ਲੀਗਲ ਏਡ ਡਿਫੈਂਸ ਨੀਤੀ ਦੇ ਵਿਰੋਧ ’ਚ ਵਕੀਲਾਂ ਵਲੋਂ ਭੁੱਖ ਹੜਤਾਲ ਖ਼ਤਮ
ਮਾਨਸਾ, 3 ਅਗਸਤ (ਰਾਵਿੰਦਰ ਸਿੰਘ ਰਵੀ)- ਲੀਗਲ ਏਡ ਡਿਫੈਂਸ ਨੀਤੀ ਖ਼ਿਲਾਫ਼ ਵਕੀਲਾਂ ਵਲੋਂ ਜਾਰੀ ਭੁੱਖ ਹੜਤਾਲ ਖ਼ਤਮ ਹੋ ਗਈ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਦੇਸ਼ ਦੇ ਕਾਨੂੰਨ ਮੰਤਰੀ ਅਤੇ ਚੀਫ਼ ਜਸਟਿਸ ਆਫ਼ ਇੰਡੀਆ ਨਾਲ ਦਿੱਲੀ ਵਿਖੇ ਹੋਈ ਮੀਟਿੰਗ ‘ਚ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰ ਨੂੰ ਐਲ.
ਮਾਨਸਾ, 3 ਅਗਸਤ (ਰਾਵਿੰਦਰ ਸਿੰਘ ਰਵੀ)- ਲੀਗਲ ਏਡ ਡਿਫੈਂਸ ਨੀਤੀ ਖ਼ਿਲਾਫ਼ ਵਕੀਲਾਂ ਵਲੋਂ ਜਾਰੀ ਭੁੱਖ ਹੜਤਾਲ ਖ਼ਤਮ ਹੋ ਗਈ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਦੇਸ਼ ਦੇ ਕਾਨੂੰਨ ਮੰਤਰੀ ਅਤੇ ਚੀਫ਼ ਜਸਟਿਸ ਆਫ਼ ਇੰਡੀਆ ਨਾਲ ਦਿੱਲੀ ਵਿਖੇ ਹੋਈ ਮੀਟਿੰਗ ‘ਚ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰ ਨੂੰ ਐਲ. ਏ. ਡੀ. ਸੀ. ਖ਼ਤਮ ਕਰਨ ‘ਚ ਕੋਈ ਇਤਰਾਜ਼ ਨਹੀਂ ਹੈ ਅਤੇ 30 ਸਤੰਬਰ ਨੂੰ ਮੌਜੂਦਾ ਐਲ. ਏ. ਡੀ. ਸੀ. ਦੀ ਮਿਆਦ ਪੂਰੀ ਹੋ ਰਹੀ ਹੈ ਅਤੇ ਇਸ ਤੋਂ ਬਾਅਦ ਨੀਤੀ ਨੂੰ ਦੁਬਾਰਾ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਨਵੀਂ ਨੀਤੀ ਹੋਂਦ ‘ਚ ਨਹੀਂ ਉਦੋਂ ਤੱਕ ਪੁਰਾਣੀ ਵਿਵਸਥਾ ਮੁਤਾਬਿਕ ਸੈਸ਼ਨ ਜੱਜ ਵਲੋਂ ਫ਼ਰੀ ਲੀਗਲ ਏਡ ਦਾ ਪੈਨਲ ਤਿਆਰ ਕੀਤਾ ਜਾਵੇਗਾ। ਮੀਟਿੰਗ ‘ਚ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਤੋਂ ਇਲਾਵਾ ਸਕੱਤਰ ਮਨਿੰਦਰ ਸਿੰਘ, ਬਾਰ ਸਰਦੂਲਗੜ੍ਹ ਦੇ ਪ੍ਰਧਾਨ ਰਾਮ ਸਿੰਘ ਧਾਲੀਵਾਲ, ਸਕੱਤਰ ਕੇਵਲ ਸਿੰਘ ਝੁਨੀਰ ਅਤੇ ਬਾਰ ਬੁਢਲਾਡਾ ਦੇ ਪ੍ਰਧਾਨ ਸੁਰਜੀਤ ਸਿੰਘ ਗਰੇਵਾਲ ਤੇ ਸਕੱਤਰ ਕਿਰਤੀ ਸ਼ਰਮਾ ਸ਼ਾਮਿਲ ਸਨ। ਅੱਜ ਅਜੀਤ ਮਹਿੰਦਰ ਸਿੰਘ, ਰਘਵੀਰ ਸਿੰਘ, ਧਰਮਪਾਲ ਸਿੰਘ ਧਾਮੀ, ਬਿਮਲਜੀਤ ਕੌਰ, ਦਵਿੰਦਰ ਸਿੰਘ, ਨੀਸ਼ ਗਰਗ, ਕੁਲਦੀਪ ਪਰਮਾਰ ਅਤੇ ਸੁਤੰਤਰ ਭਾਰਦਵਾਜ ਭੁੱਖ ਹੜਤਾਲ ‘ਤੇ ਬੈਠੇ। ਐਡਵੋਕੇਟ ਬਿਮਲਜੀਤ ਸਿੰਘ, ਬਲਵੰਤ ਭਾਟੀਆ, ਕਾਕਾ ਸਿੰਘ ਮਠਾੜੂ, ਵਿਜੈ ਸਿੰਗਲਾ, ਗੁਰਲਾਭ ਸਿੰਘ ਮਾਹਲ, ਲਲਿਤ ਅਰੋੜਾ, ਗੋਰਾ ਸਿੰਘ ਥਿੰਦ, ਨਵਦੀਪ ਸ਼ਰਮਾ, ਰਣਦੀਪ ਸ਼ਰਮਾ, ਅੰਗਰੇਜ਼ ਸਿੰਘ, ਪ੍ਰਿਥੀਪਾਲ ਸਿੰਘ, ਬੀਰਬਲ ਸਿੰਘ ਧਾਲੀਵਾਲ, ਧਰਮਿੰਦਰ ਸਿੰਘ ਸਰਾਂ, ਬਲਵੀਰ ਕੌਰ, ਰਜਿੰਦਰ ਕੌਰ ਨੇ ਇਸ ਨੂੰ ਵਕੀਲ ਭਾਈਚਾਰੇ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ।