25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਜਪਾ ਦੇ ਕੌਮੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਦਾ ਸੂਬਾ ਪ੍ਰਧਾਨ ਢਿੱਲੋਂ ਤੇ ਹੋਰ ਭਾਜਪਾ ਆਗੂਆਂ ਵਲੋਂ ਸਵਾਗਤ

ਐੱਸ. ਏ.

ਅਜੀਤ ਡੈਸਕ 25-08-2026
ਐੱਸ. ਏ. ਐੱਸ. ਨਗਰ, 24 ਅਗਸਤ (ਪ੍ਰੋ. ਅਵਤਾਰ ਸਿੰਘ)- ‘ਪੰਜਾਬ ਦਾ ਭਵਿੱਖ ਭਾਜਪਾ, ਭਾਜਪਾ ਹੀ ਪੰਜਾਬ ਦਾ ਭਵਿੱਖ ਹੈ’ ਦੀ ਸੋਚਲ ਤਹਿਤ ਭਾਰਤੀ ਜਨਤਾ ਪਾਰਟੀ ਦੇ ਕੌਮੀ ਸੰਗਠਨ ਮੰਤਰੀ ਬੀ. ਐਲ. ਸੰਤੋਸ਼ ਪੰਜਾਬ ਭਾਜਪਾ ਦੇ ਬੂਥ ਲੈਵਲ ਦੇ ਵਰਕਰਾਂ ਅਤੇ ਭਾਜਪਾ ਦੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਵੇਰ ਸਮੇਂ ਸ਼ਹੀਦ ਭਗਤ ਸਿੰਘ ਹਵਾਈ ਅੱਡੇ ‘ਤੇ ਪਹੁੰਚ, ਜਿਥੇ ਕਿ ਭਾਰਤੀ ਜਨਤਾ ਪਾਰਟੀ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਪੰਜਾਬ ਸ੍ਰੀ ਨਿਵਾਸਨ ਸੁਲੂ, ਪੰਜਾਬ ਦੇ ਸਹਿ-ਇੰਚਾਰਜ ਨਰਿੰਦਰ ਰੈਣਾ ਕੌਮੀ ਸਕੱਤਰ ਅਤੇ ਵਿਧਾਇਕ ਜੰਮੂ ਕਸ਼ਮੀਰ, ਖੁਸ਼ਵੰਤ ਰਾਏ ਗੀਗਾ ਪ੍ਰੋਟੋਕੋਲ ਸਕੱਤਰ ਭਾਜਪਾ ਪੰਜਾਬ, ਸੰਜੀਵ ਖੰਨਾ ਸਕੱਤਰ ਪ੍ਰੋਟੋਕੋਲ ਪੰਜਾਬ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਜਪ ਾ ਪੰਜਾਬ ਦੇ ਪ੍ਰੋਟੋਕਲ ਸਕੱਤਰ ਖੁਸ਼ਵੰਤ ਰਾਏ ਗੀਗਾ ਨੇ ਦਸਿਆ ਕਿ ਬੀ. ਐੱਲ. ਸੰਤੋਸ਼ ਦੋ ਦਿਨਾਂ ਦੇ ਪੰਜਾਬ ਦੌਰੇ ‘ਤੇ ਰਹਿਣਗੇ ਅਤੇ ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਪਟਿਆਲਾ, ਬਠਿੰਡਾ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿਖੇ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗਾਂ ਕਰਨਗੇ।
ਪਿਛਲੀ ਖ਼ਬਰ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਪੰਜਾਬ ਦੀ ਮੋਹਰੀ ਸੰਸਦੀ ਆਵਾਜ਼ ਵਜੋਂ ਉੱਭਰੇ ਸੰਸਦ ’ਚ ਪੰਜਾਬ... ਅਗਲੀ ਖ਼ਬਰ ਕ੍ਰੋਮਪਟਨ ਨੇ ਆਪਣੀ ਨਵੀਂ ਮਾਸਟਰ ਬ੍ਰਾਂਡ ਪਛਾਣ ਦੀ ਕੀਤੀ ਘੁੰਡ ਚੁਕਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।