03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੜਕ ਹਾਦਸੇ 'ਚ ਇਕ ਜ਼ਖਮੀ

ਅਜੀਤ ਡੈਸਕ 04-06-2026
ਬਰੇਟਾ, 3 ਜੂਨ (ਪਾਲ ਸਿੰਘ ਮੰਡੇਰ)- ਬਰੇਟਾ-ਬੁਢਲਾਡਾ ਰੋਡ ਦੇ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਸਕੂਟਰੀ ਸਵਾਰ ਗੰਭੀਰ ਰੂਪ ਜ਼ਖਮੀ ਹੋ ਗਿਆ | ਜਾਣਕਾਰੀ ਅਨੁਸਾਰ ਬਰੇਟਾ ਦੇ ਰਿਲਾਇੰਸ ਪੰਪ ਨਜ਼ਦੀਕ ਕਾਰ ਜੋ ਜਾਖਲ ਵਾਲੀ ਸਾਈਡ ਤੋਂ ਆ ਰਹੀ ਸੀ ਅਤੇ ਸਕੂਟਰੀ ਬਰੇਟਾ ਵਾਲੇ ਪਾਸੋਂ ਜਾਖਲ ਵੱਲ ਜਾ ਰਹੀ ਸੀ, ਜਿਨ੍ਹਾਂ ਦੀ ਆਪਸ 'ਚ ਆਹਮੋ-ਸਾਹਮਣੇ ਟੱਕਰ ਹੋ ਗਈ | ਇਸ ਹਾਦਸੇ 'ਚ ਸਕੂਟਰੀ ਦੇ ਪਰਖੱਚੇ ਉੱਡ ਗਏ ਅਤੇ ਕਾਰ ਨੁਕਸਾਨੀ ਗਈ | ਸਕੂਟਰੀ ਸਵਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਜ਼ਖਮੀਆਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ 112 ਪੁਲਿਸ ਦੀ ਮਦਦ ਨਾਲ ਸਿਵਲ ਹਸਪਤਾਲ ਬੁਢਲਾਡਾ ਵਿਖੇ ਪਹੁੰਚਾਇਆ | ਇਸ ਮਾਮਲੇ ਵਿਚ ਬਰੇਟਾ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਗਨੇਸ਼ਵਰ ਕੁਮਾਰ ਨੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਤੱਕ ਬਣ ਰਹੀ ਸੜਕ ਦਾ ਕੰਮ ਅੱਧਵਾਟੇ ਲਟਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।