04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜਨਗਣਨਾ : ਸੰਗਤ, ਕੋਟਫੱਤਾ, ਮਲੂਕਾ, ਮੌੜ, ਲਹਿਰ ਮੁਹੱਬਤ ਅਤੇ ਭਾਈਰੂਪਾ ਵਿਖੇ ਮਕਾਨਾਂ ਦੇ ਸੂਚੀਕਰਨ ਦਾ ਕੰਮ ਮੁਕੰਮਲ

ਅਜੀਤ ਡੈਸਕ 04-06-2026
ਬਠਿੰਡਾ, 3 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤ ਸਰਕਾਰ ਵਲੋਂ ਕਾਰਵਾਈ ਜਾ ਰਹੀ ਜਨਗਣਨਾ ਦੇ ਪਹਿਲੇ ਗੇੜ 'ਚ ਮਕਾਨਾਂ ਦੇ ਸੂਚੀਕਰਨ ਦੇ ਕੰਮ 'ਚ ਸੰਗਤ, ਕੋਟਫੱਤਾ, ਮਲੂਕਾ, ਮੌੜ, ਲਹਿਰਾ ਮੁਹੱਬਤ ਅਤੇ ਭਾਈਰੂਪਾ ਨੇ 100 ਫੀਸਦੀ ਘਰਾਂ ਦੀ ਸੂਚੀ ਕਰਨ ਦਾ ਟੀਚਾ ਹਾਸਿਲ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਜਨਗਣਨਾ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਨ੍ਹਾਂ ਖੇਤਰਾਂ ਦੇ ਗਿਣਤੀਕਾਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਆਪਣੀ ਮਿਹਨਤ ਸਦਕਾ ਇਹ ਕੰਮ ਪੂਰਾ ਕਰ ਦਿੱਤਾ ਹੈ | ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਖੇਤਰਾਂ ਦਾ ਸਨਮਾਨ ਵੀ ਕੀਤਾ ਜਾਵੇਗਾ | ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮੁਕੰਮਲ ਹੋਏ ਖੇਤਰਾਂ ਵਿਚ 498 ਮਕਾਨ ਸੂਚੀ ਕਰਨ ਬਲਾਕ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਕੁੱਲ 1882 ਗਿਣਤੀਕਾਰਾਂ ਨੂੰ 1929 ਬਲਾਕ ਵੰਡੇ ਗਏ ਹਨ ਅਤੇ ਹਰ ਇਕ ਬਲਾਕ 'ਚ 200 ਦੇ ਆਸ ਪਾਸ ਘਰ ਸ਼ਾਮਲ ਹਨ | ਉਨ੍ਹਾਂ ਬਾਕੀ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੀ ਆਪਣਾ ਕੰਮ ਸਮੇਂ-ਸਿਰ ਨੇਪਰੇ ਚਾੜ੍ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ ਦਾ ਪਹਿਲਾ ਗੇੜ 13 ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਭਾਰਤ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ- ਨਿਰਦੇਸ਼ਾਂ ਅਨੁਸਾਰ ਅਗਲਾ ਕੰਮ ਕੀਤਾ ਜਾਵੇਗਾ |
ਪਿਛਲੀ ਖ਼ਬਰ ਭਾਜਪਾ ਵਲੋਂ ਤੇਲ ਅਤੇ ਗੈਸ ਦੇ ਭਾਅ ਵਧਾ ਕੇ ਆਮ ਲੋਕਾਂ 'ਤੇ ਪਾਇਆ ਬੋਝ- ਗੁਪਤਾ <br/> ਅਗਲੀ ਖ਼ਬਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 'ਘੱਲ਼ੂਘਾਰਾ ਦਿਵਸ' ਸੰਬੰਧੀ ਤਿੰਨ ਰੋਜ਼ਾ ਸਮਾਗਮ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।