22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬੀ ਸੱਭਿਆਚਾਰ , ਪੰਜਾਬੀ ਮਾਂ ਬੋਲੀ , ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨੂੰ ਪ੍ਰਫੁੱਲਿਤ ਕਰਨ ਲਈ ਫ਼ਿਲਮ ਸਿਟੀ ਬਣਾਈ ਜਾਵੇਗੀ - ਚਰਨਜੀਤ ਸਿੰਘ ਚੰਨੀ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ) - ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨੂੰ ਪ੍ਰਫੁੱਲਿਤ ਕਰਨ ਲਈ ਫ਼ਿਲਮ ਸਿਟੀ ਬਣਾਈ ਜਾਵੇਗੀ, ਇਹ ਗੱਲ ਅੱਜ ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਗੀ ਆਵਾਜ਼ ਦੀ ਗਾਇਕਾ ਨਜ਼ਮਾਂ ਖ਼ਾਨ ਦੇ ਟਰੈਕ ‘ਇਲਜ਼ਾਮ’ ਨੂੰ ਜਾਰੀ ਕਰਨ ਸਮੇਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਉਨ੍ਹਾਂ ਨੇ ਪਹਿਲਾਂ ਵੀ ਆਪਣੇ ਮੁੱਖ ਮੰਤਰੀ ਸਮੇਂ ਦੌਰਾਨ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ ਜੋ ਕਿ ਸਮੇਂ ਦੀ ਘਾਟ ਕਾਰਨ ਅਧੂਰਾ ਰਹਿ ਗਿਆ ਜਿਸ ਨੂੰ ਹੁਣ ਸਾਡੀ ਸਰਕਾਰ ਦੇ ਆਉਣ ’ਤੇ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।

ਅਜੀਤ ਡੈਸਕ 23-10-2026
ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ) - ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨੂੰ ਪ੍ਰਫੁੱਲਿਤ ਕਰਨ ਲਈ ਫ਼ਿਲਮ ਸਿਟੀ ਬਣਾਈ ਜਾਵੇਗੀ, ਇਹ ਗੱਲ ਅੱਜ ਇੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਗੀ ਆਵਾਜ਼ ਦੀ ਗਾਇਕਾ ਨਜ਼ਮਾਂ ਖ਼ਾਨ ਦੇ ਟਰੈਕ ‘ਇਲਜ਼ਾਮ’ ਨੂੰ ਜਾਰੀ ਕਰਨ ਸਮੇਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਉਨ੍ਹਾਂ ਨੇ ਪਹਿਲਾਂ ਵੀ ਆਪਣੇ ਮੁੱਖ ਮੰਤਰੀ ਸਮੇਂ ਦੌਰਾਨ ਫ਼ਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ ਜੋ ਕਿ ਸਮੇਂ ਦੀ ਘਾਟ ਕਾਰਨ ਅਧੂਰਾ ਰਹਿ ਗਿਆ ਜਿਸ ਨੂੰ ਹੁਣ ਸਾਡੀ ਸਰਕਾਰ ਦੇ ਆਉਣ ’ਤੇ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਗੀਤ ਸੰਗੀਤ ਤੇ ਫ਼ਿਲਮਾਂ ਕਰਕੇ ਹੀ ਪੰਜਾਬੀ ਦੁਨੀਆ ਭਰ ਵਿਚ ਫੈਲੀ ਹੈ। ਇਸ ਮੌਕੇ ’ਤੇ ਗੀਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਇਸ ਗੀਤ ਨੂੰ ਨਜ਼ਮਾਂ ਖ਼ਾਨ ਨੇ ਆਪਣੀ ਆਵਾਜ਼ ਦਿੱਤੀ ਹੈ, ਜਦਕਿ ਇਸ ਨੂੰ ਉਨ੍ਹਾਂ ਵਲੋਂ (ਭੱਟੀ ਭੜੀ ਵਾਲਾ) ਵਲੋਂ ਹੀ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਗੀਤ ਨੂੰ ਸੰਗੀਤ ਹਰਸ਼ ਰੰਗੀਲਾ ਨੇ ਸੰਗੀਤਬੱਧ ਕੀਤਾ ਹੈ ਅਤੇ ਜਦਕਿ ਗੀਤ ਦਾ ਫ਼ਿਲਮਾਂਕਣ ਨਿਰਦੇਸ਼ਕ ਬੌਬੀ ਬਾਜਵਾ ਨੇ ਕੀਤਾ ਹੈ। ਗਾਇਕਾ ਨਜ਼ਮਾਂ ਖ਼ਾਨ ਨੇ ਕਿਹਾ ਕਿ ਇਸ ਗੀਤ ਤੋਂ ਉਹ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਪ੍ਰਸਿੱਧ ਗਾਇਕ ਦੁਰਗਾ ਰੰਗੀਲਾ ਦੇ ਸੁਪਰਹਿੱਟ ਗੀਤ ‘ਰੱਬ ਵਰਗਾ ਸੀ ਤੇਰਾ ਯਾਰ’ ਦੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੀ ਭਤੀਜੀ ਹੋਣ ਦੇ ਨਾਅਤਿਆ ਨਵੇਂ ਗੀਤ ‘ਇਲਜ਼ਾਮ’ ਰਾਹੀਂ 31 ਸਾਲਾਂ ਬਾਅਦ ਇਸ ਗੀਤ ਨੂੰ ਨਿਵੇਕਲੇ ਰੂਪ ਵਿਚ ਜਜ਼ਬਾਤ ਦੀ ਇਕ ਵੱਖਰੀ ਪੇਸ਼ਕਾਰੀ ਨਾਲ ਸਰੋਤਿਆਂ ਦੇ ਸਨਮੁੱਖ ਕੀਤਾ।
ਪਿਛਲੀ ਖ਼ਬਰ ਪੰਜਾਬੀਆਂ ਪ੍ਰਤੀ ਭਾਜਪਾ ਦੀ ਲਗਾਤਾਰ ਨਫ਼ਰਤ ਜਾਰੀ ! ਦਲੇਰ ਮਹਿੰਦੀ ਦਾ ਅਪਮਾਨ , ਦਿਲਜੀਤ ਦੁਸਾਂਝ ਦਾ ਸ਼ੋਅ ਰੱਦ ਅਤੇ ਦਿੱ... ਅਗਲੀ ਖ਼ਬਰ ਡਾ . ਸ਼ਿੰਦਰਪਾਲ ਸਿੰਘ ਦੇ ਪੁੱਤਰ ਸ਼ਰਨਜੀਤ ਸਿੰਘ ਜਿੰਮੀ ਨਮਿਤ ਅੰਤਿਮ ਅਰਦਾਸ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।