04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਭਾਜਪਾ ਵਲੋਂ ਤੇਲ ਅਤੇ ਗੈਸ ਦੇ ਭਾਅ ਵਧਾ ਕੇ ਆਮ ਲੋਕਾਂ 'ਤੇ ਪਾਇਆ ਬੋਝ- ਗੁਪਤਾ <br/>

ਅਜੀਤ ਡੈਸਕ 04-06-2026
ਧੂਰੀ, 3 ਜੂਨ (ਸੰਜੇ ਲਹਿਰੀ)- ਟਕਸਾਲੀ ਕਾਂਗਰਸੀ ਆਗੂ ਹੰਸ ਰਾਜ ਗੁਪਤਾ ਨੇ ਕਿਹਾ ਕਿ ਕੇਂਦਰ ਦੀ ਸੱਤਾ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਲੋਂ ਪੰਜ ਰਾਜਾਂ ਦੀਆਂ ਚੋਣਾਂ ਮੁੱਕਣ ਤੋਂ ਤੁਰੰਤ ਬਾਅਦ ਲਗਾਤਾਰ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੇ ਭਾਅ ਵਧਾ ਕੇ ਆਮ ਲੋਕਾਂ ਦੀ ਜੇਬ 'ਤੇ ਭਾਰੀ ਬੋਝ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਅੱਛੇ ਦਿਨ ਆਨੇ ਵਾਲੇ ਹੈ, ਦਾ ਸੁਪਨਾ ਦਿਖਾ ਕੇ ਭਾਜਪਾ ਵਲੋਂ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਦੇ ਦਿਨਾਂ 'ਚ ਭਾਜਪਾ ਲੋਕਾਂ ਨਾਲ ਜੋ ਵਾਅਦੇ ਕਰਦੀ ਹੈ, ਚੋਣਾਂ ਲੰਘਣ ਤੋਂ ਬਾਅਦ ਉਨ੍ਹਾਂ ਵਾਅਦਿਆਂ ਦੇ ਉਲਟ ਜਨਤਾ ਦੀ ਜੇਬ 'ਤੇ ਬੋਝ ਪਾਉਣਾ ਸ਼ੁਰੂ ਕਰ ਦਿੰਦੀ ਹੈ | ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ, ਕਮਰਸ਼ੀਅਲ ਗੈਸ ਦੇ ਰੇਟਾਂ 'ਚ ਵਾਧਾ ਹੋਣ ਦੇ ਨਾਲ ਢਾਬਿਆਂ 'ਤੇ ਮਿਲਣ ਵਾਲੀ ਰੋਟੀ ਤੋਂ ਲੈ ਕੇ ਗਰੀਬ ਦੀ ਥਾਲੀ ਤੱਕ ਪਹੁੰਚਣ ਵਾਲੇ ਰਾਸ਼ਨ ਨਾਲ ਸੰਬੰਧਿਤ ਹਰ ਚੀਜ਼ ਮਹਿੰਗੀ ਹੋਣ ਕਾਰਨ ਗਰੀਬ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ |

ਪਿਛਲੀ ਖ਼ਬਰ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਚੋਰਾਂ ਦੇ ਹÏਸਲੇ ਬੁਲੰਦ <br/> ਅਗਲੀ ਖ਼ਬਰ ਜਨਗਣਨਾ : ਸੰਗਤ, ਕੋਟਫੱਤਾ, ਮਲੂਕਾ, ਮੌੜ, ਲਹਿਰ ਮੁਹੱਬਤ ਅਤੇ ਭਾਈਰੂਪਾ ਵਿਖੇ ਮਕਾਨਾਂ ਦੇ ਸੂਚੀਕਰਨ ਦਾ ਕੰਮ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।