06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਰੇਲਵੇ ਟਰੈਕ ’ਤੇ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼

ਲਾਲੜੂ, 5 ਅਕਤੂਬਰ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਲਾਲੜੂ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ , ਜਿਸ ਦੀ ਹਾਲੇ ਤੱਕ ਸਨਾਖਤ ਨਹੀਂ ਹੋ ਸਕੀ। ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਮਟਮ ਲਈ 72 ਘੰਟਿਆਂ ਵਾਸਤੇ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।

ਅਜੀਤ ਡੈਸਕ 06-10-2026
ਲਾਲੜੂ, 5 ਅਕਤੂਬਰ (ਰਾਜਬੀਰ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਲਾਲੜੂ ਨੇੜੇ ਇਕ ਵਿਅਕਤੀ ਦੀ ਲਾਸ਼ ਮਿਲੀ , ਜਿਸ ਦੀ ਹਾਲੇ ਤੱਕ ਸਨਾਖਤ ਨਹੀਂ ਹੋ ਸਕੀ। ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਮਟਮ ਲਈ 72 ਘੰਟਿਆਂ ਵਾਸਤੇ ਸਰਕਾਰੀ ਹਸਪਤਾਲ ਡੇਰਾਬੱਸੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਰੇਲਵੇ ਪੁਲਿਸ ਦੇ ਇੰਚਾਰਜ ਸਬ-ਇੰਸਪੈਕਟਰ ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਲਾਲੜੂ- ਦੱਪਰ ਰੇਲਵੇ ਲਾਈਨ ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ। ਪੁਲਿਸ ਅਨੁਸਾਰ ਵਿਅਕਤੀ ਦੀ ਮੌਤ ਸਫਰ ਦੌਰਾਨ ਕਿਸੇ ਚੱਲਦੀ ਰੇਲਗੱਡੀ ਤੋਂ ਡਿੱਗਣ ਜਾਂ ਰੇਲਵੇ ਟਰੈਕ ’ਤੇ ਪੈਦਲ ਜਾਂਦੇ ਸਮੇਂ ਪਿੱਛੋਂ ਆ ਰਹੀ ਕਿਸੇ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਹੋਈ ਹੋ ਸਕਦੀ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ। ਮ੍ਰਿਤਕ ਕੋਲੋਂ ਕੋਈ ਦਸਤਾਵੇਜ਼ ਨਹੀਂ ਮਿਲਿਆ , ਜਿਸ ਨਾਲ ਉਸ ਦੀ ਸਨਾਖਤ ਹੋ ਸਕੇ। ਕੀਮਤੀ ਸਮਾਨ, ਸ਼ਨਾਖਤ ਵਾਲਾ ਦਸਤਾਵੇਜ, ਰੇਲਵੇ ਟਿਕਟ ਜਾਂ ਹੋਰ ਕਾਗਜਾਤ ਨਹੀਂ ਮਿਲੇ। ਮੌਕੇ ’ਤੇ ਵੀ ਉਸ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਿਸ ਵਲੋਂ ਬੀ. ਐੱਨ. ਐੱਸ. ਐੱਸ. ਦੀ ਧਾਰਾ 194 ਤਹਿਤ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਡੇਰਾਬੱਸੀ ਦੀ ਏ. ਸੀ. ਮੋਰਚਰੀ ਵਿਚ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਮ੍ਰਿਤਕ ਨੇ ਗਰੇਅ ਰੰਗ ਦੀ ਐਡੀਡਾਸ ਟੀ-ਸ਼ਰਟ ਅਤੇ ਕਾਲੇ ਰੰਗ ਦੀ ਐਡੀਡਾਸ ਕੈਪਰੀ ਪਹਿਨੀ ਹੋਈ ਸੀ, ਜਿਸ ਦੇ ਪਾਸਿਆਂ ’ਤੇ ਦੋ ਸਫੈਦ ਪੱਟੀਆਂ ਸਨ। ਮੌਕੇ ਤੋਂ ਗਰੇ ਰੰਗ ਦੀ ਟੁੱਟੀ ਹੋਈ ਚੱਪਲ ਵੀ ਮਿਲੀ ਹੈ। ਮ੍ਰਿਤਕ ਦਾ ਰੰਗ ਸਾਂਵਲਾ ਅਤੇ ਉਮਰ ਕਰੀਬ 27-28 ਸਾਲ ਹੈ।
ਪਿਛਲੀ ਖ਼ਬਰ ਬੱਸ ਸਟੈਂਡ ਨੇੜਿਓਂ ਮੋਬਾਈਲ ਖੋਹਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਹਿਮਾਲਿਆ ਬੇਬੀਕੇਅਰ ਨੇ ਗੋਲਡਨ ਗਿਫਟ ਪੈਕ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।