02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਦੀ ਕੁਰਸੀ ਸ਼੍ਰੋਮਣੀ ਅਕਾਲੀ ਦਲ ਨੇ ਸੰਭਾਲੀ ਮਲੂਕਾ ਵਲੋਂ ਟੀਮ ਨੂੰ ਵਧਾਈ ਅਤੇ ਪ੍ਰਸ਼ਾਸਨ ਦਾ ਧੰਨਵਾਦ

ਭਗਤਾ ਭਾਈਕਾ, 1 ਅਗਸਤ (ਸੁਖਪਾਲ ਸਿੰਘ ਸੋਨੀ)- ਹਲਕਾ ਰਾਮਪੁਰਾ ਫੂਲ ਦੀ ਸਿਆਸਤ ਦੀ ਚਰਚਾ ਦੇ ਸਿਖਰ ਤੇ ਰਹਿਣ ਵਾਲੀ ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਦੀ ਕੁਰਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਚਤਿੰਨ ਕੌਰ ਨੇ ਸੰਭਾਲ ਲਈ ਹੈ। ਇਸ ਨਗਰ ਪੰਚਾਇਤ ਦੀ ਚੋਣ ਕਰਵਾਉਣ ਸਬੰਧੀ ਸੱਤਾਧਾਰੀ ਧਿਰ ਵਲੋਂ ਲੰਮੇ ਸਮੇਂ ਤੋਂ ਟਾਲ ਮਟੋਲ ਕੀਤੀ ਜਾ ਰਹੀ ਸੀ।

ਨਗਰ ਪੰਚਾਇਤ ਮਲੂਕਾ ਦੇ ਨਵੇਂ ਚੁਣੇ ਪ੍ਰਧਾਨ ਮਾਤਾ ਚਤਿੰਨ ਕੌਰ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਬ੍ਰਿਛਪਾਲ ਸਿੰਘ ਅਤੇ ਸਮੂਹ ਕੌਂਸਲਰਾਂ ਨਾਲ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ। 02-08-2026
ਭਗਤਾ ਭਾਈਕਾ, 1 ਅਗਸਤ (ਸੁਖਪਾਲ ਸਿੰਘ ਸੋਨੀ)- ਹਲਕਾ ਰਾਮਪੁਰਾ ਫੂਲ ਦੀ ਸਿਆਸਤ ਦੀ ਚਰਚਾ ਦੇ ਸਿਖਰ ਤੇ ਰਹਿਣ ਵਾਲੀ ਨਗਰ ਪੰਚਾਇਤ ਮਲੂਕਾ ਦੀ ਪ੍ਰਧਾਨਗੀ ਦੀ ਕੁਰਸੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਚਤਿੰਨ ਕੌਰ ਨੇ ਸੰਭਾਲ ਲਈ ਹੈ। ਇਸ ਨਗਰ ਪੰਚਾਇਤ ਦੀ ਚੋਣ ਕਰਵਾਉਣ ਸਬੰਧੀ ਸੱਤਾਧਾਰੀ ਧਿਰ ਵਲੋਂ ਲੰਮੇ ਸਮੇਂ ਤੋਂ ਟਾਲ ਮਟੋਲ ਕੀਤੀ ਜਾ ਰਹੀ ਸੀ। 11 ਮੈਂਬਰੀ ਨਗਰ ਪੰਚਾਇਤ ਮਲੂਕਾ ਦੀ ਚੋਣ ਦੌਰਾਨ 10 ਮੈਂਬਰ ਅਕਾਲੀ ਦਲ ਨਾਲ ਸਬੰਧਿਤ ਚੁਣੇ ਗਏ ਸਨ। ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਅੱਜ ਚੋਣ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮਾਤਾ ਚਤਿੰਨ ਕੌਰ ਨਗਰ ਪੰਚਾਇਤ ਮਲੂਕਾ ਦੇ ਪ੍ਰਧਾਨ ਚੁਣੇ ਗਏ ਹਨ। ਇਸੇ ਦੌਰਾਨ ਹੀ ਸਾਬਕਾ ਸਰਪੰਚ ਨਿਰਮਲ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਅਤੇ ਯੂਥ ਆਗੂ ਬ੍ਰਿਛਪਾਲ ਸਿੰਘ ਮਲੂਕਾ ਮੀਤ ਪ੍ਰਧਾਨ ਚੁਣੇ ਗਏ। ਅੱਜ ਮਲੂਕਾ ਦੀ ਚੋਣ ਸਬੰਧੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਨਗਰ ਪੰਚਾਇਤ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ। ਮਲੂਕਾ ਨੇ ਟੀਮ ਨੂੰ ਨਗਰ ਮਲੂਕਾ ਦੀ ਬਿਹਤਰੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦੀ ਅਪੀਲ ਕੀਤੀ। ਮਲੂਕਾ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸੂਬੇ ਵਿਚ ਸਰਕਾਰ ਬਣਾਉਣ ਦਾ ਦਾਅਵਾ ਕੀਤਾ। ਉਨ੍ਹਾਂ ਸੂਬੇ ਦੀ ਆਪ ਸਰਕਾਰ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਕਿ ਆਪ ਸਰਕਾਰ ਅੰਨੀ ਹੋ ਕੇ ਸੂਬੇ ਨੂੰ ਕਰਜ਼ਾਈ ਅਤੇ ਕੰਗਾਲ ਕਰਨ ਲੱਗੀ ਹੋਈ ਹੈ। ਥਾਂ ਥਾਂ ਲੁੱਟ ਖੋਹ, ਲੜਾਈ ਝਗੜਿਆਂ ਅਤੇ ਮਸ਼ਿਆਂ ਦੇ ਬੋਲਬਾਲੇ ਕਾਰਨ ਸੂਬੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਨ ਵਾਲੇ ਮੀਡੀਏ ਦਾ ਵੀ ਕੁਝ ਕੁ ਹਿੱਸਾ ਵੀ ਸਰਕਾਰ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਹਰ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜੁਆਬ ਦੇਣ ਲਈ ਉਤਾਵਲੇ ਨਜ਼ਰ ਆ ਰਹੇ ਹਨ।
ਪਿਛਲੀ ਖ਼ਬਰ ਖੁਈਆਂ ਮਲਕਾਣਾ ਦੇ ਸਰਕਾਰੀ ਸਕੂਲ ਵਿਚ ਵਣ ਮਹਾ ਉਤਸਵ ਮੌਕੇ ਵਿਦਿਆਰਥੀਆਂ ਨੂੰ ਪੌਦੇ ਵੰਡਦੇ ਵਰਚਿਊਸ ਕਲੱਬ ਦੇ ਅਹੁਦੇਦਾਰ।... ਅਗਲੀ ਖ਼ਬਰ ਹਰਦੇਵ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।