03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਿਊਯਾਰਕ ’ਚ ਤਿੰਨ ਦਹਾਕਿਆਂ ਮਗਰੋਂ ਖਸਰੇ ਨਾਲ ਜੁੜੀ ਪਹਿਲੀ ਮੌਤ

ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖਸਰੇ ਦੇ ਵਧਦੇ ਮਾਮਲਿਆਂ ਵਿਚਾਲੇ ਨਿਊਯਾਰਕ ਦੀ ਲੂਇਸ ਕਾਊਂਟੀ ਵਿਚ ਇਕ ਬੱਚੇ ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਸ ਮੌਤ ਦਾ ਸਬੰਧ ਖਸਰੇ ਦੇ ਚੱਲ ਰਹੇ ਫੈਲਾਅ ਨਾਲ ਦੱਸਿਆ ਹੈ। ਸੂਬੇ ਵਿਚ 30 ਸਾਲਾਂ ਤੋਂ ਵੱਧ ਸਮੇਂ ਬਾਅਦ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਉਮਰ, ਟੀਕਾਕਰਨ ਜਾਂ ਬਿਮਾਰੀ ਬਾਰੇ ਹੋਰ ਜਾਣਕਾਰੀ ...

ਅਜੀਤ ਡੈਸਕ 03-11-2026

ਨਿਊਯਾਰਕ, 3 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਖਸਰੇ ਦੇ ਵਧਦੇ ਮਾਮਲਿਆਂ ਵਿਚਾਲੇ ਨਿਊਯਾਰਕ ਦੀ ਲੂਇਸ ਕਾਊਂਟੀ ਵਿਚ ਇਕ ਬੱਚੇ ਦੀ ਮੌਤ ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਇਸ ਮੌਤ ਦਾ ਸਬੰਧ ਖਸਰੇ ਦੇ ਚੱਲ ਰਹੇ ਫੈਲਾਅ ਨਾਲ ਦੱਸਿਆ ਹੈ। ਸੂਬੇ ਵਿਚ 30 ਸਾਲਾਂ ਤੋਂ ਵੱਧ ਸਮੇਂ ਬਾਅਦ ਅਜਿਹਾ ਪਹਿਲਾ  ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੀ ਉਮਰ, ਟੀਕਾਕਰਨ ਜਾਂ ਬਿਮਾਰੀ ਬਾਰੇ ਹੋਰ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

ਰਿਪੋਰਟ ਮੁਤਾਬਕ ਅਮਰੀਕਾ ਵਿਚ ਇਸ ਸਾਲ 4,800 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜੋ 1991 ਮਗਰੋਂ ਸਭ ਤੋਂ ਵੱਧ ਹਨ। ਇਨ੍ਹਾਂ ਵਿਚੋਂ ਘੱਟੋ-ਘੱਟ 96 ਫ਼ੀਸਦੀ ਮਰੀਜ਼ਾਂ ਦਾ ਟੀਕਾਕਰਨ ਨਹੀਂ ਹੋਇਆ ਸੀ ਜਾਂ ਉਨ੍ਹਾਂ ਦੇ ਟੀਕਾਕਰਨ ਬਾਰੇ ਜਾਣਕਾਰੀ ਉਪਲਬਧ ਨਹੀਂ ਸੀ।

ਪਿਛਲੀ ਖ਼ਬਰ ਪੀਟ ਫਰਾਈ ਨੇ ਵੈਨਕੂਵਰ ਦੇ 42ਵੇਂ ਮੇਅਰ ਵਜੋਂ ਸਹੁੰ ਚੁੱਕੀ ਅਗਲੀ ਖ਼ਬਰ ਮੁਹਾਲੀ ’ਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸੈਮੀਫਾਈਨਲ ਅੱਜ