02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਡਾਇਟ ਦੇ ਨੁਮਾਇੰਦੇ ਨੇ ਰਾਸ਼ਟਰੀ ਸੰਮੇਲਨ ਵਿਚ ਭਾਗ ਲਿਆ

ਬੁਢਲਾਡਾ, 1 ਨਵੰਬਰ (ਸੁਨੀਲ ਮਨਚੰਦਾ)- ਅਧਿਆਪਕ ਸਿੱਖਿਆ ਰਾਸ਼ਟਰੀ ਪ੍ਰੀਸ਼ਦ ਵਲੋਂ ਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਆਗਰਾ ਵਿਖੇ ਉੱਤਰੀ ਭਾਰਤ ਦੇ 9 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ‘ਡਾਇਟ ਆਫ਼ ਐਕਸੀਲੈਂਸ’ ਦੇ ਪ੍ਰਿੰਸੀਪਲਾਂ ਅਤੇ ਫੈਕਲਟੀ ਮੈਂਬਰਾਂ ਲਈ 2 ਰੋਜਾ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ।

ਬਲਵਿੰਦਰ ਸਿੰਘ ਬਾਘਾ 02-11-2026
ਬੁਢਲਾਡਾ, 1 ਨਵੰਬਰ (ਸੁਨੀਲ ਮਨਚੰਦਾ)- ਅਧਿਆਪਕ ਸਿੱਖਿਆ ਰਾਸ਼ਟਰੀ ਪ੍ਰੀਸ਼ਦ ਵਲੋਂ ਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਆਗਰਾ ਵਿਖੇ ਉੱਤਰੀ ਭਾਰਤ ਦੇ 9 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ‘ਡਾਇਟ ਆਫ਼ ਐਕਸੀਲੈਂਸ’ ਦੇ ਪ੍ਰਿੰਸੀਪਲਾਂ ਅਤੇ ਫੈਕਲਟੀ ਮੈਂਬਰਾਂ ਲਈ 2 ਰੋਜਾ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰੀ ਸੰਮੇਲਨ ਦਾ ਮੁੱਖ ਮਨੋਰਥ ਰਾਸ਼ਟਰੀ ਸਿੱਖਿਆ ਨੀਤੀ-2020 ਤਹਿਤ ਅਧਿਆਪਕਾਂ ਦੇ ਰਾਸ਼ਟਰੀ ਪ੍ਰੋਫੈਸ਼ਨਲ ਮਾਣਕਾਂ ਉੱਪਰ ਵਿਚਾਰ-ਚਰਚਾ ਕਰਨਾ ਅਤੇ ‘ਰਾਸ਼ਟਰੀ ਮੈਂਟਰਿੰਗ ਮਿਸ਼ਨ’ ਤਹਿਤ ਮੈਂਟਰ ਅਤੇ ਮੈਂਟੀ ਬਣਨ ਦੀ ਪ੍ਰਕਿਰਿਆ ਅਤੇ ਸਿਖਲਾਈ ਬਾਰੇ ਜਾਣਕਾਰੀ ਦੇਣਾ ਸੀ। ਇਸ ਸੰਮੇਲਨ ’ਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ (ਮਾਨਸਾ) ਵਲੋਂ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬਾਘਾ ਨੇ ਦੱਸਿਆ ਕਿ ਰਾਸ਼ਟਰੀ ਮੈਂਟਰਿੰਗ ਤਹਿਤ ਅਧਿਆਪਨ, ਖੋਜ ਅਤੇ ਮੁਲਾਂਕਣ ਸਬੰਧੀ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ ਦੇ ਮਾਹਿਰਾਂ ਦੁਆਰਾ ਗੰਭੀਰ ਅਤੇ ਬਹੁਮੁੱਲੀ ਚਰਚਾ ਕੀਤੀ ਗਈ। ਇਸ ਰਾਸ਼ਟਰੀ ਸੰਮੇਲਨ ਦੌਰਾਨ ਹਾਜ਼ਰ ਫੈਕਲਟੀ ਮੈਂਬਰਾਂ ਨੂੰ ‘ਮਿੱਤਰਾ’ ਅਤੇ ‘ਪੁਸ਼ਟੀ’ ਵੈੱਬ ਪੋਰਟਲ ਉੱਪਰ ਰਜਿਸਟਰੇਸ਼ਨ ਕਰਨ ਦੀ ਪ੍ਰਕਿਰਿਆ ਅਤੇ ਹੋਰ ਜ਼ਰੂਰੀ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ’ਚ ਸ਼ਾਮਿਲ ਸਮੂਹ ਨੁਮਾਇੰਦਿਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਦੱਸਿਆ ਕਿ ਇਕ ਕੁਸ਼ਲ ਅਤੇ ਸਮਰੱਥ ਅਧਿਆਪਕ ਹੀ ‘ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ।
ਪਿਛਲੀ ਖ਼ਬਰ ਸਰਕਾਰ ਦੇ ਕਾਰਜਕਾਲ ਦੌਰਾਨ ਹਲਕੇ ਦੇ ਪਿੰਡਾਂ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਹੈ- ਬਣਾਂਵਾਲੀ ਅਗਲੀ ਖ਼ਬਰ ਮਹਿੰਗਾਈ ਦੀ ਮਾਰ ਕਾਰਨ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਘੱਟ ਪਿਛਲੇ ਸਾਲ ਨਾਲੋਂ ਮਠਿਆਈਆਂ ਅਤੇ ਡਰਾਈ ਫਰੂਟ ਦੇ ਰੇਟਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।