02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਮੀਟਿੰਗ ਦੌਰਾਨ ਵਿਚਾਰ ਚਰਚਾ

ਬਰੇਟਾ, 1 ਅਗਸਤ (ਜੀਵਨ ਸ਼ਰਮਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦੀ ਮੀਟਿੰਗ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਦੀ ਅਗਵਾਈ ‘ਚ ਹੋਈ। ਬਲਾਕ ਆਗੂ ਨੇ ਕਿਹਾ ਕਿ ਪ੍ਰੈਕਟੀਸ਼ਨਰ ਲੰਬੇ ਚਿਰਾਂ ਤੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਗ਼ੌਰ ਨਹੀਂ ਕਰ ਰਹੀ।

ਅਜੀਤ ਡੈਸਕ 02-08-2026
ਬਰੇਟਾ, 1 ਅਗਸਤ (ਜੀਵਨ ਸ਼ਰਮਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦੀ ਮੀਟਿੰਗ ਪ੍ਰਧਾਨ ਪ੍ਰੇਮ ਸਿੰਘ ਕਿਸ਼ਨਗੜ੍ਹ ਦੀ ਅਗਵਾਈ ‘ਚ ਹੋਈ। ਬਲਾਕ ਆਗੂ ਨੇ ਕਿਹਾ ਕਿ ਪ੍ਰੈਕਟੀਸ਼ਨਰ ਲੰਬੇ ਚਿਰਾਂ ਤੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਗ਼ੌਰ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਜਲਦ ਪ੍ਰੈਕਟੀਸ਼ਨਰਾਂ ਨੂੰ ਪ੍ਰੈਕਟਿਸ ਕਰਨ ਦੇ ਪੱਕੇ ਅਧਿਕਾਰ ਦਿੱਤੇ ਜਾਣ। ਉਨ੍ਹਾਂ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਕ ਮੰਚ ‘ਤੇ ਇਕੱਠੇ ਹੋ ਕੇ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰਨ। ਸੂਬਾ ਆਗੂ ਤਾਰਾ ਚੰਦ ਭਾਵਾ ਨੇ ਪ੍ਰੈਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਿੱਤੇ ਨੂੰ ਸਹੀ ਤਰੀਕੇ ਨਾਲ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਨਤੀਜਿਆਂ ਤੋਂ ਜਾਗਰੂਕ ਕਰਨ। ਇਸ ਮੌਕੇ ਰਾਮ ਲਾਲ ਖੁਡਾਲ, ਬਿੱਟੂ ਸ਼ਰਮਾ ਬਰੇਟਾ, ਵਾਸਦੇਵ ਭਾਵਾ, ਗਿਆਨ ਚੰਦ ਆਜ਼ਾਦ, ਸਤੀਸ਼ ਕੁਮਾਰ ਬਰੇਟਾ, ਹਰਬੰਸ ਸਿੰਘ ਬਰੇਟਾ, ਗੁਰਪ੍ਰੀਤ ਸਿੰਘ ਕਿਸ਼ਨਗੜ੍ਹ, ਹਰਬੰਸ ਸਿੰਘ ਦਿਆਲਪੁਰਾ, ਬਿੰਦਰ ਕੁਮਾਰ ਕੁੱਲਰੀਆਂ, ਨਿਰਮਲ ਸਿੰਘ ਬਹਾਦਰਪੁਰ, ਅਵਤਾਰ ਸਿੰਘ ਖੱਤਰੀਵਾਲਾ, ਕੁਲਵੰਤ ਸਿੰਘ ਬਖਸ਼ੀਵਾਲਾ, ਕੁਲਜੀਤ ਸਿੰਘ ਬਰੇਟਾ, ਜੋਰਾ ਸਿੰਘ ਕੁੱਲਰੀਆਂ, ਅਜੈਬ ਸਿੰਘ ਕਿਸ਼ਨਗੜ੍ਹ, ਅਜੈਬ ਸਿੰਘ ਕਿਸ਼ਨਗੜ੍ਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਸਕੂਲ ਦੀ ਸ਼ੈੱਡ ਲਈ 5 ਲੱਖ ਦੀ ਗਰਾਂਟ ਦਾ ਸੈਕਸ਼ਨ ਪੱਤਰ ਸੌਂਪਿਆ ਅਗਲੀ ਖ਼ਬਰ ਸਿਲਵਰ ਵਾਟਿਕਾ ਸਕੂਲ ਵਲੋਂ 30 ਪਿੰਡਾਂ ਦੀਆਂ ਸ਼ਮਸ਼ਾਨਘਾਟਾਂ ’ਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।