ਡੇਰਾਬੱਸੀ - ਗੁਲਾਬਗੜ੍ਹ ਸੜਕ ’ ਤੇ ਗਟਰ ਦੀ ਟੁੱਟੇ ਲੋਹੇ ਦੀ ਜਾਲੀ ਰਾਹਗੀਰਾਂ ਲਈ ਬਣੀ ਖ਼ਤਰਾ * ਸੜਕ ਦੀ ਸਫ਼ਾਈ ਕਰਦੀ ਮਸ਼ੀਨ ਨਾਲ ਨੁਕਸਾਨਿਆ ਨਾਲੇ ਦਾ ਢੱਕਣ * ਤਿੰਨ ਦਿਨਾਂ ਤੋਂ ਮੁਰੰਮਤ ਦੀ ਉਡੀਕ
ਡੇਰਾਬੱਸੀ, 27 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਸ਼ਹਿਰ ਦੀ ਗੁਲਾਬਗੜ੍ਹ ਸੜਕ ‘ਤੇ ਗਲੀ ਨੰ. 10 ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ‘ਤੇ ਬਣਾਏ ਗਏ ਵੱਡੇ ਗਟਰ ਦੇ ਢੱਕਣ ‘ਤੇ ਲੱਗੀ ਲੋਹੇ ਦੀ ਜਾਲੀ ਟੁੱਟਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।
ਡੇਰਾਬੱਸੀ-ਗੁਲਾਬਗੜ੍ਹ ਰੋਡ ’ਤੇ ਗਲੀ ਨੰ. 10 ਨੇੜੇ ਸੜਕ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਕਾਰਨ ਨੁਕਸਾਨੀ ਗਈ ਮੇਨਹੋਲ ਦੇ ਢੱਕਣ ਵਾਲੀ ਜਾਲੀ ਦੀ ਤਸਵੀਰ। ਤਸਵੀਰ : ਰਣਬੀਰ ਸਿੰਘ ਪੜ੍ਹੀ
28-10-2026