07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਆਮ ਆਦਮੀ ਪਾਰਟੀ ਚੰਡੀਗੜ੍ਹ ਵਲੋਂ ਭਾਰਤੀ ਜਨਤਾ ਪਾਰਟੀ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ

ਅਜੀਤ ਡੈਸਕ 20-06-2026
ਚੰਡੀਗੜ੍ਹ, 19 ਜੂਨ (ਅਜਾਇਬ ਸਿੰਘ ਔਜਲਾ): ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵੱਲੋਂ ਪੰਜਾਬੀਆਂ ਸਬੰਧੀ ਕੀਤੀ ਗਈ ਕਥਿਤ ਅਪਮਾਨਜਨਕ ਟਿੱਪਣੀ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਸੈਕਟਰ-33 ਸਥਿਤ ਭਾਜਪਾ ਦੇ ਮੁੱਖ ਦਫ਼ਤਰ ‘ਕਮਲਮ’ ਜ਼ੋਰਦਾਰ ਪ੍ਰਦਰਸ਼ਨ ਕੀਤਾ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਸਿੰਘ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਵਿੱਚ ਸੈਂਕੜੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਭਾਜਪਾ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਗਟ ਕੀਤਾ।ਪ੍ਰਦਰਸ਼ਨਕਾਰੀਆਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜਤਿੰਦਰ ਪਾਲ ਮਲਹੋਤਰਾ ਦਾ ਪੁਤਲਾ ਫੂਕਿਆ ਅਤੇ ਉਸਨੂੰ ਪੰਜਾਬੀਆਂ ਦੇ ਅਪਮਾਨ ਦਾ ਪ੍ਰਤੀਕ ਕਰਾਰ ਦਿੱਤਾ। ‘ਆਪ’ ਵਰਕਰਾਂ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਹੰਕਾਰ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਉਹ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਦੇਸ਼ ਲਈ ਉਨ੍ਹਾਂ ਦੇ ਇਤਿਹਾਸਕ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਹਨ। ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਵਰਕਰਾਂ ਦਾ ਜੋਸ਼ ਕਾਇਮ ਰਿਹਾ ਅਤੇ ਉਹ ਭਾਜਪਾ ਖ਼ਿਲਾਫ਼ ਡਟ ਕੇ ਨਾਅਰੇ ਲਗਾਉਂਦੇ ਰਹੇ।ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿਅਕਤੀ ਦਾ ਬਿਆਨ ਨਹੀਂ, ਸਗੋਂ ਭਾਜਪਾ ਦੀ ਪੰਜਾਬੀਆਂ ਪ੍ਰਤੀ ਸੋਚ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ, ਹਰਿਤ ਕ੍ਰਾਂਤੀ, ਉਦਯੋਗ, ਵਪਾਰ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿੱਚ ਇਤਿਹਾਸਕ ਯੋਗਦਾਨ ਪਾਇਆ ਹੈ। ਅਜਿਹੇ ਮਾਣਯੋਗ ਸਮਾਜ ਦਾ ਅਪਮਾਨ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਵਿਜੇਪਾਲ ਸਿੰਘ ਨੇ ਕਿਹਾ, “ਜਤਿੰਦਰ ਪਾਲ ਮਲਹੋਤਰਾ ਦਾ ਇਹ ਬਿਆਨ ਸਿਰਫ਼ ਇੱਕ ਰਾਜਨੀਤਿਕ ਗਲਤੀ ਨਹੀਂ, ਸਗੋਂ ਪੰਜਾਬੀਆਂ ਦੇ ਸਵਾਭਿਮਾਨ ਅਤੇ ਮਾਣ-ਸਨਮਾਨ ‘ਤੇ ਸਿੱਧਾ ਹਮਲਾ ਹੈ। ਜੇਕਰ ਭਾਜਪਾ ਨੂੰ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ, ਤਾਂ ਉਸਨੂੰ ਪੰਜਾਬੀਆਂ ਤੋਂ ਸਮਰਥਨ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਭਾਜਪਾ ਨੇ ਆਪਣੀ ਦਮਨਕਾਰੀ ਸੋਚ ਦਾ ਪਰਚਾ ਦਿੱਤਾ ਹੈ ਪਰ ਅਸੀਂ ਡਰਨ ਵਾਲੇ ਨਹੀਂ ਹਾਂ। ਪੰਜਾਬੀਆਂ ਦੇ ਸਨਮਾਨ ਦੀ ਰੱਖਿਆ ਲਈ ਸਾਡਾ ਸੰਘਰਸ਼ ਜਾਰੀ ਰਹੇਗਾ।”ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਭਾਜਪਾ ਦਫ਼ਤਰ ਵੱਲ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਬਾਅਦ ਵਿੱਚ ਕਈ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ-34 ਥਾਣੇ ਲਿਜਾਇਆ ਗਿਆ। ਇਸ ਦੇ ਬਾਵਜੂਦ ਵਰਕਰਾਂ ਦਾ ਹੌਸਲਾ ਕਾਇਮ ਰਿਹਾ ਅਤੇ ਉਨ੍ਹਾਂ ਨੇ ਪੰਜਾਬੀਆਂ ਦੇ ਮਾਣ-ਸਨਮਾਨ ਲਈ ਲੜਾਈ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।ਇਸ ਪ੍ਰਦਰਸ਼ਨ ਵਿਚ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਓਮਕਾਰ ਸਿੰਘ ਔਲਖ, ਕੌਂਸਲਰ ਯੋਗੇਸ਼ ਢੀਂਗਰਾ, ਸਾਬਕਾ ਮੇਅਰ ਕੁਲਦੀਪ ਕੁਮਾਰ ਢਾਲੋਰ, ਅੰਜੂ ਕਤਿਆਲ, ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ, ਜਗਪਾਲ ਜੱਗਾ, ਲਲਿਤ ਮੋਹਨ, ਦੇਸ਼ਰਾਜ ਸਨਾਵਰ, ਜਸਬੀਰ ਸਿੰਘ ਲਾਡੀ, ਸਟੇਟ ਮੀਡੀਆ ਇੰਚਾਰਜ ਵਿਕਰਾਂਤ ਏ. ਤਨਵਰ ਤੋਂ ਇਆਵਾ ਮੀਨਾ ਸ਼ਰਮਾ, ਤਰਸੇਮ ਮਿੱਤਲ, ਜਸਕਰਨ ਮਹਿਤਾ, ਦਿਨੇਸ਼ ਪਾਸਵਾਨ, ਜੁਗਿੰਦਰ ਸਿੰਘ, ਕ੍ਰਿਸ਼ਨ, ਰੋਸ਼ਨ, ਮੇਵਾ ਰਾਮ, ਜੇ.ਡੀ. ਘਈ, ਗੁਰਪ੍ਰੀਤ ਸਿੰਘ, ਪੀ.ਪੀ. ਘਈ, ਅਜੀਤ ਸਿੰਘ ਜੀੰਦ, ਐਡਵੋਕੇਟ ਰਿੰਕੂ ਭਾਦੜੀ, ਗੁਰਦੇਵ ਯਾਦਵ, ਮਨਦੀਪ ਕਾਲੜਾ, ਬਲਰਾਮ ਸਿੰਘ, ਸੋਹਣ ਸਿੰਘ, ਮਮਤਾ, ਬੌਬੀ ਸਿੰਘ, ਰੁਲਦਾ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਮੁਰਤਜ਼ਾ ਸਮੇਤ ਵੱਡੀ ਗਿਣਤੀ ਵਿੱਚ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਬਿਆਨ ਨੂੰ ਲੈ ਕੇ ਛਿੜੇ ਵਿਵਾਦ ਦਰਮਿਆਨ ਜਤਿੰਦਰ ਪਾਲ ਮਲਹੋਤਰਾ ਦਾ ਸਪੱਸ਼ਟੀਕਰਨ ਅਗਲੀ ਖ਼ਬਰ ਕੌਮਾਂਤਰੀ ਯੋਗ ਦਿਵਸ ਮੌਕੇ ਤਿਰੰਗਾ ਪਾਰਕ ’ਚ ਹੋਵੇਗਾ ਵਿਸ਼ਾਲ ਸਮਾਗਮ, ਡੀ.ਸੀ. ਵਲੋਂ ਤਿਆਰੀਆਂ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।