ਜੈਅੰਤੀ ਮਾਜਰੀ ਦੇ ਪੁਲ ਦੀ ਉਸਾਰੀ ਲਈ ਬੋਰ ਟੈਸਟਿੰਗ ਦਾ ਕੰਮ ਸ਼ੁਰੂ : ਬੈਨੀਪਾਲ
ਮੁੱਲਾਂਪੁਰ ਗਰੀਬਦਾਸ, 6 ਸਤੰਬਰ (ਦਿਲਬਰ ਸਿੰਘ ਖੈਰਪੁਰ)-ਖਰੜ ਹਲਕੇ ਦੇ ਨੀਮ ਪਹਾੜੀ ਖੇਤਰ ਦੇ ਪਿੰਡਾਂ ਦੇ ਲੋਕਾਂ ‘ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਦਲਵਿੰਦਰ ਸਿੰਘ ਬੈਨੀਪਾਲ ਵਲੋਂ ਤਿੰਨ ਮਹੀਨੇ ਪਹਿਲਾਂ ਕੀਤੇ ਵਾਅਦੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਇਲਾਕੇ ਦੇ ਇਤਿਹਾਸਕ ਪਿੰਡ ਜੈਅੰਤੀ ਮਾਜਰੀ ਦੇ ਪੁਲ ਦੀ ਉਸਾਰੀ ਲਈ ਬੋਰਿੰਗ ਦੇ ਕੰਮ ਦਾ ਦਲਵਿੰਦਰ ਸਿੰਘ ਬੈਨੀਪਾਲ ਨੇ ਮਾਤਾ ਜੈਅੰਤੀ ਦੇਵੀ ਦੇ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਉਦਘਾਟਨ ਕੀਤਾ।
ਮੁੱਲਾਂਪੁਰ ਗਰੀਬਦਾਸ, 6 ਸਤੰਬਰ (ਦਿਲਬਰ ਸਿੰਘ ਖੈਰਪੁਰ)-ਖਰੜ ਹਲਕੇ ਦੇ ਨੀਮ ਪਹਾੜੀ ਖੇਤਰ ਦੇ ਪਿੰਡਾਂ ਦੇ ਲੋਕਾਂ ‘ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਦਲਵਿੰਦਰ ਸਿੰਘ ਬੈਨੀਪਾਲ ਵਲੋਂ ਤਿੰਨ ਮਹੀਨੇ ਪਹਿਲਾਂ ਕੀਤੇ ਵਾਅਦੇ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਇਲਾਕੇ ਦੇ ਇਤਿਹਾਸਕ ਪਿੰਡ ਜੈਅੰਤੀ ਮਾਜਰੀ ਦੇ ਪੁਲ ਦੀ ਉਸਾਰੀ ਲਈ ਬੋਰਿੰਗ ਦੇ ਕੰਮ ਦਾ ਦਲਵਿੰਦਰ ਸਿੰਘ ਬੈਨੀਪਾਲ ਨੇ ਮਾਤਾ ਜੈਅੰਤੀ ਦੇਵੀ ਦੇ ਮੰਦਰ ਵਿਖੇ ਨਤਮਸਤਕ ਹੋਣ ਉਪਰੰਤ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰੀਨਾਂ ਵਿਚਕਾਰ ਲੱਡੂ ਵੀ ਵੰਡੇ ਗਏ। ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨੀਪਾਲ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਕਰੀਬ 10 ਕਿੱਲੋਮੀਟਰ ਦੇ ਘੇਰੇ ‘ਚ ਆਉਂਦੇ ਇਸ ਇਲਾਕੇ ਦੇ ਲੋਕਾਂ ਨੂੰ ਆਜ਼ਾਦੀ ਤੋਂ ਕਈ ਦਹਾਕਿਆਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ‘ਚ ਹੁਣ ਤੱਕ ਵੱਖ-ਵੱਖ ਰਾਜਸੀ ਪਾਰਟੀਆਂ ਦੀ ਸਰਕਾਰਾਂ ਰਹਿ ਚੁੱਕੀਆਂ ਹਨ, ਪਰ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਦੀ ਨਾਲਾਇਕੀ ਕਾਰਨ ਇਹ ਇਲਾਕਾ ਵਿਕਾਸ ਪੱਖੋਂ ਪਛੜ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਵਿਦੇਸ਼ਾਂ ‘ਚ ਸਥਾਪਿਤ ਹੋ ਚੁੱਕੇ ਐਨ. ਆਰ. ਆਈ. ਭੈਣਾਂ/ਭਰਾਵਾਂ ਅਤੇ ਇਲਾਕੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜੈਅੰਤੀ ਮਾਜਰੀ ਦੀ ਨਦੀ ‘ਤੇ ਪੁਲ ਦਾ ਕਾਰਜ ਨੇਪਰੇ ਚੜ੍ਹਨ ਜਾ ਰਿਹਾ ਹੈ। ਉਨ੍ਹਾਂ ਖੇਤਰ ਦੇ ਵਸਨੀਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵੱਡਾ ਕਾਰਜ ਤੁਹਾਡੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਨਾ ਹੈ। ਇਸੇ ਦੌਰਾਨ ਮਾਸਟਰ ਹਰਨੇਕ ਸਿੰਘ ਮਾਵੀ ਨੇ ਕਿਹਾ ਕਿ ਪੁਲ ਲਈ ਆਉਣ ਵਾਲੇ ਦਸਵੰਧ ਰੂਪੀ ਯੋਗਦਾਨ ਦੇ ਇਕ-ਇਕ ਪੈਸੇ ਦਾ ਹਿਸਾਬ ਰੱਖਦੇ ਹੋਏ ਉਸ ਦੀ ਰਿਪੋਰਟ ਹਰ ਮਹੀਨੇ ਜਨਤਕ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਚੌਧਰੀ ਸ਼ਿਆਮ ਲਾਲ ਗੁੜ੍ਹਾ, ਮੰਦਰ ਕਮੇਟੀ ਦੇ ਮੈਂਬਰ, ਹੁਸਨ ਚੰਦ ਸਰਪੰਚ ਜੈਅੰਤੀ ਮਾਜਰੀ, ਯੋਗਰਾਜ ਸਰਪੰਚ ਕਸੌਲੀ, ਮੱਖਣ ਸਿੰਘ ਜੈਅੰਤੀ ਮਾਜਰੀ, ਪਰਮਜੀਤ ਪੰਚ ਕਸੌਲੀ, ਯਾਦ ਰਾਮ ਪੰਚ, ਜਰਨੈਲ ਸਿੰਘ, ਨਿਰਮਲ ਸਿੰਘ ਕਾਲਾ ਪੰਚ, ਰਣਬੀਰ ਸਿੰਘ ਬਾਬਾ ਤੇ ਜਗਦੀਸ਼ ਸਿੰਘ ਦੀਸਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।