11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਮਹਿੰਦਰਾ ਦੀ ਚਾਕਣ ਮੈਨੂਫੈਕਚਰਿੰਗ ਫੈਸਿਲਿਟੀ ਤੋਂ 30 ਲੱਖਵਾਂ ਵਾਹਨ BE-6 ਰੋਲ ਆਊਟ

ਅਜੀਤ ਡੈਸਕ 17-07-2026
ਚੰਡੀਗੜ੍ਹ, 16 ਜੁਲਾਈ (ਅ. ਬ.)- ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਨੇ ਅੱਜ ਐਲਾਨ ਕੀਤਾ ਕਿ ਉਸਦੀ ਅਤਿਆਧੁਨਿਕ ਚਾਕਣ ਮੈਨੂਫੈਕਚਰਿੰਗ ਫੈਸਿਲਿਟੀ ਨੇ 30 ਲੱਖ ਵਾਹਨਾਂ ਦੇ ਉਤਪਾਦਨ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ ਹੈ। ਇਸ ਉਪਲਬਧੀ ਦਾ ਪ੍ਰਤੀਕ ਮਹਿੰਦਰਾ ਦੀ ਫਲੈਗਸ਼ਿਪ ਇਲੈਕਟ੍ਰਿਕ ਐੱਸ.ਯੂ.ਵੀ. BE 6 ਬਣੀ, ਜੋ ਇਸ ਮੀਲ ਪੱਥਰ ਵਜੋਂ ਤਿਆਰ ਹੋਈ। ਇਹ ਉਪਲਬਧੀ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਚਾਕਣ ਫੈਸਿਲਿਟੀ ਭਵਿੱਖ ਲਈ ਤਿਆਰ ਅਜਿਹਾ ਉਤਪਾਦਨ ਕੇਂਦਰ ਬਣ ਚੁੱਕੀ ਹੈ, ਜੋ ਰਵਾਇਤੀ ਇੰਟਰਨਲ ਕੰਬਸ਼ਨ ਇੰਜਣ (ICE) ਅਤੇ ਇਲੈਕਟ੍ਰਿਕ ਵਾਹਨਾਂ (ਈ. ਵੀਐਸ) ਦੋਵਾਂ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੈ। ਦਸੰਬਰ 2009 ਵਿੱਚ ਪਹਿਲਾ ਵਾਹਨ ਤਿਆਰ ਕਰਨ ਤੋਂ ਬਾਅਦ ਚਾਕਣ ਫੈਸਿਲਿਟੀ ਮਹਿੰਦਰਾ ਦੇ ਸਭ ਤੋਂ ਮਹੱਤਵਪੂਰਨ ਮੈਨੂਫੈਕਚਰਿੰਗ ਕੇਂਦਰਾਂ ਵਿੱਚੋਂ ਇੱਕ ਬਣ ਗਈ ਹੈ। ਖ਼ਾਸ ਗੱਲ ਇਹ ਹੈ ਕਿ ਜਿੱਥੇ ਪਹਿਲੇ 10 ਲੱਖ ਵਾਹਨ ਤਿਆਰ ਕਰਨ ਵਿੱਚ 107 ਮਹੀਨੇ ਲੱਗੇ ਸਨ, ਉੱਥੇ ਹੀ ਆਖ਼ਰੀ 10 ਲੱਖ ਵਾਹਨ ਸਿਰਫ਼ 27 ਮਹੀਨਿਆਂ ਵਿੱਚ ਤਿਆਰ ਕੀਤੇ ਗਏ, ਜੋ ਲਗਭਗ ਚਾਰ ਗੁਣਾ ਤੇਜ਼ ਉਤਪਾਦਨ ਗਤੀ ਨੂੰ ਦਰਸਾਉਂਦਾ ਹੈ। ਮਹਿੰਦਰਾ ਐਂਡ ਮਹਿੰਦਰਾ ਲਿਮਿਟੇਡ ਦੇ ਆਟੋਮੋਟਿਵ ਬਿਜ਼ਨਸ ਦੇ ਪ੍ਰਧਾਨ ਆਰ. ਵੇਲੁਸਾਮੀ ਨੇ ਕਿਹਾ, “ਚਾਕਣ ਫੈਸਿਲਿਟੀ ਤੋਂ 30 ਲੱਖਵਾਂ ਵਾਹਨ BE 6 ਦਾ ਉਤਪਾਦਨ ਮਹਿੰਦਰਾ ਦੀ ਮੈਨੂਫੈਕਚਰਿੰਗ ਯਾਤਰਾ ਦਾ ਮਾਣਯੋਗ ਪਲ ਹੈ। ਪਹਿਲੇ 10 ਲੱਖ ਵਾਹਨ ਬਣਾਉਣ ਵਿੱਚ 107 ਮਹੀਨੇ ਲੱਗੇ ਸਨ, ਜਦਕਿ ਆਖ਼ਰੀ 10 ਲੱਖ ਵਾਹਨ ਸਿਰਫ਼ 27 ਮਹੀਨਿਆਂ ਵਿੱਚ ਤਿਆਰ ਹੋਏ। ਇਹ ਸਾਡੇ ਗਾਹਕਾਂ ਦੇ ਵਧਦੇ ਭਰੋਸੇ ਅਤੇ ਸਾਡੇ ਕਰਮਚਾਰੀਆਂ, ਭਾਗੀਦਾਰਾਂ ਅਤੇ ਸਪਲਾਇਰਾਂ ਦੀ ਵਚਨਬੱਧਤਾ ਦਾ ਨਤੀਜਾ ਹੈ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹੁੰਚਣਗੇ ਚੰਡੀਗੜ੍ਹ, ‘ਪੈਕ’ ਵਿਖੇ ਹੋਵੇਗਾ ਮੁੱਖ ਸਮਾਗਮ, ਅਗਲੀ ਖ਼ਬਰ ਪੀ. ਜੀ. ਆਈ. ’ਚ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਡਾਇਰੈਕਟਰ ਨੇ ਤਿਆਰੀਆਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।