06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦਰਸ਼ਨ ਸਿੰਘ ਸੰਗਰ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਚੁਣੇ <br/>

ਰੰਘਰੇਟਾ ਦਲ ਪੰਜਾਬ ਦੇ ਸੰਮੇਲਨ ਮੌਕੇ ਮੰਚ 'ਤੇ ਆਗੂ (ਹੇਠਾਂ) ਹਾਜ਼ਰੀਨ | ਤਸਵੀਰਾਂ : ਸੇਮੀ ਮਾਨਸਾ <br/> 01-02-2026
ਮਾਨਸਾ, 31 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਰੰਘਰੇਟਾ ਦਲ ਪੰਜਾਬ ਵਲੋਂ ਸਥਾਨਕ ਪੈਨਸ਼ਨ ਭਵਨ ਵਿਖੇ ਸਿੱਖ ਸਮਾਜ ਦਾ ਸੰਮੇਲਨ ਕਰਵਾਇਆ ਗਿਆ | ਬੁਲਾਰਿਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕਰਦਿਆਂ ਡਾ. ਅੰਬੇਡਕਰ ਦੇ ਸੰਵਿਧਾਨ ਮੁਤਾਬਿਕ ਹੱਕ ਹਾਸਲ ਕਰਨ ਲਈ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ | ਉਨ੍ਹਾਂ ਆਰਥਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਦਲਿਤਾਂ ਦੀ ਦਿਸ਼ਾ ਤੇ ਦਸ਼ਾ ਬਾਰੇ ਵਿਚਾਰ ਵੀ ਰੱਖੇ | ਦਲ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਨੇ ਦਲਿਤ ਸਮਾਜ ਨੂੰ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਰੰਘਰੇਟਾ ਦਲ ਦੀ ਸਥਾਪਨਾ ਸਾਬਕਾ ਕੇਂਦਰੀ ਮੰਤਰੀ ਸਵ: ਬੂਟਾ ਸਿੰਘ ਨੇ 1980 ਵਿਚ ਕੀਤੀ ਸੀ | ਇਸ ਮੌਕੇ ਸਰਬਸੰਮਤੀ ਨਾਲ ਦਰਸ਼ਨ ਸਿੰਘ ਸੰਗਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਇਕਾਈ ਗਠਨ ਦੇ ਅਧਿਕਾਰ ਵੀ ਦਿੱਤੇ ਗਏ | ਇਸ ਮੌਕੇ ਕੁਲਵਿੰਦਰ ਕੌਰ ਮੋਂਗਾ, ਗੁਰਮੀਤ ਕੌਰ ਭੀਖੀ, ਆਤਮਾ ਸਿੰਘ ਪਮਾਰ, ਗੁਰਮੇਲ ਸਿੰਘ ਗਿੱਲ, ਸ਼ਿੰਗਾਰਾ ਸਿੰਘ, ਰਾਮਜੀਤ ਸਿੰਘ, ਪ੍ਰਕਾਸ਼ ਸਿੰਘ ਰਾਮਦਿੱਤੇਵਾਲਾ, ਰੰਗੀ ਰਾਮ ਕੋਟਲੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਹਿਮਾ ਸਵਾਈ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਬਰਾੜ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।