03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਿੰਡ ਮਾਨਖੇੜਾ ਤੇ ਚੂਹੜੀਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 04-06-2026
ਸਰਦੂਲਗੜ੍ਹ, 3 ਜੂਨ (ਜੀ.ਐਮ.ਅਰੋੜਾ)- ਕਿ੍ਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ 'ਖੇਤ ਬਚਾਓ' ਮੁਹਿੰਮ ਤਹਿਤ ਪਿੰਡ ਮਾਨਖੇੜਾ ਅਤੇ ਚੂਹੜੀਆਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਅਜੀਤਪਾਲ ਸਿੰਘ ਧਾਲੀਵਾਲ ਨਿਰਦੇਸ਼ਕ ਕਿ੍ਸ਼ੀ ਵਿਗਿਆਨ ਕੇਂਦਰ ਨੇ ਕਿਸਾਨਾਂ ਨੂੰ ਕੇਂਦਰ 'ਚ ਚੱਲ ਰਹੀਆਂ ਸਹਾਇਕ ਧੰਦਿਆਂ ਤੇ ਸਿਖਲਾਈਆਂ ਸਬੰਧੀ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਉਹ ਫ਼ਸਲਾਂ 'ਤੇ ਸਿਫ਼ਾਰਿਸ਼ ਖਾਦਾਂ ਦੀ ਵਰਤੋਂ ਕਰਨ | ਡਾ. ਅਜੈ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਨੇ ਗਰਮੀਆਂ ਦੌਰਾਨ ਪਸ਼ੂਆਂ ਦੀ ਸਾਂਭ-ਸੰਭਾਲ, ਸੰਤੁਲਿਤ ਖ਼ੁਰਾਕ ਅਤੇ ਸਾਈਲੇਜ ਬਣਾਉਣ, ਇੰਜ. ਅਲੋਕ ਗੁਪਤਾ ਸਹਾਇਕ ਪ੍ਰੋਫੈਸਰ ਮਿੱਟੀ ਅਤੇ ਪਾਣੀ ਇੰਜੀਨੀਅਰਿੰਗ ਨੇ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਬਾਰੇ ਅਤੇ ਕੇ.ਵੀ.ਕੇ. ਦੇ ਮਸ਼ੀਨਰੀ ਬੈਂਕ ਤੋਂ ਵੱਖ-ਵੱਖ ਮਸ਼ੀਨਾਂ ਘੱਟ ਕਿਰਾਏ ਉੱਪਰ ਵਰਤਣ, ਡਾ. ਤੇਜਪਾਲ ਸਿੰਘ ਸਰਾਂ ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਘਰੇਲੂ ਬਗੀਚੀ ਦੀ ਸਾਂਭ-ਸੰਭਾਲ ਅਤੇ ਆਉਣ ਵਾਲੇ ਸਮੇਂ ਦੌਰਾਨ ਫਲਦਾਰ ਬੂਟੇ ਲਗਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ | ਡਾ. ਰਣਵੀਰ ਸਿੰਘ ਨੇ ਸਾਉਣੀ ਫ਼ਸਲਾਂ 'ਚ ਕੀਟ ਪ੍ਰਬੰਧਨ ਰਣਨੀਤੀਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਲਈ ਜੈਵਿਕ ਤੇ ਹੋਰ ਵਿਕਲਪਕ ਤਰੀਕਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖ਼ੁਰਦ ਤੱਕ ਬਣ ਰਹੀ ਸੜਕ ਦਾ ਕੰਮ ਅੱਧਵਾਟੇ ਲਟਕਿਆ <br/> ਅਗਲੀ ਖ਼ਬਰ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।