ਬਠਿੰਡਾ, 21 ਜਨਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਪੋਸਟ ਆਫ਼ਿਸ ਬਾਜ਼ਾਰ ਦੀਆਂ ਦੁਕਾਨਾਂ ਦੇ ਵਰਾਂਡਿਆਂ ਵਿਚ ਇਕ ਬੇਸਹਾਰਾ ਸਾਧੂ ਠੰਢ ਕਾਰਨ ਗੰਭੀਰ ਹਾਲਤ ਵਿਚ ਬਿਮਾਰ ਪਿਆ ਹੈ, ਦੀ ਸੂਚਨਾ ਮਿਲਣ ਕਾਰਨ ਸਹਾਰਾ ਜਨ ਸੇਵਾ ਦੀ ਲਾਇਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਰਾਜਿੰਦਰ ਕੁਮਾਰ, ਗੌਤਮ ਗੋਇਲ ਪੋਸਟ ਆਫ਼ਿਸ ਬਾਜ਼ਾਰ ਪਹੁੰਚੀ, ਜਿੱਥੇ ਇਕ ਸਾਧੂ ਠੰਢ ਵਿਚ ਗੰਭੀਰ ਹਾਲਤ ਵਿਚ ਪਿਆ ਸੀ | ਸਹਾਰਾ ਟੀਮ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ, ਜਿੱਥੇ ਐਮਰਜੈਂਸੀ ਡਿਊਟੀ ਡਾਕਟਰ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸਹਾਰਾ ਟੀਮ ਵਲੋਂ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਮਿ੍ਤਕ ਸਾਧੂ ਕੋਲੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ ਜੋ ਉਸ ਦੀ ਪਹਿਚਾਣ ਵਿਚ ਮੱਦਦ ਕਰ ਸਕੇ | ਮਿ੍ਤਕ ਸਾਧੂ ਦੀ ਲਾਸ਼ ਸਹਾਰਾ ਟੀਮ ਵਲੋਂ ਸੁਰੱਖਿਅਤ ਰੱਖ ਲਈ ਗਈ ਹੈ ਅਤੇ ਉਸ ਦੀ ਪਹਿਚਾਣ ਲਈ ਯਤਨ ਕੀਤੇ ਜਾ ਰਹੇ ਹਨ |