਾਰ ਬੇਅੰਤ ਸਿੰਘ ਸੈਕਟਰੀ ਗੁਰੂ ਦੀਆਂ ਲਾਡਲੀਆਂ ਫੌਜਾਂ ਮਿਲ ਕੇ ਖੁੱਲੇ੍ਹ (ਬਾਬੇ ਕੇ) ਖੇਤ 'ਚ ਘੋੜਿਆਂ ਦੀਆ ਦੌੜਾਂ ਲੱਗੀਆਂ¢ ਨਿਹੰਗ ਸਿੰਘ ਦੌੜਦੇ ਘੋੜਿਆਂ 'ਤੇ ਕਿੱਲੇ ਪੁੱਟੇ ਅਤੇ ਗਤਕੇ ਦੇ ਜੌਹਰ ਵਿਖਾਏ¢ ਗੁਰੂ ਕੇ ਲੰਗਰ (ਜਲੇਬੀਆਂ) ਕੰਵਲ ਬਾਬੇ ਕਾ, ਫੂਲਾ ਸਿੰਘ ਬਰਾੜ, ਨਿਰਭੈ ਸਿੰਘ ਤੇ ਸੰਗਤਾਂ ਵਲੋਂ ਗੁਪਤ ਦਾਨ ਆਏ¢ ਸਮੂਹ ਨਗਰ ਨਿਵਾਸੀ ਬੂਟਾ ਸਿੰਘ ਮਿਸਤਰੀ, ਗੁਰਦੀਪ ਸਿੰਘ, ਮੱਖਣ ਸਿੰਘ ਮੁਸਾਫਰ, ਵੀਰਪਾਲ ਸਿੰਘ, ਕਵੀਸ਼ਰ ਰਣਜੀਤ ਸਿੰਘ ਨਿਪਾਲ ਵਾਲੇ, ਕਾਕਾ ਬਰਾੜ, ਨਛੱਤਰ ਸਿੰਘ ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਮਾਵਾਂ ਭੈਣਾਂ ਭਾਈਆਂ ਨੇ ਸ਼ਮੂਲੀਅਤ ਕੀਤੀ¢

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਨਗਰ ਇੰਦਰਾ ਕਾਲੋਨੀ ਵਿਚ ਬਾਂਦਰਾਂ ਨੇ ਆਤੰਕ ਮਚਾਇਆ <br/> ਅਗਲੀ ਖ਼ਬਰ ਰਾਮਪੁਰਾ ਫੂਲ ਪੁਲਿਸ ਵਲੋਂ 258 ਗ੍ਰਾਮ ਚਿੱਟਾ, ਦੇਸੀ ਰਿਵਾਲਵਰ ਅਤੇ ਕਾਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।