04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਰਾਮਪੁਰਾ ਫੂਲ ਪੁਲਿਸ ਵਲੋਂ 258 ਗ੍ਰਾਮ ਚਿੱਟਾ, ਦੇਸੀ ਰਿਵਾਲਵਰ ਅਤੇ ਕਾਰ ਬਰਾਮਦ

ਅਜੀਤ ਡੈਸਕ 04-06-2026
ਰਾਮਪੁਰਾ ਫੂਲ, 3 ਜੂਨ (ਨਰਪਿੰਦਰ ਸਿੰਘ ਧਾਲੀਵਾਲ)- ਰਾਮਪੁਰਾ ਫੂਲ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਨਸ਼ਾ ਤਸਕਰੀ ਕਰਨ ਵਾਲੇ ਇਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ¢ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਕੁੱਲ 258 ਗ੍ਰਾਮ ਹੈਰੋਇਨ (ਚਿੱਟਾ), ਇਕ ਈਟੋਸ ਕਾਰ ਨੰਬਰ ਡੀ.ਐਲ.-9.ਸੀ.ਏ.ਏ.-2661 ਅਤੇ ਇਕ ਦੇਸੀ ਰਿਵਾਲਵਰ ਸਮੇਤ 19 ਜਿੰਦਾ ਰੌਂਦ ਬਰਾਮਦ ਕੀਤੇ ਹਨ ¢ ਇਹ ਅਹਿਮ ਕਾਰਵਾਈ ਡੀ.ਜੀ.ਪੀ. ਪੰਜਾਬ, ਗੌਰਵ ਯਾਦਵ ਅਤੇ ਡੀ.ਆਈ.ਜੀ. ਬਠਿੰਡਾ ਰੇਂਜ, ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਹਿੱਸਾ ਹੈ¢ ਡੀ.ਐਸ.ਪੀ. ਰਾਮਪੁਰਾ ਫੂਲ, ਮਨੋਜ ਕੁਮਾਰ ਦੀ ਅਗਵਾਈ ਹੇਠ ਥਾਣਾ ਫੂਲ ਦੀ ਪੁਲਿਸ ਪਾਰਟੀ ਵਲੋਂ ਇਸ ਆਪਰੇਸ਼ਨ ਨੂੰ ਸਫਲਤਾ-ਪੂਰਵਕ ਨੇਪਰੇ ਚਾੜਿ੍ਹਆ ਗਿਆ ਹੈ¢
ਇਸ ਮਾਮਲੇ ਦੀ ਸ਼ੁਰੂਆਤ ਮਿਤੀ 1 ਜੂਨ 2026 ਨੂੰ ਉਦੋਂ ਹੋਈ, ਜਦੋਂ ਥਾਣਾ ਫੂਲ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਭਾਈਰੂਪਾ ਤੋਂ ਸਲਾਬਤਪੁਰਾ ਵੱਲ ਜਾ ਰਹੀ ਸੀ ¢ ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਉਕਤ ਈਟੋਸ ਕਾਰ ਨੂੰ ਰੋਕਿਆ ਗਿਆ, ਜਿਸ 'ਚ 23 ਸਾਲਾਂ ਅਰਮਾਨ ਸਿੰਘ ਵਾਸੀ ਕਰਾਈਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 28 ਸਾਲਾ ਸਤਨਾਮ ਸਿੰਘ ਉਰਫ਼ ਧਰਮਾ ਵਾਸੀ ਕਾਲੋਕੇ, ਜ਼ਿਲ੍ਹਾ ਬਠਿੰਡਾ ਅਤੇ 28 ਸਾਲਾ ਗੁਰਸੇਵਕ ਸਿੰਘ ਉਰਫ਼ ਗੋਰਾ ਵਾਸੀ ਸੋਹਲ ਠੱਠੀ, ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਸਵਾਰ ਸਨ ¢ ਮੌਕੇ 'ਤੇ ਚੈਕਿੰਗ ਕਰਨ 'ਤੇ ਇਨ੍ਹਾਂ ਪਾਸੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੇ ਆਧਾਰ 'ਤੇ ਥਾਣਾ ਫੂਲ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 ਬੀ/61/85 ਤਹਿਤ ਮੁਕੱਦਮਾ ਨੰਬਰ 75 ਮਿਤੀ 01-06-2026 ਦਰਜ ਕਰਕੇ ਮੁਲਜ਼ਮਾਂ ਦਾ ਅਦਾਲਤ ਤੋਂ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ¢ ਮੁੱਢਲੀ ਪੁੱਛਗਿੱਛ ਦÏਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਤਿੰਨੋਂ ਮੁਲਜ਼ਮ ਮਿਹਨਤ ਮਜ਼ਦੂਰੀ ਕਰਨ ਦਾ ਕੰਮ ਕਰਦੇ ਹਨ, ਜਿਸ ਦੀ ਆੜ ਵਿੱਚ ਇਹ ਨਸ਼ਾ ਤਸਕਰੀ ਕਰ ਰਹੇ ਸਨ ¢ ਪੁਲਿਸ ਰਿਮਾਂਡ ਦੌਰਾਨ ਹੋਈ ਸਖ਼ਤ ਪੁੱਛਗਿੱਛ ਨੇ ਇਸ ਗਰੋਹ ਦੇ ਵੱਡੇ ਰਾਜ਼ ਖੋਲ੍ਹੇ, ਜਿਸ ਦੌਰਾਨ ਪੁਲਿਸ ਨੇ ਇਨ੍ਹਾਂ ਪਾਸੋਂ 238 ਗ੍ਰਾਮ ਹੋਰ ਹੈਰੋਇਨ, ਇੱਕ ਦੇਸੀ ਰਿਵਾਲਵਰ ਅਤੇ 19 ਜਿੰਦਾ ਰੌਂਦ ਬਰਾਮਦ ਕੀਤੇ¢ ਇਸ ਅੰਤਰਰਾਜੀ ਸਪਲਾਈ ਚੇਨ 'ਚ ਬਲਜਿੰਦਰ ਸਿੰਘ ਉਰਫ਼ ਬਿੱਟੂ ਵਾਸੀ ਕਾਲੋਕੇ, ਜ਼ਿਲ੍ਹਾ ਬਠਿੰਡਾ ਅਤੇ ਮਨਪ੍ਰੀਤ ਸਿੰਘ ਵਾਸੀ ਪਿੰਡ ਸ਼ਾਹਪੀਨੀ, ਜ਼ਿਲ੍ਹਾ ਹਨੂੰਮਾਨਗੜ੍ਹ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ¢ ਨਤੀਜੇ ਵਜੋਂ, ਇਨ੍ਹਾਂ ਦੋਵਾਂ ਨੂੰ ਵੀ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਗਿਆ ਅਤੇ ਮਾਮਲੇ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21ਸੀ, 29/61/85 ਅਤੇ ਆਰਮਜ਼ ਐਕਟ ਦੀ ਧਾਰਾ 25/54/59 ਦਾ ਵਾਧਾ ਕੀਤਾ ਗਿਆ¢ ਪੁਲਿਸ ਵਲੋਂ ਤੁਰੰਤ ਐਕਸ਼ਨ ਲੈਂਦਿਆਂ 2 ਜੂਨ 2026 ਨੂੰ ਬਲਜਿੰਦਰ ਸਿੰਘ ਉਰਫ਼ ਬਿੱਟੂ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਹਨੂੰਮਾਨਗੜ੍ਹ ਦੇ ਸਪਲਾਇਰ ਮਨਪ੍ਰੀਤ ਸਿੰਘ ਦੀ ਗਿ੍ਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ¢ ਪੁਲਿਸ ਦੇ ਰਿਕਾਰਡ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਸਤਨਾਮ ਸਿੰਘ ਉਰਫ਼ ਧਰਮਾ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਰਾਮਪੁਰਾ (ਮੁਕੱਦਮਾ ਨੰਬਰ 156/24 ਅ/ਧ 305(5), 351(4), 238 ਬੀ.ਐਨ.ਐਸ.) ਅਤੇ ਥਾਣਾ ਸਦਰ ਰਾਮਪੁਰਾ ਮੁਕੱਦਮਾ ਨੰਬਰ 89/24 ਅ/ਧ 304(2), 115(2), 3(5) ਬੀ.ਐਨ.ਐਸ. ਵਿਖੇ ਦੋ ਗੰਭੀਰ ਅਪਰਾਧਿਕ ਮੁਕੱਦਮੇ ਦਰਜ ਹਨ¢ ਬਾਕੀ ਗਿ੍ਫ਼ਤਾਰ ਕੀਤੇ ਗਏ ਤਿੰਨਾਂ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ¢
ਪਿਛਲੀ ਖ਼ਬਰ ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਕੱਢਿਆ ਅਤੇ ਘੋੜਿਆਂ ਦੀ ਦੌੜ ਲਗਾਈ ਅਗਲੀ ਖ਼ਬਰ ਐਸ.ਐਸ.ਪੀ. ਮੋਗਾ ਵਲੋਂ ਪੀ.ਸੀ.ਆਰ. ਟੀਮਾਂ ਦੀ ਇੰਸਪੈਕਸ਼ਨ ਅਤੇ ਬ੍ਰੀਫਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।