ਚੰਡੀਗੜ੍ਹ ’ ਚ ਪੈਂਦੇ ਡੱਡੂ ਮਾਜਰਾ ਦੇ ਦਰੋਣਾਚਾਰੀਆ ਸਟੇਡੀਅਮ ’ ਚ ਕੁਸ਼ਤੀ ਦੰਗਲ ਦੀਆਂ ਰੌਣਕਾਂ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣਿਆ ‘ਝੰਡੀ ਦੀ ਕੁਸ਼ਤੀ’ ਦੇ ਫਸਵੇਂ ਮੁਕਾਬਲੇ ’ਚ ਪਹਿਲਵਾਨ ਨਿਸ਼ਾਂਤ ਬਾਬਾ ਫਲਾਈ ਮਾਛੀਵਾੜਾ ਨੇ ਮਾਰੀ ਬਾਜ਼ੀ
ਚੰਡੀਗੜ੍ਹ, 6 ਸਤੰਬਰ (ਅਜਾਇਬ ਸਿੰਘ ਔਜਲਾ) - ਗੁੱਗਾ ਮਾੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ, ਪਿੰਡ ਡੱਡੂ ਮਾਜਰਾ, ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 72ਵਾਂ ਵਿਸ਼ਾਲ ਕੁਸ਼ਤੀ ਦੰਗਲ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਏ ਇਸ ਕੁਸ਼ਤੀ ਦੰਗਲ ਵਿਚ ਪੰਜਾਬ ਸਮੇਤ ਵੱਖ ਵੱਖ ਰਾਜਾਂ ਤੋਂ 100 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਦੀਆਂ ਕੁਸ਼ਤੀਆਂ ਦੇ ਦੰਗਲ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣਿਆ।
ਚੰਡੀਗੜ੍ਹ, 6 ਸਤੰਬਰ (ਅਜਾਇਬ ਸਿੰਘ ਔਜਲਾ) - ਗੁੱਗਾ ਮਾੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ, ਪਿੰਡ ਡੱਡੂ ਮਾਜਰਾ, ਚੰਡੀਗੜ੍ਹ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 72ਵਾਂ ਵਿਸ਼ਾਲ ਕੁਸ਼ਤੀ ਦੰਗਲ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਪਿੰਡ ਦੇ ਦਰੋਣਾਚਾਰੀਆ ਖੇਡ ਸਟੇਡੀਅਮ ਵਿਖੇ ਕਰਵਾਏ ਇਸ ਕੁਸ਼ਤੀ ਦੰਗਲ ਵਿਚ ਪੰਜਾਬ ਸਮੇਤ ਵੱਖ ਵੱਖ ਰਾਜਾਂ ਤੋਂ 100 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ਦੀਆਂ ਕੁਸ਼ਤੀਆਂ ਦੇ ਦੰਗਲ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪਿੰਡ ਦੀ ਨਾਮਵਰ ਸ਼ਖ਼ਸੀਅਤ ਦਲਵਿੰਦਰ ਸਿੰਘ ਸੈਣੀ ਅਤੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਜੁਝਾਰ ਸਿੰਘ ਬਡਹੇੜੀ, ਸੁਖਜਿੰਦਰ ਸਿੰਘ ਕਾਲਾ ਵਾਈਸ ਚੇਅਰਮੈਨ ਸਟੇਟ ਕੋਆਪਰੇਟਿਵ ਬੈਂਕ ਅਤੇ ਸ. ਇੰਦਰਜੀਤ ਸਿੰਘ ਹੈਪੀ ਉਪ-ਪ੍ਰਧਾਨ, ਐਫ.ਓ.ਐਸ.ਡਬਲਿਊ.ਏ, ਸੈਕਟਰ-40 ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵਜੋਂ ਪੁੱਜੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਸੀਂ ਕੁਸ਼ਤੀ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਕੁਸ਼ਤੀ ਖੇਡ ਨੂੰ ਪ੍ਰਫੁੱਲਿਤ ਕਰਨ ਅਤੇ ਪਹਿਲਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਨਾਮਣਾ ਖੱਟਣ ਦੇ ਯੋਗ ਬਣਾ ਸਕਦੇ ਹਾਂ। ਇਸ ਦੌਰਾਨ ਗੁੱਗਾ ਮਾੜੀ ਜ਼ਾਹਰ ਵੀਰ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਚੌਧਰੀ ਜੈ ਪ੍ਰਕਾਸ਼ , ਸਰਪੰਚ ਤਰਸੇਮ ਰਾਣਾ ਅਤੇ ਮੈਂਬਰਾਨ ਸੁਭਾਸ਼ ਰਾਣਾ, ਪਿਤੰਬਰ ਰਾਣਾ ਅਤੇ ਹੇਮ ਪਾਲ ਦਾ ਕਹਿਣਾ ਸੀ ਕਿ ਇਸ ਕੁਸ਼ਤੀ ਦੰਗਲ ਵਿਚ “ਝੰਡੀ ਦੀ ਕੁਸ਼ਤੀ”ਦੇ ਪਹਿਲੇ ਇਨਾਮ 1.71 ਲੱਖ ਰੁਪਏ ਲਈ ਚੋਟੀ ਦੇ ਪਹਿਲਵਾਨ ਛੋਟਾ ਸੱਦਾਮ ਹੁਸ਼ਿਆਰਪੁਰ ਅਤੇ ਨਿਸ਼ਾਂਤ ਬਾਬਾ ਫਲਾਈ ਵਿਚਕਾਰ ਫਸਵਾਂ ਮੁਕਾਬਲਾ ਹੋਇਆ ਅਤੇ ਆਖਰ ਇਹ ਮੁਕਾਬਲਾ ਨਿਸ਼ਾਂਤ ਬਾਬਾ ਫਲਾਈ ਮਾਛੀਵਾੜਾ ਨੇ ਜਿੱਤਿਆ ਜਦਕਿ 1.11 ਲੱਖ ਰੁ: ਦਾ ਦੂਜਾ ਕੁਸ਼ਤੀ ਮੁਕਾਬਲਾ ਨਰਿੰਦਰ ਝੰਜੇੜੀ ਨੇ ਨੀਰਜ ਰੋਹਤਕ ਨੂੰ ਹਰਾ ਕੇ ਜਿੱਤਿਆ। ਇਸ ਮੌਕੇ ਕੁਸ਼ਤੀ ਦੰਗਲ ਕਮੇਟੀ ਦੇ ਸਮੂਹ ਕਮੇਟੀ ਮੈਂਬਰਾਂ ਵਿਚ ਤਰਸੇਮ ਪਾਲ ਰਾਣਾ ਸਰਪੰਚ ਡੱਡੂਮਾਜਰਾ, ਜੈਪ੍ਰਕਾਸ਼ ਲੰਬੜਦਾਰ, ਸੁਭਾਸ਼ ਰਾਣਾ, ਹੇਮ ਪਾਲ ਰਾਣਾ, ਚੌਧਰੀ ਪਤੰਬਰ, ਰੌਬਿਨ ਰਾਣਾ ਆਦਿ ਵਲੋਂ ਮੇਲੇ ਵਿਚ ਪੁੱਜੇ ਖਿਡਾਰੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਸਨ ਅਤੇ ਅਤੁੱਟ ਲੰਗਰ ਵੀ ਵਰਤਾਇਆ ਗਿਆ।