02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੁਲਿਸ ਵਲੋਂ ਲੁਟੇਰਿਆਂ ਦੀ ਭਾਲ ਜਾਰੀ <br/> ਸਾਮਾਨ ਖੋਹਣ ਆਏ ਨਸ਼ੇ 'ਚ ਧੁੱਤ ਦੋ ਵਿਅਕਤੀ ਆਪਣਾ ਮੋਟਰਸਾਈਕਲ ਖੁਹਾ ਕੇ ਪੈਦਲ ਭੱਜੇ

ਅਜੀਤ ਡੈਸਕ 04-06-2026
ਰਾਮਾਂ ਮੰਡੀ, 3 ਜੂਨ (ਤਰਸੇਮ ਸਿੰਗਲਾ)- ਇਲਾਕੇ 'ਚ ਲੁੱਟ-ਖੋਹ ਦੀ ਇਕ ਕੋਸ਼ਿਸ਼ ਉਸ ਵੇਲੇ ਨਾਕਾਮ ਹੋ ਗਈ, ਜਦੋਂ ਬੀਤੇ ਦਿਨੀਂ ਸਾਮਾਨ ਖੋਹਣ ਆਏ ਦੋ ਨਸ਼ੇ 'ਚ ਧੁੱਤ ਵਿਅਕਤੀ ਆਪਣਾ ਮੋਟਰਸਾਈਕਲ ਖੁਹਾ ਕੇ ਪੈਦਲ ਹੀ ਭੱਜ ਨਿਕਲੇ ¢ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਪੀਟਰ ਰੇਹੜੇ ਰਾਹੀਂ ਦੁਕਾਨਦਾਰਾਂ ਦਾ ਕਰਿਆਨਾ ਅਤੇ ਹੋਰ ਸਾਮਾਨ ਢੋਣ ਵਾਲਾ ਇਕ ਵਿਅਕਤੀ ਦਰਸ਼ਨ ਸਿੰਘ ਵਾਸੀ ਪੱਕਾ ਕਲਾਂ ਜਦੋਂ ਪਿੰਡ ਦੇ ਦੁਕਾਨਦਾਰਾਂ ਦਾ ਸਾਮਾਨ ਰਾਮਾਂ ਮੰਡੀ 'ਚੋਂ ਪੀਟਰ ਰੇਹੜੇ 'ਚ ਲੱਦ ਕੇ ਬੀਤੇ ਦਿਨੀਂ ਪਿੰਡ ਬਾਘਾ ਤੋਂ ਸੇਖੂ ਰੋਡ 'ਤੇ ਜਾ ਰਿਹਾ ਸੀ, ਤਾਂ ਰਾਹ ਵਿਚ ਪਿੰਡ ਤਰਖਾਣਵਾਲਾ-ਸੁਖਲੱਧੀ ਚੌਕ ਨੇੜੇ ਇਕ ਮੋਟਰਸਾਈਕਲ 'ਤੇ ਦੋ ਅਣਪਛਾਤੇ ਨਸ਼ੇ 'ਚ ਵਿਅਕਤੀਆਂ ਨੇ ਗੁੰਡਾਗਰਦੀ ਦੇ ਜ਼ੋਰ 'ਤੇ ਪੀਟਰ ਰੇਹੜਾ ਚਾਲਕ ਤੋਂ ਜ਼ਬਰਦਸਤੀ ਸਮਾਨ ਖੋਹਣ ਦੀ ਕੋਸ਼ਿਸ਼ ਕੀਤੀ, ਪੀੜਤ ਵਲੋਂ ਰੌਲਾ ਪਾਉਣ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਪਿੱਛੇ ਆ ਰਹੀ ਬੱਸ ਵੀ ਉਥੇ ਆ ਕੇ ਰੁਕ ਗਈ¢ ਲੋਕਾਂ ਨੇ ਦੋਵਾਂ ਵਿਅਕਤੀਆਂ ਨੂੰ ਘੇਰ ਲਿਆ ਅਤੇ ਮੋਟਰਸਾਈਕਲ ਖੋਹ ਕੇ ਪੁਲਿਸ ਹਵਾਲੇ ਕਰ ਦਿੱਤਾ ¢ ਪਰ ਦੋਵੇਂ ਲੁਟੇਰੇ ਪੈਦਲ ਹੀ ਫ਼ਰਾਰ ਹੋ ਗਏ ¢ ਪੀੜਤ ਦਰਸ਼ਨ ਸਿੰਘ ਵਲੋਂ ਰਾਮਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ 'ਤੇ ਥਾਣਾ ਮੁਖੀ ਦਿਲਬਾਗ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ¢ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ¢ ਪੀੜਤ ਨੇ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਵੀ ਉਕਤ ਲੁਟੇਰੇ ਉਸ ਕੋਲੋਂ ਖੰਡ ਦਾ ਇਕ ਗੱਟਾ ਖੋਹ ਕੇ ਲੈ ਗਏ ਸਨ¢
ਪਿਛਲੀ ਖ਼ਬਰ ਸਾਮਾਨ ਖੋਹਣ ਆਏ ਨਸ਼ੇ 'ਚ ਧੁੱਤ ਦੋ ਵਿਅਕਤੀ ਆਪਣਾ ਮੋਟਰਸਾਈਕਲ ਖੁਹਾ ਕੇ ਪੈਦਲ ਭੱਜੇ ਅਗਲੀ ਖ਼ਬਰ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਅਧਿਕਾਰੀ ਨਾਲ-ਨਾਲ ਨਿਪਟਾਰਾ ਕਰਨ- ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।