ਚੰਡੀਗੜ੍ਹ, 2 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਅੱਜ ਕੈਂਪਸ ਵਿਖੇ ਭਾਰਤੀ ਮਨੋਵਿਗਿਆਨਕ ਰਸਾਲੇ (ਇੰਡੀਅਨ ਜਰਨਲ ਆਫ਼ ਸਾਈਕੋਲੋਜੀ) ਦਾ ਸ਼ਤਾਬਦੀ ਅੰਕ ਜਾਰੀ ਕੀਤਾ ਗਿਆ | ਇਸ ਮੌਕੇ ਪੀ.ਯੂ. ਦੇ ਡੀਨ ਪ੍ਰੋ. ਮੀਨਾਕਸ਼ੀ ਗੋਇਲ, ਪ੍ਰੋ. ਰਛਪਾਲ, ਪ੍ਰੋ. ਮੀਨਾ ਸਹਿਗਲ ਤੇ ਮਨੋਵਿਗਿਆਨ ਵਿਭਾਗ ਦੇ ਚੇਅਰਪਰਸਨ ਡਾ. ਬਾਨੀ ਵਰਗੇ ਉੱਘੇ ਵਿਦਵਾਨ ਮੌਜੂਦ ਸਨ | ਇਸ ਅੰਕ ਵਿਚ ਈਰਾਨ ਤੋਂ ਮਨੁੱਖੀ ਦੁੱਖਾਂ 'ਤੇ ਵਿਸ਼ੇਸ਼ ਲੇਖ ਤੇ ਸੁਰੱਖਿਆ, ਦਲਾਈ ਲਾਮਾ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਨੁੱਖੀ ਉੱਤਮਤਾ ਦੇ ਸੱਦਾ ਪੱਤਰ ਹਨ | ਅਗਲਾ ਅੰਕ ਅਕਤੂਬਰ 2026 ਵਿਚ ਪ੍ਰਕਾਸ਼ਿਤ ਹੋਣ ਦੀ ਸੰਭਾਵਨਾ ਹੈ | ਇਹ ਜਨਰਲ 1924 ਵਿਚ ਕੋਲਕਾਤਾ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ 'ਚ ਸਥਾਪਿਤ ਕੀਤਾ ਗਿਆ ਸੀ | ਇੰਡੀਅਨ ਸਾਈਕੋਲੋਜੀਕਲ ਐਸੋਸੀਏਸ਼ਨ ਦਾ ਇਕ ਅੰਗ ਰਿਹਾ ਹੈ | ਸਵਰਗੀ ਪ੍ਰੋ. ਐਨ.ਐਨ. ਸੇਨਗੁਪਤਾ ਇਸ ਜਨਰਲ ਦੇ ਸੰਸਥਾਪਕ ਸਨ | 2012 'ਚ ਇਹ ਜਰਨਲ ਇੰਡੀਅਨ ਸਾਈਕੋਲੋਜੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਤਾਰੀਨੀ ਦੁਆਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਨੋਵਿਗਿਆਨ ਵਿਭਾਗ ਦੇ ਪ੍ਰੋ. ਐਮਰੀਟਸ ਜਿਤੇਂਦਰ ਮੋਹਨ ਨੂੰ ਸੌਂਪਿਆ ਗਿਆ ਸੀ | ਇਹ ਯੂਜੀਸੀ ਕੇਅਰ ਸੂਚੀ ਵਿਚ ਹੈ ਤੇ ਇਸਦੀ ਪੀਅਰ ਸਮੀਖਿਆ ਕੀਤੀ ਜਾਂਦੀ ਹੈ | ਭਾਰਤ ਤੇ ਵਿਦੇਸ਼ਾਂ ਦੇ ਪ੍ਰਸਿੱਧ ਮਾਹਰ ਇਸਦੇ ਬੋਰਡ ਵਿਚ ਹਨ |