04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 'ਘੱਲ਼ੂਘਾਰਾ ਦਿਵਸ' ਸੰਬੰਧੀ ਤਿੰਨ ਰੋਜ਼ਾ ਸਮਾਗਮ ਅੱਜ ਤੋਂ

ਅਜੀਤ ਡੈਸਕ 04-06-2026
ਤਲਵੰਡੀ ਸਾਬੋ, 3 ਜੂਨ (ਰਣਜੀਤ ਸਿੰਘ ਰਾਜੂ)-ਜੂਨ 1984 'ਚ ਤਤਕਾਲੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਰਵਾਏ ਫੌਜੀ ਹਮਲੇ ਦੌਰਾਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ ਸਮੇਤ ਸ਼ਹੀਦੀਆਂ ਹਾਸਿਲ ਕਰਨ ਵਾਲੇ ਸੈਂਕੜੇ ਸਿੰਘਾਂ ਦੇ ਨਾਲ-ਨਾਲ ਫੌਜੀ ਹਮਲੇ ਦੌਰਾਨ ਮਾਰੇ ਗਏ ਹਜ਼ਾਰਾਂ ਸ਼ਰਧਾਲੂ ਸਿੰਘ/ਸਿੰਘਣੀਆਂ ਤੇ ਭੁਝੰਗੀਆਂ ਦੀ ਯਾਦ ਵਿਚ ਜਿੱਥੇ ਦੁਨੀਆਂ ਭਰ 'ਚ ਸਿੱਖ ਜਗਤ ਵਲੋਂ 'ਘੱਲੂਘਾਰਾ ਦਿਵਸ' ਮਨਾਇਆ ਜਾ ਰਿਹੈ, ਉੱਥੇ ਸਿੱਖ ਜਗਤ ਦੇ ਚੌਥੇ ਤਖਤ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਤਿੰਨ ਰੋਜ਼ਾ ਸਮਾਗਮ 4 ਜੂਨ ਤੋਂ ਆਰੰਭ ਹੋ ਰਹੇ ਹਨ | ਇਸ ਸਬੰਧੀ ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਦੱਸਿਆ ਕਿ ਤਖਤ ਸਾਹਿਬ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ 4 ਜੂਨ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਭੋਗ 6 ਜੂਨ ਨੂੰ ਪਾਏ ਜਾਣਗੇ | ਭੋਗ ਉਪਰੰਤ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸ਼ਰਧਾ ਵਜੋਂ ਨਮਨ ਕੀਤਾ ਜਾਵੇਗਾ | ਉਧਰ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਕਾਂਗਰਸ ਦੀ ਇੰਦਰਾ ਗਾਂਧੀ ਸਰਕਾਰ ਵਲੋਂ ਸਿੱਖਾਂ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਫੌਜੀ ਹਮਲੇ ਦੇ 42 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖਾਂ ਦੇ ਜ਼ਖ਼ਮ ਅਜੇ ਅੱਲ੍ਹੇ ਹਨ | ਉਨ੍ਹਾਂ ਕਿਹਾ ਕਿ 6 ਜੂਨ ਨੂੰ ਮੁੱਖ ਸ਼ਹੀਦੀ ਸਮਾਗਮ 'ਚ ਸਾਕਾ ਨੀਲਾ ਤਾਰਾ ਦੌਰਾਨ ਸ਼ਹਾਦਤਾਂ ਹਾਸਿਲ ਕਰਨ ਵਾਲੇ ਯੋਧਿਆਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਮਾਰੇ ਗਏ ਸ਼ਰਧਾਲੂਆਂ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਏ ਜਾਣਗੇ |
ਪਿਛਲੀ ਖ਼ਬਰ ਜਨਗਣਨਾ : ਸੰਗਤ, ਕੋਟਫੱਤਾ, ਮਲੂਕਾ, ਮੌੜ, ਲਹਿਰ ਮੁਹੱਬਤ ਅਤੇ ਭਾਈਰੂਪਾ ਵਿਖੇ ਮਕਾਨਾਂ ਦੇ ਸੂਚੀਕਰਨ ਦਾ ਕੰਮ ਮੁਕੰਮਲ ਅਗਲੀ ਖ਼ਬਰ ਘੱਲੂਘਾਰਾ ਰੋਸ ਮਾਰਚ 'ਚ ਮਾਲਵੇ 'ਚੋਂ ਵੱਡੀ ਗਿਣਤੀ ਸੰਗਤ ਹਿੱਸਾ ਲਵੇਗੀ-ਬਾਬਾ ਮਹਿਰਾਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।