29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਦਿਨ-ਦਿਹਾੜੇ ਘਰ 'ਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ 'ਤੇ ਮਹਿਲਾ ਨਾਲ ਲੁੱਟ ਦਾ ਦੋਸ਼ <br/>

ਅਜੀਤ ਡੈਸਕ 03-06-2026
ਜ਼ੀਰਕਪੁਰ, 2 ਜੂਨ (ਮਨਿੰਦਰ ਸਿੰਘ)-ਮੰਗਲਵਾਰ ਦੁਪਹਿਰ ਕਰੀਬ 3.15 ਵਜੇ ਬਲਟਾਣਾ ਦੀ ਆਨੰਦ ਵਿਹਾਰ ਕਾਲੋਨੀ 'ਚ ਪੰਜ ਬਦਮਾਸ਼ਾਂ ਵਲੋਂ ਦਿਨ-ਦਿਹਾੜੇ ਇਕ ਘਰ ਵਿਚ ਦਾਖ਼ਲ ਹੋ ਕੇ ਪਿਸਤੌਲ ਦੀ ਨੋਕ 'ਤੇ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜ੍ਹਤ ਮਹਿਲਾ ਤੇ ਉਸ ਦੀ ਨੂੰ ਹ ਨੇ ਦੋਸ਼ ਲਗਾਇਆ ਹੈ ਕਿ ਬਦਮਾਸ਼ਾਂ ਨੇ ਘਰ ਵਿਚ ਦਾਖ਼ਲ ਹੋ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੰਨ 'ਚੋਂ ਸੋਨੇ ਦੀਆਂ ਬਾਲੀਆਂ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ | ਪੀੜ੍ਹਤ ਪੁਸ਼ਪਾ ਨੇ ਦੱਸਿਆ ਕਿ ਘਟਨਾ ਵੇਲੇ ਉਹ, ਉਸ ਦੀ ਨੂੰ ਹ ਰਵੀਨਾ ਤੇ ਦੋ ਪੋਤੀਆਂ ਘਰ ਦੀ ਹੇਠਲੀ ਮੰਜ਼ਿਲ 'ਤੇ ਮੌਜੂਦ ਸਨ | ਇਸ ਦੌਰਾਨ ਦੋ ਨੌਜਵਾਨ ਪਿਸਤੌਲ ਲੈ ਕੇ ਘਰ ਦੇ ਅੰਦਰ ਆ ਗਏ, ਜਦਕਿ ਉਨ੍ਹਾਂ ਦੇ ਤਿੰਨ ਸਾਥੀ ਬਾਹਰ ਨਿਗਰਾਨੀ ਕਰ ਰਹੇ ਸਨ | ਘਰ ਵਿਚ ਦਾਖ਼ਲ ਹੁੰਦੇ ਹੀ ਬਦਮਾਸ਼ਾਂ ਨੇ 10 ਹਜ਼ਾਰ ਰੁ. ਦੀ ਮੰਗ ਕੀਤੀ, ਜਿਸ 'ਤੇ ਉਨ੍ਹਾਂ ਵਲੋਂ ਵਿਰੋਧ ਕਰਨ 'ਤੇ ਇਕ ਮੁਲਜ਼ਮ ਨੇ ਰਵੀਨਾ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਉਸ ਦੇ ਕੰਨਾਂ 'ਚੋਂ ਸੋਨੇ ਦੀਆਂ ਬਾਲੀਆਂ ਖੋਹ ਲਈਆਂ | ਇਸ ਦੌਰਾਨ ਰੌਲਾ ਪਾਉਣ 'ਤੇ ਮੁਲਜ਼ਮ ਨੇ ਕਥਿਤ ਤੌਰ 'ਤੇ ਪਿਸਤੌਲ ਦੀ ਬੱਟ ਨਾਲ ਉਸ ਦੇ ਸਿਰ 'ਤੇ ਵਾਰ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ | ਇਸ ਤੋਂ ਬਾਅਦ ਬਦਮਾਸ਼ ਘਰ 'ਚੋਂ ਕਰੀਬ 7 ਹਜ਼ਾਰ ਰੁ. ਦੀ ਨਕਦੀ ਤੇ ਬੱਚਿਆਂ ਦੀਆਂ ਚਾਂਦੀ ਦੀਆਂ ਝਾਂਜਰਾਂ ਲੈ ਕੇ ਫ਼ਰਾਰ ਹੋ ਗਏ | ਘਰ ਦੇ ਨੇੜੇ ਲੱਗੇ ਇਕ ਦੁਕਾਨ ਦੇ ਸੀ.ਸੀ.ਟੀ.ਵੀ. ਕੈਮਰੇ 'ਚ ਤਿੰਨ ਨੌਜਵਾਨ ਦਿਖਾਈ ਦੇ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਨਸ਼ੇ ਦੇ ਆਦੀ ਹਨ | ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਖੇਤਰ 'ਚ ਨਸ਼ੇ ਦਾ ਕਾਰੋਬਾਰ ਖੁੱਲ੍ਹੇਆਮ ਚੱਲ ਰਿਹਾ ਹੈ, ਜਿਸ ਕਾਰਨ ਅਜਿਹੀਆਂ ਵਾਰਦਾਤਾਂ ਵਧ ਰਹੀਆਂ ਹਨ | ਉਕਤ ਮਾਮਲੇ ਸੰਬੰਧੀ ਬਲਟਾਣਾ ਪੁਲਿਸ ਚੌਕੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੋਈਆਂ ਘਟਨਾਵਾਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਸ਼ਿਕਾਇਤ ਕਰਨ ਵਾਲਾ ਪਰਿਵਾਰ ਨਸ਼ਾ ਵੇਚਣ ਦੇ ਦੋਸ਼ ਲੱਗਣ ਵਾਲੇ ਨੌਜਵਾਨ ਨਾਲ ਸੰਬੰਧਿਤ ਹੈ, ਜਿਸ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ | ਪੁਲਿਸ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਦੌਰਾਨ ਲੁੱਟ ਦੀ ਕੋਈ ਪੁਸ਼ਟੀ ਨਹੀਂ ਹੋਈ ਅਤੇ ਇਹ ਦੋ ਧਿਰਾਂ ਵਿਚਾਲੇ ਚੱਲ ਰਹੇ ਝਗੜੇ ਦਾ ਕਾਰਨ ਵੀ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਬਲਟਾਣਾ ਖੇਤਰ ਵਿਚ ਇਕ ਹਫ਼ਤੇ ਦੇ ਅੰਦਰ ਇਹ ਤੀਜੀ ਵੱਡੀ ਅਪਰਾਧਕ ਘਟਨਾ ਹੈ | ਇਸ ਤੋਂ ਪਹਿਲਾਂ 27 ਤੇ 29 ਮਈ ਨੂੰ ਵੀ ਦੋ ਧਿਰਾਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ |

ਪਿਛਲੀ ਖ਼ਬਰ ਐਸ.ਡੀ.ਐਮ. ਦਫ਼ਤਰ ਵਾਲੀ ਇਮਾਰਤ 'ਚ ਭੀੜ-ਭੜੱਕਾ ਤੇ ਤਹਿਸੀਲ ਕੰਪਲੈਕਸ ਵਾਲੀ ਇਮਾਰਤ ਹੋਈ ਸੁੰਨਸਾਨ <br/> ਅਗਲੀ ਖ਼ਬਰ ਡਾ. ਸੰਨੀ ਆਹਲੂਵਾਲੀਆ ਨੇ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ 2 ਬੱਸਾਂ ਨੂੰ ਕੀਤਾ ਰਵਾਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।