02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜਵਾਹਰ ਨਵੋਦਿਆ ਵਿਦਿਆਲਿਆ ਦੀ ਛੇਵੀਂ ਸ਼੍ਰੇਣੀ ਦੇ ਦਾਖ਼ਲਿਆਂ ਲਈ ਫਾਰਮ 7 ਅਗਸਤ ਤੱਕ ਭਰੇ ਜਾਣਗੇ

ਤਲਵੰਡੀ ਸਾਬੋ, 1 ਅਗਸਤ (ਰਣਜੀਤ ਸਿੰਘ ਰਾਜੂ)- ਪੀ. ਐੱਮ.

ਅਜੀਤ ਡੈਸਕ 02-08-2026
ਤਲਵੰਡੀ ਸਾਬੋ, 1 ਅਗਸਤ (ਰਣਜੀਤ ਸਿੰਘ ਰਾਜੂ)- ਪੀ.ਐੱਮ.ਸ੍ਰੀ ਸਕੂਲ, ਜਵਾਹਰ ਨਵੋਦਿਆ ਵਿਦਿਆਲਿਆ ਤਿਉਣਾ ਪੁਜਾਰੀਆਂ ਵਿਚ ਵਿੱਦਿਅਕ ਵਰ੍ਹੇ 2027-28 ਲਈ ਛੇਵੀਂ ਸ਼੍ਰੇਣੀ ਵਿਚ ਦਾਖ਼ਲੇ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ ਦੇ ਆਨਲਾਈਨ ਫਾਰਮ 7 ਅਗਸਤ ਤੱਕ ਨਵੋਦਿਆ ਵਿਦਿਆਲਿਆ ਦੀ ਵੈੱਬਸਾਈਟ ‘ਤੇ ਭਰੇ ਜਾ ਸਕਦੇ ਹਨ। ਉਕਤ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ੍ਰੀਮਤੀ ਸ਼ਾਰਦਾ ਨੇ ਦੱਸਿਆ ਕਿ ਫਾਰਮ ਭਰਨ ਦੇ ਚਾਹਵਾਨ ਪ੍ਰੀਖਿਆਰਥੀ ਦੀ ਉਮਰ 01.05.2015 ਤੇ 31.07.2017 ਦੇ ਵਿਚਕਾਰ ਹੋਣੀ ਚਾਹੀਦੀ ਹੈ। ਪ੍ਰੀਖਿਆਰਥੀ ਨੇ ਤੀਜੀ ਅਤੇ ਚੌਥੀ ਸ਼੍ਰੇਣੀ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਬਿਨ੍ਹਾਂ ਫ਼ੇਲ੍ਹ ਹੋਏ ਪੂਰਾ ਵਿੱਦਿਅਕ ਸੈਸ਼ਨ ਲਾ ਕੇ ਪਾਸ ਕੀਤੀ ਹੋਵੇ ਤੇ ਵਿਦਿਆਰਥੀ ਬਠਿੰਡੇ ਜ਼ਿਲ੍ਹੇ ਦਾ ਵਸਨੀਕ ਹੋਣਾ ਚਾਹੀਦੈ। ਵਿਦਿਆਰਥੀ ਨੇ ਪੰਜਵੀ ਸ਼੍ਰੇਣੀ ਬਠਿੰਡੇ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿਚੋਂ ਪੂਰਾ ਵਿੱਦਿਅਕ ਸੈਸ਼ਨ (2026-2027) ਲਾ ਕੇ ਪਾਸ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ ਭਰਨ ਦੀ ਅੰਤਿਮ ਮਿਤੀ ઠ ਜੋ ਪਹਿਲਾਂ 31.07.2026 ਸੀ ਨੂੰ ਹੁਣ ਵਧਾ ਕੇ 07/08/2026 ਕਰ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਿਕ ਇਹ ਪ੍ਰਵੇਸ਼ ਪ੍ਰੀਖਿਆ 28.11.2026 ਦਿਨ ਸ਼ਨੀਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ ’ਤੇ ਹੋਵੇਗੀ।
ਪਿਛਲੀ ਖ਼ਬਰ ਆਯੁਰਵੈਦਿਕ ਮੈਡੀਕਲ ਕੈਂਪ ’ਚ 50 ਵਿਅਕਤੀਆਂ ਦੀ ਕੀਤੀ ਜਾਂਚ ਅਗਲੀ ਖ਼ਬਰ ਪੀਅਰਸਨ ਟੈੱਸਟ ਆਫ਼ ਇੰਗਲਿਸ਼ ਵਲੋਂ ਈਸ਼ਰ ਓਵਰਸੀਜ਼ ਦੇ ਐੱਮ.ਡੀ. ਲਵਪ੍ਰੀਤ ਸਿੰਘ ਥਿੰਦ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।