31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੁਲਿਸ ਵਲੋਂ 24 ਭਗੌੜੇ ਤੇ ਫ਼ਰਾਰ ਮੁਲਜ਼ਮ ਕੀਤੇ ਕਾਬੂ <br/>

ਅਜੀਤ ਡੈਸਕ 03-06-2026
ਚੰਡੀਗੜ੍ਹ, 2 ਜੂਨ (ਕਪਿਲ ਵਧਵਾ) - ਚੰਡੀਗੜ੍ਹ ਪੁਲਿਸ ਦੇ ਪੀ.ਓ ਅਤੇ ਸੰਮਨ ਸਟਾਫ਼ ਨੇ ਇਕ ਵਿਸ਼ੇਸ਼ ਮੁਹਿੰਮ ਦੌਰਾਨ 24 ਭਗੌੜੇ ਅਤੇ ਫ਼ਰਾਰ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਗਏ 24 ਵਿਅਕਤੀਆਂ ਵਿਚ 10 ਰਾਜ ਪੱਧਰੀ ਮਾਮਲਿਆਂ ਦੇ ਭਗੌੜੇ ਮੁਲਜ਼ਮ, ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਨਾਲ ਸੰਬੰਧਿਤ 7 ਭਗੌੜੇ, 6 ਗੈਰ-ਜ਼ਮਾਨਤੀ ਵਰੰਟਾਂ ਦੇ ਮੁਲਜ਼ਮ ਤੇ ਇਕ ਮੁੜ ਗਿ੍ਫ਼ਤਾਰੀ ਵਾਰੰਟ ਵਾਲਾ ਮੁਲਜ਼ਮ ਸ਼ਾਮਲ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਮੁਕੇਸ਼, ਬਲਰਾਮ, ਓਮ ਪ੍ਰਕਾਸ਼, ਵਿਸ਼ਾਲ, ਗੌਰਵ ਸ਼ਰਮਾ, ਨਿਸ਼ੂ ਉਰਫ਼ ਰਿਸ਼ਤ, ਰਿੰਕੂ ਉਰਫ਼ ਬਲਜਿੰਦਰ ਰਾਏ, ਨਿਤਿਨ ਕੁਮਾਰ ਉਰਫ਼ ਹੋੱਬੋ, ਬਲਵਿੰਦਰ ਸਿੰਘ ਉਰਫ਼ ਕਾਲਾ ਤੇ ਸੰਨ੍ਹੀ ਸ਼ਾਮਲ ਹਨ | ਇਹ ਮੁਲਜ਼ਮ ਚੋਰੀ, ਲੜਾਈ-ਝਗੜੇ, ਧੋਖਾਧੜੀ, ਐਕਸਾਈਜ਼ ਐਕਟ, ਜੂਆ ਐਕਟ ਤੇ ਹੋਰ ਅਪਰਾਧਿਕ ਮਾਮਲਿਆਂ ਵਿਚ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਸਨ | ਇਸ ਤੋਂ ਇਲਾਵਾ ਚੈੱਕ ਬਾਉਂਸ ਮਾਮਲਿਆਂ ਵਿਚ ਭਗੌੜਾ ਕਰਾਰ ਦਿੱਤੇ ਗਏ ਸਤਨਾਮ ਸਿੰਘ, ਸੌਰਵ, ਪ੍ਰਦੀਪ ਕੁਮਾਰ, ਰਮੇਸ਼ ਕੁਮਾਰ, ਸੰਦੀਪ ਖੰਨਾ, ਕਰਨੈਲ ਸਿੰਘ ਤੇ ਰੌਸ਼ਨੀ ਦੇਵੀ ਨੂੰ ਵੀ ਕਾਬੂ ਕੀਤਾ ਗਿਆ | ਇਨ੍ਹਾਂ 'ਚੋਂ ਕਈ ਮੁਲਜ਼ਮਾਂ ਨੂੰ ਅਦਾਲਤਾਂ ਵਿਚ ਪੇਸ਼ ਕਰਨ ਉਪਰੰਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਚੰਡੀਗੜ੍ਹ ਪੁਲਿਸ ਨੇ ਇਸ ਦੌਰਾਨ ਛੇ ਗੈਰ-ਜ਼ਮਾਨਤੀ ਵਰੰਟਾਂ ਦੀ ਤਾਮੀਲ ਕਰਦਿਆਂ ਪਰਵੀਨ ਅਗਰਵਾਲ, ਨਰਦੀਪ ਸਿੰਘ ਹੇਅਰ, ਹਰਪ੍ਰੀਤ ਸਿੰਘ, ਵਿਜੇ ਲੂਈਸ, ਸਤ ਨਾਰਾਇਣ ਅਤੇ ਸੈਨੁਲ ਨੂੰ ਵੀ ਗਿ੍ਫ਼ਤਾਰ ਕੀਤਾ | ਇਨ੍ਹਾਂ 'ਚੋਂ ਕੁੱਝ ਮੁਲਜ਼ਮਾਂ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਜ਼ਮਾਨਤ ਮਿਲ ਗਈ ਜਦਕਿ ਕੱੁਝ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ | ਇਕ ਹੋਰ ਕਾਰਵਾਈ ਦੌਰਾਨ ਮੁੜ ਗਿ੍ਫ਼ਤਾਰੀ ਵਾਰੰਟ ਤਹਿਤ ਧੋਖਾਧੜੀ ਦੇ ਪੁਰਾਣੇ ਮਾਮਲੇ ਵਿਚ ਜ਼ਾਕਿਰ ਹੁਸੈਨ ਨੂੰ ਵੀ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ | ਚੰਡੀਗੜ੍ਹ ਪੁਲਿਸ ਨੇ ਕਿਹਾ ਕਿ ਭਗੌੜੇ ਅਤੇ ਫ਼ਰਾਰ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਤਾਂ ਜੋ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ |

ਪਿਛਲੀ ਖ਼ਬਰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਕਸ਼ਟ ਨਿਵਾਰਨ ਕਮੇਟੀ ਦੀ ਮੀਟਿੰਗ, 13 ਮਾਮਲਿਆਂ ਦਾ ਹੋਇਆ ਹੱਲ <br/> ਅਗਲੀ ਖ਼ਬਰ ਹਰਿਆ-ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ 'ਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।