31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 312 ਈ.ਆਰ.ਵੀ. ਵਾਹਨਾਂ ਨੂੰ ਦਿਖਾਈ ਹਰੀ ਝੰਡੀ ਹਰਿਆਣਾ ਪੁਲਿਸ ਨੂੰ ਮਿਲੇ 310 ਮੋਟਰਸਾਈਕਲ ਅਤੇ 2 ਗੱਡੀਆਂ <br/>

ਅਜੀਤ ਡੈਸਕ 03-06-2026
ਚੰਡੀਗੜ੍ਹ, 2 ਜੂਨ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੋਮਵਾਰ ਨੂੰ ਲੇਜ਼ਰ ਵੈਲੀ ਪਾਰਕ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਰਿਆਣਾ ਪੁਲਿਸ ਲਈ 312 ਐਮਰਜੈਂਸੀ ਰਿਸਪਾਂਸ ਵਹੀਕਲਜ਼ (ਈਆਰਵੀ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਨ੍ਹਾਂ ਵਾਹਨਾਂ ਵਿੱਚ 310 ਮੋਟਰਸਾਈਕਲ ਅਤੇ 2 ਹੋਂਡਾ ਐਲੀਵੇਟ ਗੱਡੀਆਂ ਸ਼ਾਮਲ ਹਨ, ਜਿਨ੍ਹਾਂ ਨੂੰ ਹੋਂਡਾ ਇੰਡੀਆ ਫਾਊਾਡੇਸ਼ਨ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੇ ਤਹਿਤ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਉਪਲਬਧ ਕਰਵਾਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲ ਸੂਬੇ ਵਿੱਚ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਐਮਰਜੈਂਸੀ ਸਥਿਤੀ ਵਿੱਚ ਲੋਕਾਂ ਤੱਕ ਜਲਦੀ ਸਹਾਇਤਾ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ | ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੁਲਿਸ ਵਿਵਸਥਾ ਨੂੰ ਆਧੁਨਿਕ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਕਦਮ ਚੁੱਕ ਰਹੀ ਹੈ | ਨਵੀਆਂ ਈਆਰਵੀ ਦੇ ਮਾਧਿਅਮ ਰਾਹੀਂ ਪੁਲਿਸ ਦੀ ਪਹੁੰਚ ਵਧੇਗੀ ਅਤੇ ਸੰਕਟ ਦੀ ਸਥਿਤੀ ਵਿੱਚ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਸਹਾਇਤਾ ਮਿਲ ਸਕੇਗੀ | ਮੁੱਖ ਮੰਤਰੀ ਨੇ ਹਰਿਆਣਾ ਪੁਲਿਸ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਵਿੱਚ ਪੁਲਿਸ ਦਾ ਅÏਸਤ ਰਿਸਪਾਂਸ ਟਾਈਮ ਲਗਭਗ 18 ਮਿੰਟ ਹੈ, ਜਦੋਂ ਕਿ ਹਰਿਆਣਾ ਪੁਲਿਸ ਨੇ ਇਸ ਨੂੰ ਘਟਾ ਕੇ ਮਾਤਰ 7 ਮਿੰਟ 3 ਸੈਕਿੰਡ ਤੱਕ ਪਹੁੰਚਾ ਦਿੱਤਾ ਹੈ | ਇਹ ਉਪਲਬਧੀ ਪੁਲਿਸ ਵਿਭਾਗ ਦੀ ਵਚਨਬੱਧਤਾ, ਬਿਹਤਰ ਪ੍ਰਬੰਧਨ ਅਤੇ ਆਧੁਨਿਕ ਕਾਰਜਪ੍ਰਣਾਲੀ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਜਨਤਾ ਨੂੰ ਸਮੇਂ ਸਿਰ ਸਹਾਇਤਾ ਉਪਲਬਧ ਕਰਵਾਉਣਾ ਹੀ ਸੁਸ਼ਾਸਨ ਦਾ ਅਸਲੀ ਰੂਪ ਹੈ | ਉਨ੍ਹਾਂ ਨੇ ਦੱਸਿਆ ਕਿ ਗੁਰੂਗ੍ਰਾਮ ਨੂੰ 60 ਮੋਟਰਸਾਈਕਲ ਅਤੇ ਇੱਕ ਹੋਂਡਾ ਐਲੀਵੇਟ ਗੱਡੀ, ਫਰੀਦਾਬਾਦ ਨੂੰ 40 ਮੋਟਰਸਾਈਕਲ ਅਤੇ ਇੱਕ ਹੋਂਡਾ ਐਲੀਵੇਟ ਗੱਡੀ ਉਪਲਬਧ ਕਰਵਾਈ ਗਈ ਹੈ | ਇਸ ਤੋਂ ਇਲਾਵਾ ਸੂਬੇ ਦੇ ਹੋਰ ਜ਼ਿਲਿ੍ਹਆਂ ਨੂੰ 210 ਮੋਟਰਸਾਈਕਲ ਦਿੱਤੇ ਗਏ ਹਨ | ਇਨ੍ਹਾਂ ਵਾਹਨਾਂ ਨੂੰ ਵੱਖ-ਵੱਖ ਸੰਵੇਦਨਸ਼ੀਲ ਅਤੇ ਪ੍ਰਮੁੱਖ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਲੋੜ ਪੈਣ 'ਤੇ ਪੁਲਿਸ ਸਹਾਇਤਾ ਘੱਟ ਤੋਂ ਘੱਟ ਸਮੇਂ ਵਿੱਚ ਉਪਲਬਧ ਹੋ ਸਕੇ | ਪੁਲਿਸ ਮਹਾਨਿਰਦੇਸ਼ਕ ਅਜੈ ਸਿੰਘਲ ਨੇ ਕਿਹਾ ਕਿ ਨਵੀਆਂ ਈਆਰਵੀ ਦੇ ਸ਼ਾਮਲ ਹੋਣ ਨਾਲ ਹਰਿਆਣਾ ਪੁਲਿਸ ਦੀ ਐਮਰਜੈਂਸੀ ਪ੍ਰਤੀਕਿਰਿਆ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਨੇ ਕਿਹਾ ਕਿ ਇਹ ਵਾਹਨ ਕਿਸੇ ਵੀ ਸੂਚਨਾ 'ਤੇ ਤੇਜ਼ੀ ਨਾਲ ਘਟਨਾ ਸਥਾਨ ਤੱਕ ਪਹੁੰਚਣ ਵਿੱਚ ਸਮਰੱਥ ਹੋਣਗੇ, ਜਿਸ ਨਾਲ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਉਪਲਬਧ ਕਰਵਾਉਣਾ ਹੋਰ ਵੀ ਆਸਾਨ ਹੋ ਜਾਵੇਗਾ | ਪੁਲਿਸ ਕਮਿਸ਼ਨਰ ਸ਼ਿਵਾਸ ਕਵੀਰਾਜ ਨੇ ਕਿਹਾ ਕਿ ਆਧੁਨਿਕ ਸਰੋਤਾਂ ਨਾਲ ਲੈਸ ਇਹ ਵਾਹਨ ਪੁਲਿਸਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੇ | ਉਨ੍ਹਾਂ ਕਿਹਾ ਕਿ ਮੋਟਰਸਾਈਕਲ ਅਧਾਰਤ ਈਆਰਵੀ ਭੀੜ-ਭੜੱਕੇ ਵਾਲੇ ਖੇਤਰਾਂ ਅਤੇ ਤੰਗ ਗਲੀਆਂ ਵਿੱਚ ਤੇਜ਼ੀ ਨਾਲ ਪਹੁੰਚ ਕੇ ਐਮਰਜੈਂਸੀ ਸਥਿਤੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਤੇ ਨਾਗਰਿਕਾਂ ਨੂੰ ਜਲਦੀ ਸਹਾਇਤਾ ਉਪਲਬਧ ਕਰਵਾਉਣ ਵਿੱਚ ਸਹਾਇਕ ਸਾਬਤ ਹੋਣਗੀਆਂ | ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਵਿਧਾਇਕ ਬਿਮਲਾ ਦੇਵੀ, ਵਿਧਾਇਕ ਮੁਕੇਸ਼ ਸ਼ਰਮਾ, ਐਚ.ਐਮ.ਐਸ.ਆਈ. ਦੇ ਸੀਨੀਅਰ ਡਾਇਰੈਕਟਰ ਅਤੇ ਹੋਂਡਾ ਇੰਡੀਆ ਫਾਊਾਡੇਸ਼ਨ ਦੇ ਟਰੱਸਟੀ ਵਿਨੈ ਢੀਂਗਰਾ, ਐਚ.ਐਮ.ਐਸ.ਆਈ. ਦੀ ਡਾਇਰੈਕਟਰ ਸਚਿਮੀ ਤਾਕਾਤਾ, ਐਚ.ਐਮ.ਐਸ.ਆਈ. ਦੇ ਡਾਇਰੈਕਟਰ ਅਤੇ ਸੀ.ਐਫ.ਓ. ਤੋਯੋਹਿਰੋ ਹਾਬਾ ਤੇ ਹੋਂਡਾ ਇੰਡੀਆ ਫਾਊਾਡੇਸ਼ਨ ਦੇ ਓਪਰੇਟਿੰਗ ਅਫਸਰ ਰਾਜੀਵ ਤਨੇਜਾ ਮੌਜ਼ੂਦ ਸਨ |

ਪਿਛਲੀ ਖ਼ਬਰ ਸਿਹਤ ਵਿਭਾਗ ਨੇ ਕਿਸ਼ੋਰ ਲੜਕੀਆਂ ਲਈ ਐੱਚ.ਪੀ.ਵੀ. ਟੀਕਾਕਰਨ ਮੁਹਿੰਮ 'ਚ 90 ਦਿਨਾਂ ਦੇ ਵਾਧੇ ਦਾ ਐਲਾਨ <br/> ਅਗਲੀ ਖ਼ਬਰ ਵਿਧਾਇਕ ਰੰਧਾਵਾ ਨੇ ਵਰਕਰਾਂ ਨੂੰ ਤਨਦੇਹੀ ਨਾਲ ਲੋਕ ਸੇਵਾ ਕਰਨ ਦਾ ਦਿੱਤਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।