06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮਹਿਮਾ ਸਵਾਈ ਦੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਬਰਾੜ ਨੂੰ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 01-02-2026
ਮਹਿਮਾ ਸਰਜਾ, 31 ਜਨਵਰੀ (ਬਲਦੇਵ ਸੰਧੂ)-ਪਿੰਡ ਮਹਿਮਾ ਸਵਾਈ ਦੇ ਪ੍ਰਸਿੱਧ ਸਮਾਜਿਕ ਤੇ ਰਾਜਨੀਤਕ ਆਗੂ ਅਤੇ ਸਾਬਕਾ ਚੇਅਰਮੈਨ ਕੁਲਵੰਤ ਸਿੰਘ ਬਰਾੜ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ਼ਰਧਾਂਜਲੀ ਸਮਾਗਮ ਇਤਿਹਾਸਿਕ ਗੁਰਦੁਆਰਾ ਸਾਹਿਬ ਸ੍ਰੀ ਲੱਖੀ ਜੰਗਲ ਵਿਖੇ ਹੋਇਆ | ਇਸ ਮੌਕੇ ਹਾਜ਼ਰੀਨ ਨੇੇ ਕੁਲਵੰਤ ਸਿੰਘ ਬਰਾੜ ਦੇ ਜੀਵਨ, ਲੋਕ-ਹਿੱਤੀ ਸੇਵਾਵਾਂ ਅਤੇ ਸਮਾਜ ਪ੍ਰਤੀ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ | ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਰਿਸ਼ਤੇਦਾਰ ਡਿੰਪੀ ਵਨਾਇਕ ਨੇ ਹਾਜ਼ਰੀ ਲਗਵਾਈ ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਆਪਣੇ ਸ਼ੋਕ ਸੰਦੇਸ਼ ਭੇਜੇ ਗਏ | ਇਸ ਮੌਕੇ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ, ਮਨੋਜ ਕੁਮਾਰ ਸ਼ਰਮਾ, ਰੁਪਿੰਦਰਪਾਲ ਸਿੰਘ ਬਰਾੜ (ਅਮਰੀਕਾ), ਰੁਪਿੰਦਰ ਸਿੰਘ ਕੋਟਭਾਈ, ਐਡਵੋਕੇਟ ਸੁਖਪ੍ਰੀਤ ਕੌਰ ਮਹਿਮਾ, ਚੇਅਰਮੈਨ ਬਲਕਾਰ ਸਿੰਘ, ਚੇਅਰਮੈਨ ਸੁਰਿੰਦਰ ਸਿੰਘ ਬਿੱਟੂ, ਨਰਿੰਦਰ ਸਿੰਘ ਕਾਉਣੀ, ਜਸਪਾਲ ਸਿੰਘ ਬਰਾੜ, ਮਹਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਰਾੜ ਗੋਨਿਆਣਾ, ਰਣਜੀਤ ਸਿੰਘ ਬਲਾਹੜ ਵਿੰਝੂ, ਚੇਅਰਮੈਨ ਲੱਖਵਿੰਦਰ ਸਿੰਘ ਲੱਖਾ, ਤੇਜਾ ਸਿੰਘ ਦੰਦੀਵਾਲ ਸਾਬਕਾ ਚੇਅਰਮੈਨ, ਇਕਬਾਲ ਸਿੰਘ ਮਹਿਮਾ ਸਰਜਾ, ਸਿਕੰਦਰ ਸਿੰਘ ਬਰਾੜ, ਰਾਜਾ ਸਿੰਘ ਬਰਾੜ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਵਿੰਦਰ ਸਿੰਘ ਕਿਲੀ, ਸੁਖਦੀਪ ਸਿੰਘ ਐਮਸੀ ਬਠਿੰਡਾ, ਵਜ਼ੀਰ ਸਿੰਘ ਸਰਪੰਚ ਲੂਢੇਵਾਲਾ, ਸਰਪੰਚ ਜਗਤ ਸਿੰਘ ਮਹਿਮਾ ਸਰਕਾਰੀ, 'ਆਪ' ਆਗੂ ਡਾ. ਅਜੈਬ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਬਲਜਿੰਦਰ ਸਿੰਘ ਸੰਧੂ ਅਤੇ ਗ੍ਰਾਮ ਪੰਚਾਇਤ ਮਹਿਮਾ ਸਵਾਈ ਦੇ ਮੈਂਬਰਾਂ ਨੇ ਵੀ ਹਾਜ਼ਰੀ ਭਰੀ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਰੱਸਾਕਸੀ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਦਰਸ਼ਨ ਸਿੰਘ ਸੰਗਰ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।