ਮਹਿਮਾ ਸਰਜਾ, 3 ਜੂਨ (ਬਲਦੇਵ ਸੰਧੂ)- ਥਾਣਾ ਨੇਹੀਆਂ ਵਾਲਾ ਵਾਲਾ ਅਧੀਨ ਪੈਂਦੇ ਪਿੰਡਾਂ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਇੱਕੋ ਪਿੰਡ 'ਚੋਂ ਲਗਾਤਾਰ ਹਰ ਰਾਤ ਟਰਾਂਸਫ਼ਾਰਮਰਾਂ ਦਾ ਤੇਲ ਪੁਲਿਸ ਪ੍ਰਸ਼ਾਸਨ ਦੇ ਨੱਕ ਥੱਲਿਓਾ ਚੋਰੀ ਕਰਕੇ ਲੈ ਜਾਂਦੇ ਹਨ ¢ ਦਿਨ-ਦਿਹਾੜੇ ਹੋ ਰਹੀਆਂ ਇਨ੍ਹਾਂ ਵਾਰਦਾਤਾਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ¢ ਚੋਰਾਂ ਦੀ ਦਹਿਸ਼ਤ ਤੋਂ ਪ੍ਰੇਸ਼ਾਨ ਕਿਸਾਨ ਕੁਲਵਿੰਦਰ ਸਿੰਘ, ਬਿੰਦਰ ਸਿੰਘ ਅਤੇ ਛਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਕੋਠੇ ਕÏਰ ਸਿੰਘ, ਕੋਟਲੀ ਅਬਲੂ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਚੋਰਾਂ ਦੀ ਦਹਿਸ਼ਤ ਇਸ ਹੱਦ ਤੱਕ ਫੈਲ ਚੁੱਕੀ ਹੈ ਕਿ ਹੁਣ ਪਿੰਡ ਵਾਸੀਆਂ ਨੂੰ ਪੁਲਸ ਦੀ ਬਜਾਏ ਚੋਰਾਂ ਅੱਗੇ ਹੱਥ ਜੋੜਨੇ ਪੈ ਰਹੇ ਹਨ ¢ ਉਨ੍ਹਾਂ ਕਿਹਾ ਕਿ ਲੋਕ ਤੰਗ ਆ ਕੇ ਮਜਬੂਰਨ ਇਹ ਸੋਚ ਰਹੇ ਹਨ ਕਿ ਚੋਰ ਕਿਸਾਨਾਂ ਦੇ ਟਰਾਂਸਫ਼ਾਰਮਰਾਂ ਦਾ ਨੁਕਸਾਨ ਕਰਨ ਦੀ ਬਜਾਏ ਪਿੰਡ 'ਚ ਆਪਣਾ 'ਸਕੈਨਰ' ਲਗਾ ਕੇ ਚਲੇ ਜਾਣ ਤਾਂ ਜੋ ਪਿੰਡ ਵਾਸੀ ਹਰ ਮਹੀਨੇ ਬੰਨ੍ਹਵੇਂ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਪਾ ਦਿਆ ਕਰਨ ¢ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ 15 ਤੋਂ ਵੱਧ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋ ਚੁੱਕਾ ਹੈ ¢ ਹਰ ਵਾਰ ਥਾਣੇ 'ਚ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ¢ ਉਲਟਾ ਪੁਲਸ ਮੁਲਾਜ਼ਮ ਕਹਿੰਦੇ ਹਨ ਕਿ 'ਰਾਖੀ ਖ਼ੁਦ ਕਰੋ'¢ ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਚੋਰੀ ਹੋਏ ਟਰਾਂਸਫ਼ਾਰਮਰ ਠੀਕ ਕਰਵਾਉਣ ਲਈ ਐਸ.ਡੀ.ਓ. ਪਾਵਰਕਾਮ ਨਾਲ ਸੰਪਰਕ ਕੀਤਾ ਗਿਆ ਤਾਂ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਐਸ.ਡੀ.ਓ. ਕਿਸਾਨਾਂ ਦੇ ਜ਼ਖ਼ਮਾਂ ਉਪਰ ਲੂਣ ਛਿੜਕਦੇ ਹੋਏ ਕਹਿੰਦਾ ਹੈ ਕਿ ਟਰਾਂਸਫ਼ਾਰਮਰ ਦੀ ਰਾਖੀ ਕਿਸਾਨਾਂ ਦੀ ਜ਼ਿੰਮੇਵਾਰੀ ਹੈ ¢ ਰਿਪੇਅਰ ਤੇ ਨਵੇਂ ਤੇਲ ਦਾ 15-20 ਹਜ਼ਾਰ ਰੁਪਏ ਖਰਚਾ ਵੀ ਕਿਸਾਨਾਂ ਤੋਂ ਹੀ ਵਸੂਲਿਆ ਜਾ ਰਿਹਾ ਹੈ¢ ਉਧਰ ਇੱਕ ਪਾਸੇ ਡੀ.ਐਸ.ਪੀ. ਪ੍ਰਤਪਾਲ ਸਿੰਘ ਹਲਕਾ ਭੁੱਚੋ ਨੇ ਦਾਅਵਾ ਕੀਤਾ ਹੈ ਕਿ ਥਾਣਾ ਨੇਹੀਆਂ ਵਾਲਾ ਵਿਖੇ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਖਿਲਾਫ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ ¢ ਦੂਸਰੇ ਪਾਸੇ ਪੀੜਤ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਅੰਦਰ ਚੋਰ ਗਰੋਹ ਕਾਬੂ ਨਾ ਕੀਤਾ ਗਿਆ ਤਾਂ ਉਹ ਡੀ.ਸੀ. ਦਫ਼ਤਰ ਦਾ ਘਿਰਾਓ ਕਰਨਗੇ¢