06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਯੂਨੀਵਰਸਿਟੀ ਨੇ ਦੂਜੇ ਨਾਨ-ਟੀਚਿੰਗ ਇੰਪਲਾਈਜ਼ ਪ੍ਰੀਮੀਅਰ ਲੀਗ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ

ਅਜੀਤ ਡੈਸਕ 18-07-2026
ਚੰਡੀਗੜ੍ਹ, 17 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਪ੍ਰੀਮੀਅਰ ਲੀਗ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ (ਟੀ-10) ਦੇ ਦੂਜੇ ਐਡੀਸ਼ਨ ਦਾ ਉਦਘਾਟਨ ਅੱਜ ਪੀ.ਯੂ ਦੇ ਰਜਿਸਟਰਾਰ ਪ੍ਰੋ. ਵਾਈ. ਪੀ. ਵਰਮਾ ਨੇ ਕੀਤਾ। ਜਿਨ੍ਹਾਂ ਨਾਲ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਰਵੀ ਇੰਦਰ ਸਿੰਘ ਅਤੇ ਅਨਿਲ ਠਾਕੁਰ ਮੋਜੂਦ ਸਨ। ਇਹ ਟੂਰਨਾਮੈਂਟ ਪੰਜਾਬ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਫੈਡਰੇਸ਼ਨ ਵਲੋਂ ਯੂਨੀਵਰਸਿਟੀ ਦੇ ਨਾਨ-ਟੀਚਿੰਗ ਕਰਮਚਾਰੀਆਂ ਵਿਚ ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਦੋਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ। ਆਪਣੇ ਸੰਬੋਧਨ ਵਿਚ ਪ੍ਰੋ. ਵਾਈ.ਪੀ. ਵਰਮਾ ਨੇ ਕਿਹਾ ਕਿ ਖੇਡਾਂ ਇੱਕ ਸਿਹਤਮੰਦ ਅਤੇ ਜੀਵੰਤ ਕਾਰਜ ਸਥਾਨ ਦਾ ਅਨਿੱਖੜਵਾਂ ਅੰਗ ਹਨ। ਸਾਰੇ ਭਾਗੀਦਾਰ ਟੀਮਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਇੱਕ ਜੋਸ਼ੀਲੇ ਅਤੇ ਸਫਲ ਟੂਰਨਾਮੈਂਟ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਟੂਰਨਾਮੈਂਟ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਨਾਨ ਟੀਚਿੰਗ ਵਿਭਾਗਾਂ, ਪ੍ਰਸ਼ਾਸਕੀ ਸ਼ਾਖਾਵਾਂ ਅਤੇ ਸਹਾਇਤਾ ਇਕਾਈਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਕੁੱਲ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਟੀਮਾਂ ਨੂੰ ਅੱਠ ਸਮੂਹਾਂ ਵਿਚ ਵੰਡਿਆ ਗਿਆ ਹੈ। ਜਿਸ ਵਿਚ ਲੀਗ 25 ਜੁਲਾਈ ਤੱਕ ਹੋਣਗੇ। ਇਸ ਤੋਂ ਬਾਅਦ 26 ਜੁਲਾਈ ਨੂੰ ਕੁਆਰਟਰ ਫਾਈਨਲ, 27 ਜੁਲਾਈ ਨੂੰ ਸੈਮੀਫਾਈਨਲ ਅਤੇ 28 ਜੁਲਾਈ, 2026 ਨੂੰ ਐਥਲੈਟਿਕਸ ਗਰਾਊਂਡ ਵਿਖੇ ਫਾਈਨਲ ਖੇਡੀਆਂ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਨੀ ਠਾਕੁਰ, ਦੀਪਕ ਸ਼ਰਮਾ, ਅਸ਼ਵਨੀ ਕੁਮਾਰ, ਗੁਰਜੰਟ ਸਿੰਘ, ਹਰਪਾਲ ਸਿੰਘ, ਸੁਸ਼ੀਲ ਕੁਮਾਰ, ਅਮਿਤ ਤੰਵਰ ਅਤੇ ਰੋਹਿਤ ਸੂਦ ਮੌਜੂਦ ਸਨ।
ਪਿਛਲੀ ਖ਼ਬਰ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ਼ 45 ਦਿਨਾਂ ਤੱਕ ਚੱਲੇਗੀ ਵਿਸ਼ੇਸ਼ ਮੁਹਿੰਮ-ਡੀ. ਜੀ. ਪੀ. ਵਿਰਕ ਅਗਲੀ ਖ਼ਬਰ ‘ਨੀਟ’ ਪ੍ਰੀਖਿਆ ’ਚ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਟਰਾਈ ਸਿਟੀ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।