06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

‘ਨੀਟ’ ਪ੍ਰੀਖਿਆ ’ਚ ਐਲਨ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਟਰਾਈ ਸਿਟੀ ਦੀਆਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

ਅਜੀਤ ਡੈਸਕ 18-07-2026
ਚੰਡੀਗੜ੍ਹ, 17 ਜੁਲਾਈ (ਮਾਰਕੰਡਾ)- ਐਲਨ ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਨੇ ਇਕ ਵਾਰ ਫਿਰ ਆਪਣੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ‘ਨੀਟ’ (ਯੂਜੀ) 2026 ਵਿਚ ਬੇਮਿਸਾਲ ਨਤੀਜੇ ਦਰਜ ਕੀਤੇ ਹਨ। ਜੇ. ਈ. ਈ. ਮੇਨ, ਜੇ. ਈ. ਈ. ਐਡਵਾਂਸਡ ਤੇ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਓਲੰਪੀਆਡ ਪ੍ਰੀਖਿਆਵਾਂ ਵਿਚ ਉੱਤਮ ਨਤੀਜਿਆਂ ਤੋਂ ਬਾਅਦ ਹੁਣ ਨੀਟ (ਯੂਜੀ) 2026 ਵਿਚ ਵੀ ਐਲਨ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਸਾਲ ਐਲਨ ਕਰੀਅਰ ਇੰਸਟੀਚਿਊਟ ਦੇ 5 ਵਿਦਿਆਰਥੀਆਂ ਨੇ ਦੇਸ਼ ਭਰ ਦੀ ਟੌਪ-100 ਆਲ ਇੰਡੀਆ ਰੈਂਕ (ਏਆਈਆਰ) ਵਿਚ ਆਪਣੀ ਜਗ੍ਹਾ ਬਣਾਈ। ਇਨ੍ਹਾਂ ਵਿਚੋਂ 3 ਵਿਦਿਆਰਥੀਆਂ ਨੇ ਟੌਪ-50 ਵਿਚ ਸਥਾਨ ਹਾਸਿਲ ਕਰਕੇ ਸੰਸਥਾ ਦੀ ਅਕਾਦਮਿਕ ਗੁਣਵੱਤਾ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਸਾਬਤ ਕੀਤਾ। ਐਲਨ ਚੰਡੀਗੜ੍ਹ ਦੀ ਕਲਾਸਰੂਮ ਵਿਦਿਆਰਥਣ ਆਸ਼ੀ ਗੋਇਲ ਨੇ ਨੀਟ (ਯੂਜੀ) 2026 ਵਿਚ ਏ.ਆਈ.ਆਰ 29 ਹਾਸਿਲ ਕਰਕੇ ਸੰਸਥਾ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਮਾਧਵਨ ਮਹਾਜਨ ਨੇ ਏ.ਆਈ.ਆਰ 44 ਦੇ ਚੰਡੀਗੜ੍ਹ ਵਿਚ ਪਹਿਲਾ ਸਥਾਨ ਹਾਸਿਲ ਕਰਦੇ ਹੋਏ ਚੋਟੀ ਦੇ ਵਿਦਿਆਰਥੀਆਂ ਵਿਚ ਆਪਣਾ ਨਾਮ ਦਰਜ ਕਰਵਾਇਆ। ਅਰਨਵ ਜਿੰਦਲ ਨੇ ਏ.ਆਈ.ਆਰ 50 ਹਾਸਿਲ ਕਰਕੇ ਟੌਪ-50 ਵਿਚ ਆਪਣਾ ਸਥਾਨ ਪੱਕਾ ਕੀਤਾ। ਇਸ ਤੋਂ ਇਲਾਵਾ ਹਰਸ਼ੂਲ ਗਰਗ ਨੇ ਏ.ਆਈ.ਆਰ 66 ਦੇ ਚੰਡੀਗੜ੍ਹ ਵਿਚ ਦੂਜਾ ਅਤੇ ਸਾਮਰਥ ਸੈਣੀ ਨੇ ਏ.ਆਈ.ਆਰ 70 ਹਾਸਿਲ ਕਰਕੇ ਚੰਡੀਗੜ੍ਹ ਵਿਚ ਤੀਜੇ ਸਥਾਨ ਦੇ ਨਾਲ ਐਲਨ ਚੰਡੀਗੜ੍ਹ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਇਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਰਸਾਉਂਦੀਆਂ ਹਨ ਕਿ ਸਹੀ ਦਿਸ਼ਾ-ਨਿਰਦੇਸ਼, ਨਿਰੰਤਰ ਅਭਿਆਸ ਅਤੇ ਦ੍ਰਿੜ੍ਹ ਇਰਾਦੇ ਨਾਲ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਐਲਨ ਟਰਾਈਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਜ਼ੋਨਲ ਹੈੱਡ (ਨਾਰਥ) ਅਤੇ ਸੈਂਟਰ ਹੈੱਡ ਸਦਾਨੰਦ ਵਾਨੀ ਨੇ ਇਸ ਸ਼ਾਨਦਾਰ ਨਤੀਜੇ ’ਤੇ ਸਾਰੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਦੂਜੇ ਨਾਨ-ਟੀਚਿੰਗ ਇੰਪਲਾਈਜ਼ ਪ੍ਰੀਮੀਅਰ ਲੀਗ ਟੈਨਿਸ ਬਾਲ ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਹਾਈਡ੍ਰੋਜਨ ਟਰੇਨ ਪਹਿਲ ਭਾਰਤ ਦੀ ਰੇਲਵੇ ਨਵੀਨਤਾ ਤੇ ਸਾਫ਼ ਊਰਜਾ ਸੰਭਾਵਨਾ ਦਾ ਪ੍ਰਤੀਕ ਹੈ- ਅਸ਼ਵਨੀ ਵੈਸ਼ਨਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।