29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੀ ਸਵ. ਨੀਲਮ ਅਰੋੜਾ ਦੇ ਪਰਿਵਾਰ ਦਾ ਸਨਮਾਨ <br/>

ਅਜੀਤ ਡੈਸਕ 03-06-2026
ਡੇਰਾਬੱਸੀ, 2 ਜੂਨ (ਰਣਬੀਰ ਸਿੰਘ ਪੜ•ੀ)-ਸਮਾਜ ਸੇਵਾ ਦੇ ਖੇਤਰ 'ਚ ਮਿਸਾਲ ਕਾਇਮ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਵਿਵੇਕਾਨੰਦ ਡੇਰਾਬੱਸੀ ਵਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੀ ਸਮਾਜ ਸੇਵਿਕਾ ਨੀਲਮ ਅਰੋੜਾ ਦੇ ਪਰਿਵਾਰਕ ਮੈਂਬਰਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾ-ਮੁਕਤ ਸਰਕਾਰੀ ਅਧਿਆਪਕਾ ਨੀਲਮ ਅਰੋੜਾ (67) ਪਿਛਲੇ ਕਰੀਬ ਇਕ ਮਹੀਨੇ ਤੋਂ ਬਿਮਾਰੀ ਦੇ ਚਲਦਿਆਂ ਜੀ. ਐੱਮ. ਸੀ. ਐੱਚ. ਚੰਡੀਗੜ• ਦੇ ਆਈ. ਸੀ. ਯੂ. 'ਚ ਜ਼ੇਰੇ-ਇਲਾਜ ਸਨ | ਬੀਤੀ 30 ਮਈ ਨੂੰ ਉਨ•ਾਂ ਨੇ ਹਸਪਤਾਲ ਵਿਖੇ ਹੀ ਆਖਰੀ ਸਾਹ ਲਏ | ਉਨ•ਾਂ ਦੇ ਅਕਾਲ ਚਲਾਣੇ ਤੋਂ ਬਾਅਦ ਪਰਿਵਾਰ ਦੀ ਸਹਿਮਤੀ ਨਾਲ ਉਨ•ਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਤਾਂ ਜੋ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਸਕਣ | ਇਸ ਮੌਕੇ ਪ੍ਰੀਸ਼ਦ ਦੇ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਵ. ਨੀਲਮ ਅਰੋੜਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਨ•ਾਂ ਦੇ ਸਪੁੱਤਰਾਂ ਗੌਰਵ ਅਤੇ ਸੌਰਭ ਸਮੇਤ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਇਸ ਨੇਕ ਕਾਰਜ ਬਦਲੇ ਉਚੇਚੇ ਤੌਰ 'ਤੇ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਉਨ•ਾਂ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਵੀ ਪਰਿਵਾਰ ਵਲੋਂ ਅੱਖਾਂ ਦਾਨ ਕਰਨ ਦਾ ਲਿਆ ਗਿਆ ਫ਼ੈਸਲਾ ਸਮਾਜ ਲਈ ਬੇਹੱਦ ਪ੍ਰੇਰਨਾਦਾਇਕ ਹੈ | ਉਨ•ਾਂ ਕਿਹਾ ਕਿ ਸਵ. ਨੀਲਮ ਅਰੋੜਾ ਨੇ ਜਿਥੇ ਸਾਰੀ ਉਮਰ ਬਤੌਰ ਅਧਿਆਪਕਾ ਸਮਾਜ ਨੂੰ ਸਿੱਖਿਆ ਦਾ ਚਾਨਣ ਵੰਡਿਆ, ਉਥੇ ਹੀ ਜਾਂਦੇ-ਜਾਂਦੇ ਵੀ ਉਹ ਦੋ ਨੇਤਰਹੀਣਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਗਏ | ਸ਼ਰਧਾਂਜਲੀ ਸਮਾਗਮ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਨਿਤਿਨ ਜਿੰਦਲ, ਰੀਜਨਲ ਕੋਆਰਡੀਨੇਟਰ ਬਰਖਾ ਰਾਮ, ਉਪੇਸ਼ ਬਾਂਸਲ, ਜੈ ਪ੍ਰਕਾਸ਼, ਪਵਨ ਧੀਮਾਨ ਅਤੇ ਸ਼ੁਭਮ ਜੈਨ ਸਮੇਤ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪੰਜਾਬ ਕਾਂਗਰਸ ਵਿਚ ਵੱਡੇ ਬਦਲਾਅ ਨੂੰ ਲੈ ਕੇ ਫਿਰ ਫਸਿਆ ਪੇਚ, ਦੁਵਿਧਾ 'ਚ ਹਾਈਕਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।