16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

7 ਸਤੰਬਰ ਤੋਂ ਲਾਪਤਾ ਨੌਜਵਾਨ ਦੀ ਲਾਸ਼ ਬਰਾਮਦ

ਜ਼ੀਰਕਪੁਰ, 15 ਸਤੰਬਰ (ਮਨਿੰਦਰ ਸਿੰਘ)-ਢਕੌਲੀ ਖੇਤਰ ’ਚ ਗੁਰਨਾਮ ਵਿਲ੍ਹਾ ਸੁਸਾਇਟੀ ਦੇ ਪਿਛਲੇ ਪਾਸੇ ਸਥਿਤ ਇਕ ਖੰਡਰਨੁਮਾ ਇਮਾਰਤ ‘ਚੋਂ ਸੋਮਵਾਰ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਗੌਰਵ (27) ਵਾਸੀ ਪਿੰਡ ਕਾਜ਼ਮਪੁਰ (ਰਾਏਪੁਰ ਰਾਣੀ) ਵਜੋਂ ਹੋਈ ਹੈ।

ਅਜੀਤ ਡੈਸਕ 16-09-2026
ਜ਼ੀਰਕਪੁਰ, 15 ਸਤੰਬਰ (ਮਨਿੰਦਰ ਸਿੰਘ)-ਢਕੌਲੀ ਖੇਤਰ ’ਚ ਗੁਰਨਾਮ ਵਿਲ੍ਹਾ ਸੁਸਾਇਟੀ ਦੇ ਪਿਛਲੇ ਪਾਸੇ ਸਥਿਤ ਇਕ ਖੰਡਰਨੁਮਾ ਇਮਾਰਤ ‘ਚੋਂ ਸੋਮਵਾਰ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਗੌਰਵ (27) ਵਾਸੀ ਪਿੰਡ ਕਾਜ਼ਮਪੁਰ (ਰਾਏਪੁਰ ਰਾਣੀ) ਵਜੋਂ ਹੋਈ ਹੈ। ਗੌਰਵ ਪਿਛਲੀ 7 ਸਤੰਬਰ ਤੋਂ ਲਾਪਤਾ ਸੀ ਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਰਾਏਪੁਰ ਰਾਣੀ ਵਿਖੇ ਦਰਜ ਕਰਵਾਈ ਗਈ ਸੀ। ਜ਼ੀਰਕਪੁਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ। ਪੁਲਿਸ ਮੁਤਾਬਿਕ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਗੌਰਵ ਖੇਤੀਬਾੜੀ ਦਾ ਕੰਮ ਕਰਦਾ ਸੀ। ਉਹ ਬੀਤੀ 7 ਸਤੰਬਰ ਨੂੰ ਸਵੇਰੇ ਕਰੀਬ 9 ਵਜੇ ਮੋਟਰਸਾਈਕਲ ‘ਤੇ ਪਸ਼ੂਆਂ ਦੀ ਦਵਾਈ ਲੈਣ ਲਈ ਰਾਏਪੁਰ ਰਾਣੀ ਜਾਣ ਦੀ ਗੱਲ ਆਖ ਕੇ ਘਰੋਂ ਨਿਕਲਿਆ ਸੀ, ਪਰ ਇਸ ਤੋਂ ਬਾਅਦ ਘਰ ਵਾਪਸ ਨਹੀਂ ਪਰਤਿਆ। ਰਾਤ ਤੱਕ ਘਰ ਨਾ ਪੁੱਜਣ ‘ਤੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ‘ਤੇ ਉਸ ਦੀ ਭਾਲ ਕੀਤੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਗੌਰਵ ਦੇ ਚਚੇਰੇ ਭਰਾ ਵਿਜੈ ਸਿੰਘ ਨੇ 8 ਸਤੰਬਰ ਨੂੰ ਥਾਣਾ ਰਾਏਪੁਰ ਰਾਣੀ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਉਸ ਦੀ ਭਾਲ ਕਰਨ ਦੀ ਮੰਗ ਕੀਤੀ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ -ਮਰਹੂਮ ਹੈੱਡ ਮਾਸਟਰ ਗੁਰਸੇਵਕ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ... ਅਗਲੀ ਖ਼ਬਰ ਮੌਤ ਤੋਂ ਪਹਿਲਾਂ ਬਣੀਆਂ ਦੋ ਵਸੀਅਤਾਂ ’ ਤੇ ਹਾਈ ਕੋਰਟ ਨੇ ਉਠਾਏ ਸਵਾਲ , ਇਕ ਵਸੀਅਤ ਮੌਤ ਤੋਂ 8 ਦਿਨ ਤੇ ਦੂਜੀ ਮਹਿਜ਼ 2 ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।