19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕੌਂਸਲ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ

ਲਾਲੜੂ ਵਿਖੇ ਲਾਈਨਾਂ 'ਚ ਲੱਗ ਕੇ ਵੋਟ ਪਾਉਣ ਦੀ ਵਾਰੀ ਦਾ ਇੰਤਜਾਰ ਕਰਦੀਆਂ ਮਹਿਲਾਵਾਂ | (ਵਿਚਕਾਰ) ਲਾਲੜੂ ਵਿਖੇ ਬਜ਼ੁਰਗ ਨੂੰ ਵੋਟ ਪਾਉਣ ਲੈ ਕੇ ਜਾਦਾਂ ਹੋਇਆ ਪਰਿਵਾਰਿਕ ਮੈਂਬਰ | (ਸੱਜੇ) ਲਾਲੜੂ ਵਿਖੇ ਬਜ਼ੁਰਗ ਮਾਤਾ ਨੂੰ ਗੋਦੀ ਚੁੱਕ ਕੇ ਵੋਟ ਪਵਾਉਣ ਲਈ ਲੈ ਕੇ ਜਾਂਦਾ ਹੋਇਆ ਪਰਿਵਾਰਿਕ ਮੈਂਬਰ | <br/> 27-05-2026
ਲਾਲੜੂ, 26 ਮਈ (ਰਾਜਬੀਰ ਸਿੰਘ)-ਲਾਲੜੂ ਦੀਆਂ ਨਗਰ ਕੌਂਸਲ ਚੋਣਾਂ ਵਿਚ ਵੋਟਿੰਗ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ | ਇਸ ਦੌਰਾਨ ਹਾਟ ਸੀਟ ਬਣੀਆਂ ਕਈ ਸੀਟਾਂ 'ਤੇ 80 ਫੀਸਦੀ ਤੱਕ ਮਤਦਾਨ ਹੋਇਆ, ਪਰ ਕੌਂਸਲ ਵਿਚਲੀਆਂ ਕੁੱਝ ਸੀਟਾਂ ਅਜਿਹੀਆਂ ਵੀ ਸਨ, ਜਿਥੇ ਮਤਦਾਨ ਦੀ ਫ਼ੀਸਦ ਦਰ 60 ਫੀਸਦੀ ਤੱਕ ਵੀ ਨਾ ਪੁੱਜ ਸਕੀ | ਕੌਂਸਲ ਦੇ 16 ਵਾਰਡਾਂ ਲਈ ਕੁੱਲ 30,394 ਵੋਟਾਂ 'ਚੋਂ 21,079 ਵੋਟਾਂ ਪੋਲ ਹੋਈਆਂ | ਇਸ ਵਿਚ ਮਰਦ ਵੋਟਾਂ 11,243 ਤੇ ਮਹਿਲਾਵਾਂ ਦੀਆਂ ਵੋਟਾਂ 9,836 ਸਨ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵੋਟਰਾਂ ਲਈ ਪਾਣੀ ਤੇ ਹਵਾ ਦਾ ਵਧੀਆ ਪ੍ਰਬੰਧ ਸੀ, ਪਰ ਵਿਕਲਾਂਗ ਤੇ ਬਜ਼ੁਰਗ ਵੋਟਰਾਂ ਲਈ ਵੀਲ੍ਹ ਚੇਅਰ ਆਦਿ ਦਾ ਕੋਈ ਪ੍ਰਬੰਧ ਨਹੀਂ ਸੀ | ਖ਼ਬਰ ਲਿਖੇ ਜਾਣ ਤੱਕ ਵੋਟਿੰਗ ਫ਼ੀਸਦੀ ਦੇ ਵਾਰਡ ਵਾਈਜ਼ ਅਧਿਕਾਰਿਤ ਅੰਕੜੇ ਉਪਲੱਬਧ ਨਹੀਂ ਹੋਏ ਸਨ | ਅੱਜ ਵੋਟਿੰਗ ਦੌਰਾਨ ਪੁਲਿਸ ਤੇ ਪੋਲਿੰਗ ਸਟਾਫ਼ ਦਾ ਰਵੱਈਆ ਵਧੀਆ ਰਿਹਾ ਤੇ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ |
ਪਿਛਲੀ ਖ਼ਬਰ ਦਾੜ੍ਹੀ ਤੇ ਸਿਰ ਦੇ ਕੇਸ ਕਤਲ ਕਰਨ ਵਾਲਿਆਂ ਖ਼ਿਲਾਫ਼ ਜਾਂਚ ਕੀਤੀ ਜਾਵੇ-ਬਲਵੀਰ ਸਿੰਘ ਅਗਲੀ ਖ਼ਬਰ ਹਕੂਮਤ ਵਲੋਂ ਪੇਪਰ ਰੱਦ ਕਰਵਾਉਣ ਦੇ ਬਾਵਜੂਦ ਭਾਜਪਾ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤਣਗੇ : ਸੈਣੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।