ਬਟਾਲਾ (ਗੁਰਦਾਸਪੁਰ), 2 ਅਗਸਤ (ਰਾਕੇਸ਼ ਰੇਖੀ) - ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਚੌਂਕੀ ਅਰਬਨ ਅਸਟੇਟ 'ਤੇ ਬੀਤੀ ਰਾਤ ਕੁਝ ਸ਼ੱਕੀ ਅਣਪਛਾਤੇ ਲੋਕਾਂ ਵਲੋਂ ਕਥਿਤ ਤੌਰ 'ਤੇ ਕੋਈ ਬੰਬਨੁਮਾ ਵਸਤੂ ਸੁੱਟੇ ਜਾਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ 'ਤੇ ਆਏ ਅਣਪਛਾਤੇ ਲੋਕਾਂ ਵਲੋਂ ਸੁੱਟੀ ਗਈ ਬੰਬਨੁਮਾ ਵਸਤੂ ਨਾਲ ਧਮਾਕਾ ਵੀ ਹੋਇਆ ਹੈ, ਪਰ ਇਸ ਸੰਬੰਧ ਵਿਚ ਪੁਲਿਸ ਨੇ ਖਬਰ ਲਿਖੇ ਜਾਣ 'ਤੇ ਚੁੱਪ ਧਾਰਨ ਕੀਤੀ ਹੋਈ ਹੈ ਅਤੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ, ਸਗੋਂ ਇਨਕਾਰ ਵਾਲਾ ਰੁੱਖ ਅਖਤਿਆਰ ਕੀਤਾ ਹੋਇਆ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਪੋਸਟ ਰਾਹੀਂ ਇਕ ਅੱਤਵਾਦੀ ਸੰਗਠਨ ਵਲੋਂ ਇਸ ਵਾਰਦਾਤ ਦੀ ਕਥਿਤ ਜਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਦਾਰਾ 'ਅਜੀਤ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਤਾਜ਼ਾ ਖ਼ਬਰਾਂ
Free
ਬਟਾਲਾ ਦੀ ਅਰਬਨ ਅਸਟੇਟ ਪੁਲਿਸ ਚੌਂਕੀ ਉੱਪਰ ਕਥਿਤ ਤੌਰ 'ਤੇ ਸੁੱਟੀ ਬੰਬਨੁਮਾ ਵਸਤੂ
ਬਟਾਲਾ (ਗੁਰਦਾਸਪੁਰ), 2 ਅਗਸਤ (ਰਾਕੇਸ਼ ਰੇਖੀ) - ਬਟਾਲਾ ਦੇ ਥਾਣਾ ਸਿਵਲ ਲਾਈਨ ਦੀ ਚੌਂਕੀ ਅਰਬਨ ਅਸਟੇਟ 'ਤੇ ਬੀਤੀ ਰਾਤ ਕੁਝ ਸ਼ੱਕੀ ਅਣਪਛਾਤੇ ਲੋਕਾਂ ਵਲੋਂ ਕਥਿਤ ਤੌਰ 'ਤੇ ਕੋਈ ਬੰਬਨੁਮਾ ਵਸਤੂ ਸੁੱਟੇ ਜਾਣ...
ਅਜੀਤ ਡੈਸਕ
02-08-2026