ਬਰੇਟਾ, 3 ਜੂਨ (ਪਾਲ ਸਿੰਘ ਮੰਡੇਰ)- ਥਾਣਾ ਮੁਖੀ ਗਨੇਸ਼ਵਰ ਕੁਮਾਰ ਨੇ ਸਥਾਨਕ ਥਾਣੇ ਵਿਖੇ ਆਪਣਾ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਥਾਣੇ ਅਧੀਨ ਆਉਂਦੇ ਇਲਾਕੇ 'ਚ ਨਸ਼ਿਆਂ ਦਾ ਮੁਕੰਮਲ ਤੌਰ 'ਤੇ ਖ਼ਾਤਮਾ ਕਰਨ ਹਿੱਤ ਜਾਂ ਤਾਂ ਨਸ਼ਾ ਵੇਚਣ ਵਾਲੇ ਦੌੜ ਜਾਣਗੇ ਨਹੀਂ ਤਾਂ ਜੇਲ੍ਹ ਭੇਜੇ ਜਾਣਗੇ | ਉਨ੍ਹਾਂ ਕਿਹਾ ਕਿ ਪੜ੍ਹਨ ਵਾਲੀਆਂ ਕੁੜੀਆਂ ਜਾਂ ਕੰਮਕਾਜੀ ਅÏਰਤਾਂ ਨੂੰ ਵਾਪਸ ਪਰਤਦਿਆਂ ਕਿਸੇ ਕਾਰਨ ਦੇਰ ਹੋ ਜਾਵੇ ਤਾਂ 112 ਨੰਬਰ ਡਾਇਲ ਕੀਤਾ ਜਾਵੇ, ਜਿਸ ਨਾਲ ਉਨ੍ਹਾਂ ਨੂੰ ਅÏਰਤ ਪੁਲਿਸ ਦੀ ਸਹਾਇਤਾ ਨਾਲ ਘਰ ਪਹੁੰਚਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਗੁੰਡਾ ਅਨਸਰ ਨੂੰ ਕਿਸੇ ਵੀ ਕੀਮਤ 'ਤੇ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਗਰ ਦੀ ਟਰੈਫ਼ਿਕ ਸਮੱਸਿਆ ਨੂੰ ਸੁਚਾਰੂ ਰੂਪ ਨਾਲ ਚਾਲੂ ਰੱਖਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ | ਥਾਣਾ ਮੁਖੀ ਨੇ ਅਮਨ ਕਾਨੂੰਨ ਦੀ ਸਥਿਤੀ ਬਿਹਤਰ ਅਤੇ ਸ਼ਾਂਤੀ ਬਣਾਈ ਰੱਖਣ ਲਈ ਇਲਾਕਾ ਵਾਸੀਆਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ |