ਚੰਡੀਗੜ੍ਹ, 2 ਜੂਨ (ਕਪਿਲ ਵਧਵਾ) ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.ਐੱਚ) ਵਿਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਜਨਰਲ ਮੈਡੀਸਨ ਵਿਭਾਗ ਵਿਚ ਤਾਇਨਾਤ 24 ਸਾਲਾ ਪੋਸਟ ਗ੍ਰੈਜੂਏਟ (ਪੀ.ਜੀ) ਜੂਨੀਅਰ ਰੈਜ਼ੀਡੈਂਟ ਡਾ. ਯੋਗੇਸ਼ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ | ਡਾਕਟਰ ਦੀ ਮਿ੍ਤਕ ਦੇਹ ਹਸਪਤਾਲ ਦੇ ਟਰਾਮਾ ਸੈਂਟਰ ਵਿਚ ਸਥਿਤ ਇਕ ਪਖਾਨੇ 'ਚੋਂ ਬਰਾਮਦ ਹੋਈ ਹੈ | ਪੁਲਿਸ ਦੀ ਮੁੱਢਲੀ ਜਾਣਕਾਰੀ ਅਨੁਸਾਰ ਡਾ. ਯੋਗੇਸ਼ ਬਾਥਰੂਮ ਵਿਚ ਗਏ ਸਨ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ ਉਹ ਬਾਹਰ ਨਾ ਆਏ ਤਾਂ ਸਾਥੀ ਡਾਕਟਰਾਂ ਅਤੇ ਹਸਪਤਾਲ ਸਟਾਫ਼ ਨੂੰ ਸ਼ੱਕ ਹੋਇਆ | ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਦਰਵਾਜ਼ਾ ਤੋੜਿਆ ਗਿਆ | ਅੰਦਰ ਡਾ. ਯੋਗੇਸ਼ ਬੇਹੋਸ਼ੀ ਦੀ ਹਾਲਤ ਵਿਚ ਪਏ ਮਿਲੇ, ਜਿਨਾਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ, ਪਰ ਡਾਕਟਰਾਂ ਨੇ ਜਾਂਚ ਮਗਰੋਂ ਉਨਾਂ ਨੂੰ ਮਿ੍ਤਕ ਐਲਾਨ ਦਿੱਤਾ | ਸੂਤਰਾਂ ਅਨੁਸਾਰ ਘਟਨਾ ਵਾਲੀ ਥਾਂ ਤੋਂ ਕੱੁਝ ਇੰਜੈਕਸ਼ਨ ਵੀ ਬਰਾਮਦ ਹੋਏ ਹਨ | ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਿਕ ਡਾਕਟਰ ਨੇ ਕਥਿਤ ਤੌਰ 'ਤੇ ਇੰਜੈਕਸ਼ਨ ਲਗਾਇਆ ਸੀ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਬਾਰੇ ਪੁਸ਼ਟੀ ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ-34 ਦੀ ਪੁਲਿਸ ਅਤੇ ਕੇਂਦਰੀ ਫੋਰੈਂਸਿਕ ਸਾਇੰਸ ਲੈਬੋਰੇਟਰੀ (ਸੀ.ਐੱਫ਼.ਐੱਸ.ਐੱਲ.) ਦੀ ਟੀਮ ਮੌਕੇ 'ਤੇ ਪਹੁੰਚ ਗਈ | ਜਾਂਚ ਟੀਮ ਨੇ ਘਟਨਾ ਸਥਾਨ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਨਾਲ-ਨਾਲ ਬਾਥਰੂਮ ਅਤੇ ਆਸ-ਪਾਸ ਦੇ ਖੇਤਰ ਤੋਂ ਅਹਿਮ ਸਬੂਤ ਇਕੱਠੇ ਕੀਤੇ ਹਨ | ਪੁਲਿਸ ਵਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਜਿਨਾਂ ਨੇ ਤੁਰੰਤ ਸੁਰੱਖਿਆ ਕਰਮਚਾਰੀਆਂ ਨੂੰ ਸੁਚੇਤ ਕੀਤਾ। ਸੁਰੱਖਿਆ ਕਰਮਚਾਰੀਆਂ ਨੇ ਬਿਨਾਂ ਦੇਰੀ ਕੀਤੇ ਅੱਗ ਨੂੰ ਸਫਲਤਾਪੂਰਵਕ ਬੁਝਾ ਦਿੱਤਾ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ, ਮੈਡੀਕਲ ਸੁਪਰਡੈਂਟ, ਡਿਪਟੀ ਮੈਡੀਕਲ ਸੁਪਰਡੈਂਟ ਅਤੇ ਇੰਚਾਰਜ ਬਲੱਡ ਬੈਂਕ ਸਮੇਤ ਸੀਨੀਅਰ ਹਸਪਤਾਲ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਮਾਰਤ ਦੀ ਸੁਰੱਖਿਆ ਅਤੇ ਜ਼ਰੂਰੀ ਬਲੱਡ ਬੈਂਕ ਕਾਰਜਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਸੁਰੱਖਿਆ ਉਪਾਅ ਤੁਰੰਤ ਨਿਰਦੇਸ਼ ਦਿੱਤੇ ਗਏ। ਮੁੱਢਲੇ ਮੁਲਾਂਕਣ ਤੋਂ ਪਤਾ ਚੱਲਦਾ ਹੈ ਕਿ ਅੱਗ ਬਲੱਡ ਬੈਂਕ ਖੇਤਰ ਵਿਚ ਲਗਾਏ ਗਏ ਏਅਰ-ਕੰਡੀਸ਼ਨਿੰਗ ਯੂਨਿਟ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਪ੍ਰਭਾਵਿਤ ਖੇਤਰ ਨੂੰ ਤੁਰੰਤ ਸੁਰੱਖਿਅਤ ਕਰ ਲਿਆ ਗਿਆ ਸੀ ਅਤੇ ਮੌਕੇ 'ਤੇ ਸਾਵਧਾਨੀ ਦੇ ਉਪਾਅ ਕੀਤੇ ਗਏ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਜਾਨੀ ਨੁਕਸਾਨ ਜਾਂ ਸੱਟ ਦੀ ਰਿਪੋਰਟ ਨਹੀਂ ਹੈ। ਇਸ ਪੜਾਅ 'ਤੇ ਖੂਨ ਦੇ ਸਟਾਕ, ਉਪਕਰਣ, ਰਿਕਾਰਡ ਜਾਂ ਬੁਨਿਆਦੀ ਢਾਂਚੇ ਨੂੰ ਵੀ ਕੋਈ ਮਹੱਤਵਪੂਰਨ ਨੁਕਸਾਨ ਨਹੀਂ ਹੋਇਆ ਹੈ। ਘਟਨਾ ਦੇ ਸਹੀ ਕਾਰਨ ਦਾ ਪਤਾ ਲਗਾਉਣ ਅਤੇ ਹੋਰ ਰੋਕਥਾਮ ਉਪਾਵਾਂ ਦੀ ਸਿਫ਼ਾਰਸ਼ ਕਰਨ ਲਈ ਇਸ ਸਮੇਂ ਇਕ ਵਿਸਤ੍ਰਿਤ ਤਕਨੀਕੀ ਨਿਰੀਖਣ ਕੀਤਾ ਜਾ ਰਿਹਾ ਹੈ।
ਜੀ.ਐੱਮ.ਸੀ.ਐੱਚ-32 ਦੇ ਪੀ.ਜੀ ਡਾਕਟਰ ਦੀ ਬਾਥਰੂਮ 'ਚੋਂ ਮਿਲੀ ਲਾਸ਼ ਮੁੱਢਲੀ ਜਾਂਚ ਵਿਚ ਖੁਦਕੁਸ਼ੀ ਕਰਨ ਦੀ ਗੱਲ ਆਈ ਸਾਹਮਣੇ <br/>
ਅਜੀਤ ਡੈਸਕ
03-06-2026