02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿਸ਼ਵ ਸਕਾਊਟ ਸਕਾਰਫ਼ ਦਿਵਸ ਮਨਾਇਆ

ਭੀਖੀ, 1 ਅਗਸਤ (ਬਲਕਾਰ ਸਿੰਘ ਸਹੋਤਾ)- ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ. ਬੀ.

ਅਜੀਤ ਡੈਸਕ 02-08-2026
ਭੀਖੀ, 1 ਅਗਸਤ (ਬਲਕਾਰ ਸਿੰਘ ਸਹੋਤਾ)- ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ.) ਭੀਖੀ ਵਿਖੇ ਸਕੂਲ ਦੀ ਭਾਰਤ ਸਕਾਊਟਸ ਐਂਡ ਗਾਈਡਜ਼ ਯੂਨਿਟ ਵਲੋਂ ਵਿਸ਼ਵ ਸਕਾਊਟ ਸਕਾਰਫ਼ ਦਿਵਸ ਮਨਾਇਆ ਗਿਆ। ਸਕਾਊਟ ਮਾਸਟਰ ਅਸੀਸ ਧੀਮਾਨ ਅਤੇ ਸਕਾਊਟ ਵਿਦਿਆਰਥੀਆਂ ਵਲੋਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੂੰ ਸਕਾਊਟ ਸਕਾਰਫ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਭਾਈ ਘਨੱਈਆ ਜੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਨਿਸ਼ਕਾਮ ਸੇਵਾ, ਦਇਆ, ਪਰਉਪਕਾਰ ਅਤੇ ਮਨੁੱਖਤਾ ਦੀ ਭਾਵਨਾ ਹੀ ਸਕਾਊਟਿੰਗ ਦਾ ਮੂਲ ਆਧਾਰ ਹੈ। ਗਾਈਡ ਕੈਪਟਨ ਮਨਜੀਤ ਕੌਰ ਨੇ ਸਕਾਰਫ਼ ਦੀ ਮਹੱਤਤਾ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਸਮੂਹ ਸਕਾਊਟਸ ਅਤੇ ਗਾਈਡਜ਼ ਵਲੋਂ ਸਕੂਲ ਕੈਂਪਸ ‘ਚ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ ਗਿਆ। 01ਮਾਨਸਾ04 ਵਿਸ਼ਵ ਸਕਾਊਟ ਸਕਾਰਫ਼ ਦਿਵਸ ਮਨਾਉਣ ਸਮੇਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਤੇ ਹੋਰ। ਤਸਵੀਰ : ਬਲਕਾਰ ਸਿੰਘ ਸਹੋਤਾ
ਪਿਛਲੀ ਖ਼ਬਰ ਆਲਮਪੁਰ ਬੋਦਲਾ ਜ਼ਮੀਨ ਮਾਮਲੇ ’ਚ ਵਿਅਕਤੀ ਦੀ ਮੌਤ, 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਕੈਂਪ ਦੌਰਾਨ 153 ਮਰੀਜ਼ਾਂ ਦੀ ਜਾਂਚ, 93 ਨੂੰ ਐਨਕਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।