17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

'ਮਿਸ਼ਨ 2027' ਤਹਿਤ ਜੀਤਮਹਿੰਦਰ ਸਿੰਘ ਸਿੱਧੂ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਭਰਵੀਂ ਮੀਟਿੰਗ <br/>

ਅਜੀਤ ਡੈਸਕ 22-01-2026
ਚਾਉਕੇ, 21 ਜਨਵਰੀ (ਮਨਜੀਤ ਸਿੰਘ ਘੜੈਲੀ)- ਕਾਂਗਰਸ ਪਾਰਟੀ ਦੇ 'ਮਿਸ਼ਨ 2027' ਤਹਿਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਹੋਰ ਮਜ਼ਬੂਤੀ ਦੇਣ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਮੌੜ ਤੋਂ ਸਿਆਸੀ ਤੌਰ 'ਤੇ ਸਰਗਰਮ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਬਲਾਕ ਰਾਮਪੁਰਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਪਿੰਡ ਰਾਮਪੁਰਾ ਵਿਖੇ ਕੀਤੀ ਜੋ ਆਗੂਆਂ ਦੀ ਭਰਵੀਂ ਸ਼ਮੂਲੀਅਤ ਦੇ ਚੱਲਦਿਆਂ ਪ੍ਰਭਾਵਸ਼ਾਲੀ ਹੋ ਨਿੱਬੜੀ¢ ਮੀਟਿੰਗ ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਦÏਰਾਨ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਜਿੱਥੇ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਪਰਖ ਚੁੱਕੇ ਹਨ ਉੱਥੇ ਅਕਾਲੀ ਦਲ ਤੇ ਹੋਰਨਾਂ ਰਾਜਸੀ ਜਮਾਤਾਂ ਵਲੋਂ ਪੰਜਾਬੀਆਂ ਨਾਲ ਸਮੇਂ -ਸਮੇਂ ਤੇ ਕੀਤੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕ ਚੁੱਕੇ ਹਨ ਤੇ ਉਹ ਬੜੀ ਤੇਜ਼ੀ ਨਾਲ ਕਾਂਗਰਸ ਨਾਲ ਜੁੜ ਰਹੇ ਹਨ¢ ਉਨ੍ਹਾਂ ਕਿਹਾ ਕਿ 2027 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰਨ ਵਾਸਤੇ ਸਭ ਤੋਂ ਅਹਿਮ ਹੈ ਕਿ ਲੋਕਾਂ ਨੂੰ ਜਿੱਥੇ ਕਾਂਗਰਸ ਪਾਰਟੀ ਦੇ ਰਾਜਕਾਲਾਂ ਸਮੇਂ ਸੂਬੇ ਦੇ ਹੋਏ ਵਿਕਾਸ ਬਾਬਤ ਦੱਸਿਆ ਜਾਵੇ ਉੱਥੇ ਪੰਜਾਬ ਨੰੂ ਮੁੜ ਖ਼ੁਸ਼ਹਾਲੀ ਦੇ ਰਾਹ ਲੈ ਜਾਣ ਲਈ ਉਲੀਕੀਆਂ ਭਵਿੱਖੀ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇ ਨਾਲ ਹੀ ਲੋਕਾਂ ਨੂੰ ਸੱਤਾਧਿਰ ਆਮ ਆਦਮੀ ਪਾਰਟੀ ਤੇ ਹੋਰਨਾਂ ਰਾਜਸੀ ਜਮਾਤਾਂ ਵਲੋਂ ਆਪਣੇ ਰਾਜਕਾਲ ਦÏਰਾਨ ਕੀਤੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ¢ਸਿੱਧੂ ਨੇ ਕਿਹਾ ਕਿ ਮਾਹÏਲ ਕਾਂਗਰਸ ਦੇ ਪੱਖ ਚ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਇਕਜੁਟ ਹੋ ਕੇ ਹੰਭਲਾ ਮਾਰੀਏ ਤੇ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜ਼ਬੂਤ ਕਰੀਏ ਤਾਂ ਕਿ ਪਾਰਟੀ ਇਸ ਹਲਕੇ ਤੋਂ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਸਕੇ ਤੇ¢ ਮੀਟਿੰਗ ਚ ਸਾਬਕਾ ਵਿਧਾਇਕ ਸਿੱਧੂ ਦੇ ਪੁੱਤਰ ਤੇ ਨÏਜਵਾਨ ਕਾਂਗਰਸੀ ਆਗੂ ਗੁਰਬਾਜ਼ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਸ਼ਾਮਿਲ ਹੋਏ¢

ਪਿਛਲੀ ਖ਼ਬਰ ਠੰਢ ਕਾਰਨ ਸਾਧੂ ਦੀ ਮੌਤ ਅਗਲੀ ਖ਼ਬਰ ਕਾ. ਲਾਭ ਸਿੰਘ ਮਾਨਸਾ ਦੀ ਬਰਸੀ ਮੌਕੇ ਇਨਕਲਾਬੀ ਧਿਰਾਂ ਵਲੋਂ ਤਿੱਖਾ ਸੰਘਰਸ਼ ਲੜਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।