29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਕਾਂਗਰਸ ਵਿਚ ਵੱਡੇ ਬਦਲਾਅ ਨੂੰ ਲੈ ਕੇ ਫਿਰ ਫਸਿਆ ਪੇਚ, ਦੁਵਿਧਾ 'ਚ ਹਾਈਕਮਾਨ <br/>

ਅਜੀਤ ਡੈਸਕ 03-06-2026
ਚੰਡੀਗੜ੍ਹ• 2 ਜੂਨ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕਾਂਗਰਸ ਲੀਡਰਸ਼ਿਪ ਵਿਚ ਤਬਦੀਲੀ ਨੂੰ ਲੈ ਕੇ ਅੱਜ ਦਿੱਲੀ 'ਚ ਹੋਈ ਅਹਿਮ ਮੀਟਿੰਗ ਵਿਚ ਵੀ ਕੋਈ ਸਿੱਟਾ ਨਹੀਂ ਨਿਕਲ ਸਕਿਆ | ਦਿੱਲੀ ਦਰਬਾਰ ਦੇ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਨ ਅਜੇ ਵੀ ਦੁਵਿਧਾ ਵਿਚ ਫਸੀ ਹੋਈ ਹੈ | ਅੱਜ ਦਿੱਲੀ ਵਿਚ ਕੁਲਹਿੰਦ ਕਾਂਗਰਸ ਦੇ ਪ੍ਰਧਾਨ ਮੱਲਿਕਾਰਜਨ ਖੜਗੇ ਦੇ ਘਰ ਹੋਈ ਮੀਟਿੰਗ ਵਿਚ ਹਾਲਾਂਕਿ ਪੰਜਾਬ ਦੀ ਲੀਡਰਸ਼ਿਪ ਸ਼ਾਮਿਲ ਨਹੀਂ ਹੋਈ ਪਰ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਕੇ.ਸੀ.ਵੇਨੁ ਗੋਪਾਲ ਇਸ ਮੀਟਿੰਗ ਵਿਚ ਹਾਜ਼ਰ ਸਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵਿਚ ਵੱਡੇ ਬਦਲਾਅ ਨੂੰ ਲੈ ਕੇ ਅੱਜ ਫੈਸਲਾ ਹੋਣ ਦੀਆਂ ਜੋ ਸੰਭਾਵਨਾਵਾਂ ਸੀ ਉਸ ਵਿਚ ਫਿਰ ਪੇਚ ਫਸ ਗਿਆ ਹੈ ਜਿਸ ਦੇ ਚੱਲਦੇ ਅੱਜ ਵੀ ਹਾਈ ਕਮਾਨ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ | ਦਿੱਲੀ ਦਰਬਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਅੱਜ ਦੀ ਉੱਚ ਪੱਧਰੀ ਮੀਟਿੰਗ ਵਿਚ ਦੋ ਸਰਵੇਖਣਾਂ ਉੱਤੇ ਚਰਚਾ ਕੀਤੀ ਗਈ ਸੀ, ਜਿਸ ਵਿਚ ਇਕ ਸਰਵੇਖਣ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਕਰਵਾਇਆ ਦੱਸਿਆ ਜਾ ਰਿਹਾ ਹੈ ਅਤੇ ਦੂਜਾ ਸਰਵੇਖਣ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਵਲੋਂ ਨਿੱਜੀ ਤੌਰ 'ਤੇ ਕਰਵਾਇਆ ਗਿਆ ਸੀ | ਦੋਨਾਂ ਸਰਵੇਖਣਾਂ ਤੋਂ ਬਾਅਦ ਆਈ ਰਿਪੋਰਟ ਵਿਚ ਵਖਰੇਵੇਂ ਦੇ ਚਲਦੇ ਅੱਜ ਵੀ ਕੋਈ ਫੈਸਲਾ ਨਹੀਂ ਹੋ ਸਕਿਆ | ਦੱਸਿਆ ਜਾ ਰਿਹਾ ਹੈ ਕਿ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਕਿ ਮੌਜੂਦਾ ਲੀਡਰਸ਼ਿਪ ਵਿਚ ਤਬਦੀਲੀ ਨਾ ਕੀਤੀ ਜਾਵੇ ਅਤੇ ਇਸ ਲੀਡਰਸ਼ਿਪ ਦੀ ਅਗਵਾਈ ਵਿਚ ਹੀ ਜੇਕਰ ਪੰਜਾਬ ਕਾਂਗਰਸ ਚੋਣਾਂ ਲੜਦੀ ਹੈ ਤਾਂ ਪਾਰਟੀ ਨੂੰ ਪੰਜਾਬ ਵਿਚ 60 ਤੋਂ 65 ਸੀਟਾਂ ਆਸਾਨੀ ਨਾਲ ਆਉਣਗੀਆਂ ਜਦਕਿ ਦੂਸਰੀ ਰਿਪੋਰਟ ਵਿਚ ਇਹ ਨਤੀਜਾ ਸਾਹਮਣੇ ਆਇਆ ਕਿ ਜੇਕਰ ਮੌਜੂਦਾ ਲੀਡਰਸ਼ਿਪ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ ਲੜੀਆਂ ਜਾਂਦੀਆਂ ਹਨ ਤਾਂ ਨਾ ਹੀ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇਗੀ ਸਗੋਂ ਮੌਜੂਦਾ ਲੀਡਰਸ਼ਿਪ ਵਿਚ ਵੱਡੀ ਤਬਦੀਲੀ ਕਰਨਾ ਵੀ ਸਮੇਂ ਦੀ ਮੰਗ ਦੱਸਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰਿਪੋਰਟਾਂ 'ਤੇ ਲੰਮੀ ਚਰਚਾ ਤੋਂ ਬਾਅਦ ਫਿਲਹਾਲ ਲੀਡਰਸ਼ਿਪ ਵਿਚ ਤਬਦੀਲੀ ਦਾ ਫੈਸਲਾ ਕੁਝ ਸਮੇਂ ਲਈ ਫਿਰ ਟਲ ਗਿਆ ਹੈ ਅਤੇ ਕਾਂਗਰਸ ਹਾਈ ਕਮਾਨ ਦੁਬਾਰਾ ਸਰਵੇਖਣ ਕਰਾਉਣ ਦੀ ਤਿਆਰੀ ਵਿਚ ਹੈ ਜੋ ਆਉਂਦੇ ਕੁਝ ਦਿਨਾਂ ਵਿਚ ਨੇਪਰੇ ਚਾੜਿਆ ਜਾ ਸਕਦਾ ਹੈ | ਸੂਤਰਾਂ ਅਨੁਸਾਰ ਆਉਂਦੇ ਦਿਨਾਂ ਪੰਜਾਬ ਕਾਂਗਰਸ ਦੇ ਇਸ ਫਸੇ ਮਸਲੇ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਫਿਰ ਦਿੱਲੀ 'ਚ ਮੀਟਿੰਗ ਸੱਦੇਗੀ ਅਤੇ ਉਸ ਦੌਰਾਨ ਆਪਣੇ ਅਬਜ਼ਰਵਰਾਂ ਅਤੇ ਸਰਵੇਖਣ ਟੀਮਾਂ ਤੋਂ ਪੰਜਾਬ ਦੇ ਅੱਧੇ ਦਰਜਨ ਦੇ ਆਗੂਆਂ ਸਮੇਤ ਕਈ ਨਵੇਂ ਚਿਹਰਿਆਂ ਬਾਰੇ ਵੀ ਸਰਵੇਖਣ ਕਰਵਾਇਆ ਜਾਵੇਗਾ ਜੇ ਰਿਪੋਰਟ ਦੇ ਆਧਾਰ ਤੇ ਹੀ ਕੋਈ ਫੈਸਲਾ ਲਿਆ ਜਾਵੇਗਾ | ਉਧਰ ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਵਿਚ ਤਬਦੀਲੀ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਤਾਂ ਸੱਦੀਆਂ ਜਾ ਰਹੀਆਂ ਹਨ ਪਰ ਕੋਈ ਫੈਸਲਾ ਨਹੀਂ ਹੋ ਰਿਹਾ ਜਿਸ ਦੇ ਚਲਦੇ ਪੰਜਾਬ ਕਾਂਗਰਸ ਦਾ ਵਰਕਰ ਜਿੱਥੇ ਦਿੱਲੀ ਵੱਲ ਦੇਖਦੇ ਹੋਏ ਭੰਬਲ ਭੂਸੇ ਵਿਚ ਫਸਿਆ ਹੋਇਆ ਹੈ | ਉੱਥੇ ਵੱਡੀ ਗਿਣਤੀ ਵਿਚ ਆਗੂ ਵੀ ਇਸ ਗੱਲ ਦੇ ਇੰਤਜ਼ਾਰ ਵਿਚ ਹਨ ਕਿ ਜੇਕਰ ਲੀਡਰਸ਼ਿਪ ਵਿਚ ਤਬਦੀਲੀ ਹੁੰਦੀ ਹੈ ਤਾਂ ਹੀ ਉਹ ਆਪਣੇ ਹਲਕਿਆਂ ਵਿਚ ਸਰਗਰਮ ਹੋਣ | ਫਿਲਹਾਲ ਪੰਜਾਬ ਦੇ ਅੱਧਾ ਦਰਜਨ ਤੋਂ ਜ਼ਿਆਦਾ ਆਗੂਆਂ ਵਲੋਂ ਪ੍ਰਧਾਨਗੀ ਦੀ ਦੌੜ ਲਈ ਰੱਸਾਕਸ਼ੀ ਕੀਤੀ ਜਾ ਰਹੀ ਹੈ ਪਰ ਹਾਈ ਕਮਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਚਲਦੇ ਫੂਕ ਫੂਕ ਕੇ ਕਦਮ ਰੱਖਦੀ ਦਿਖਾਈ ਦੇ ਰਹੀ ਹੈ |

ਪਿਛਲੀ ਖ਼ਬਰ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੀ ਸਵ. ਨੀਲਮ ਅਰੋੜਾ ਦੇ ਪਰਿਵਾਰ ਦਾ ਸਨਮਾਨ <br/> ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਸਮੀਖਿਆ ਲਈ ਤਿਆਰੀਆਂ ਤੇਜ਼, 7 ਜੂਨ ਨੂੰ ਬੂਥ ਪੱਧਰ 'ਤੇ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।